ਦੂਜੇ ਕੁਆਲੀਫਾਇਰ ’ਚ ਹੈਦਰਾਬਾਦ ਤੇ ਰਾਜਸਥਾਨ ਦਾ ਮੁਕਾਬਲਾ ਅੱਜ

ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰੌਇਲਜ਼ ਦੀਆਂ ਟੀਮਾਂ ਆਈਪੀਐੱਲ ਦੇ ਫਾਈਨਲ ’ਚ ਜਗ੍ਹਾ ਬਣਾਉਣ ਲਈ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ’ਚ ਆਹਮੋ ਸਾਹਮਣੇ ਹੋਣਗੀਆਂ। ਮੈਚ ਦੌਰਾਨ ਆਈਪੀਐੱਲ ਦੇ ਸਰਵੋਤਮ ਪਾਵਰ ਹਿੱਟਰ ਟਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਅਤੇ ਰਾਜਸਥਾਨ ਦੇ ਸਪਿੰਨਰਾਂ ਯੁਜੇਵੇਂਦਰ ਚਾਹਲ ਅਤੇ ਰਵੀਚੰਦਰਨ ਅਸ਼ਿਵਨ ਦੀ ਜੋੜੀ ਨਾਲ ਹੋਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਪਹਿਲਾਂ ਹੀ ਫਾਈਨਲ ’ਚ ਪਹੁੰਚ ਚੁੱਕੀ ਹੈ, ਜਿਸ ਨੇ ਪਹਿਲੇ ਕੁਆਲੀਫਾਇਰ ਮੈਚ ’ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਖਿਤਾਬੀ ਮੁਕਾਬਲੇ ’ਚ ਜਗ੍ਹਾ ਬਣਾਈ ਸੀ। ਜਦਕਿ ਪਹਿਲੇ ਐਲਿਮੀਨੇਟਰ ਮੈਚ ’ਚ ਰਾਜਸਥਾਨ ਨੇ ਰੌਇਲ ਚੈਂਲੈਜ਼ਰਜ਼ ਬੰਗਲੂੂਰੂ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਮੁਕਾਬਲਾ 26 ਮਈ ਨੂੰ ਚੇਨੱਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ਦੌਰਾਨ ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰੌਇਲਜ਼ ਦੀਆਂ ਟੀਮਾਂ ਇੱਥੇ ਨੈੱਟ ਅਭਿਆਸ ਕੀਤਾ।

ਟਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੀ ਜੋੜੀ ਦੀ ਹਮਲਾਵਰ ਬੱਲੇਬਾਜ਼ੀ ਨੂੰ ਨਵੇਂ ਮੁਕਾਮ ’ਤੇ ਪਹੁੰਚਾਇਆ ਹੈ ਜਿਸ ਸਦਕਾ ਪ੍ਰਸ਼ੰਸਕਾਂ ਨੇ ਇਸ ਜੋੜੀ ਨੂੰ ‘ਟਰੈਵਿਸ਼ੇਕ’ ਦਾ ਨਾਮ ਦਿੱਤਾ ਹੈ। ਦੋਵਾਂ ਨੇ ਮਿਲ ਕੇ ਹੁਣ ਤੱਕ 72 ਛੱਕੇ ਤੇ 96 ਚੌਕੇ ਮਾਰੇ ਹਨ। ਦੂਜੇ ਰਾਜਸਥਾਨ ਦਾ ਸਪਿੰਨਰ ਅਸ਼ਿਵਨ ਚੇਨੱਈ ਦੀ ਇਸ ਪਿੱਚ ਦੇ ਮਿਜ਼ਾਜ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਤੇ ਉਸ ਦੀ ਨਜ਼ਰ ਬਿਹਤਰੀਨ ਪ੍ਰਦਰਸ਼ਨ ਕਰਨ ’ਤੇ ਹੋਵੇਗੀ। ਰਾਜਸਥਾਨ ਦੀ ਜਿੱਤ ਲਈ ਕਪਤਾਨ ਸੰਜੂ ਸੈਮਸਨ ਨੂੰ ਵੀ ਪੂਰੀ ਵਾਹ ਲਾਉਣੀ ਪਵੇਗੀ

ਸਾਂਝਾ ਕਰੋ

ਪੜ੍ਹੋ

ਤੁਹਾਡੇ ਬੱਚੇ ਡਿਜੀਟਲ ਸੰਸਾਰ ਵਿੱਚ ਕੀ ਦੇਖ

-ਬੱਚਿਆਂ ਲਈ ਸਾਈਬਰ ਸੁਰੱਖਿਆ ਆਧੁਨਿਕ ਪਾਲਣ-ਪੋਸ਼ਣ ਦਾ ਜ਼ਰੂਰੀ ਹਿੱਸਾ ਹੈ...