ਇਸ ਬਗ ਕਾਰਨ ਯੂਜ਼ਰਜ਼ ਇਹ ਫੀਚਰ ਦੀ ਨਹੀਂ ਕਰ ਸਕਣਗੇ ਵਰਤੋਂ

ਵ੍ਹਟਸਐਪ ਨੇ ਕੁਝ ਸਮਾਂ ਪਹਿਲਾਂ ਆਪਣੇ ਗਾਹਕਾਂ ਨੂੰ ਨਵਾਂ ਅਪਡੇਟ ਦਿੱਤਾ ਸੀ। ਹਾਲ ਹੀ ‘ਚ ਬੀਟਾ ਯੂਜ਼ਰਜ਼ ਨੂੰ ਇਕ ਬਗ ਦਾ ਸਾਹਮਣਾ ਕਰਨਾ ਪਿਆ ਹੈ, ਜੋ ਉਨ੍ਹਾਂ ਨੂੰ ਚੈਨਲ ਲੱਭਣ ‘ਚ ਪਰੇਸ਼ਾਨੀ ਪੈਦਾ ਕਰਦਾ ਹੈ। ਇਹ ਬਗ ਉਸ ਅਪਡੇਟ ਵਿਚ ਰੁਕਾਵਟ ਪਾ ਸਕਦਾ ਹੈ, ਜਿਸ ਦਾ ਉਦੇਸ਼ WhatsApp ਚੈਨਲਜ਼ ਦੀ ਖੋਜ ਨੂੰ ਵਧਾਉਣਾ ਸੀ।ਹਾਲ ਹੀ ਵਿਚ WhatsApp ਨੇ ਇਕ ਨਵੇਂ ਫੀਚਰ ਦੀ ਟੈਸਟਿੰਗ ਸ਼ੁਰੂ ਕੀਤੀ, ਜਿਸ ਨਾਲ ਚੈਨਲਾਂ ਦੀ ਖੋਜ ਕਰਨਾ ਆਸਾਨ ਹੋ ਜਾਵੇਗਾ। ਹਾਲਾਂਕਿ ਇਹ ਸਿਰਫ਼ ਕੁਝ ਬੀਟਾ ਟੈਸਟਰਾਂ ਲਈ ਉਪਲੱਬਧ ਸੀ ਪਰ ਇਹ ਸੰਕੇਤ ਦਿੱਤਾ ਗਿਆ ਸੀ ਕਿ ਮੈਸੇਜਿੰਗ ਐਪਲੀਕੇਸ਼ਨ ਜਲਦੀ ਹੀ ਐਂਡਰਾਇਡ ਯੂਜ਼ਰਜ਼ ਲਈ ਇਸ ਵਿਸ਼ੇਸ਼ਤਾ ਨੂੰ ਰੋਲ ਆਊਟ ਕਰੇਗਾ।

ਪਤਾ ਲੱਗਿਆ ਹੈ ਕਿ ਵ੍ਹਟਸਐਪ ਨੂੰ ਇਸ ਵਿਚ ਇਕ ਮਿਲਿਆ ਹੈ। ਇਹ ਬਗ ਐਂਡਰਾਇਡ ਲਈ ਵਟਸਐਪ ਬੀਟਾ ਦੇ ਨਵੀਨਤਮ ਅਪਡੇਟ ਨਾਲ ਦਿਖਾਈ ਦਿੱਤਾ ਹੈ, ਜੋ ਯੂਜ਼ਰਜ਼ ਨੂੰ ਨਵੇਂ ਚੈਨਲ ਲੱਭਣ ਤੋਂ ਰੋਕਦਾ ਹੈ।ਹਾਲ ਹੀ ‘ਚ ਇਕ ਨਵਾਂ ਚੈਨਲ ਅਪਡੇਟ ਆਉਣ ਦੀ ਗੱਸ ਸਾਹਮਣੇ ਆਈ ਹੈ। ਇਹ ਨਵਾਂ ਬਗ ਰਾਹ ਵਿਚ ਅੜਿੱਕਾ ਬਣ ਸਕਦਾ ਹੈ। WABetaInfo ਦੀ ਪੋਸਟ ਦਰਸਾਉਂਦੀ ਹੈ ਕਿ ਇਹ ਨਵਾਂ ਖੋਜਿਆ ਬਗ ਲਾਈਵ ਹੋਣ ਲਈ ਐਂਡਰਾਇਡ 2.24.11.8 ਅਪਡੇਟ ਲਈ ਟਾਈਮਲਾਈਨ ਨੂੰ ਅੱਗੇ ਵਧਾ ਦੇਵੇਗਾ। ਪੋਸਟ ਵਿਚ ਕਿਹਾ ਗਿਆ ਹੈ ਕਿ ਉਪਭੋਗਤਾਵਾਂ ਅਤੇ ਟੈਸਟਰਾਂ ਨੂੰ ਅੰਤਿਮ ਹੱਲ ਲਈ ਨਵੇਂ ਬੱਗ ਫਿਕਸ ਅਪਡੇਟ ਦਾ ਇੰਤਜ਼ਾਰ ਕਰਨਾ ਹੋਵੇਗਾ।

ਸਾਂਝਾ ਕਰੋ

ਪੜ੍ਹੋ

PF ਖਾਤੇ ‘ਚ ਆ ਗਿਆ ਹੈ ਵਿਆਜ

ਨਵੀਂ ਦਿੱਲੀ, 25 ਨਵੰਬਰ – EPFO ਨਿਵੇਸ਼ ਲਈ ਬਹੁਤ ਵਧੀਆ...