ਇੱਕ ਰੋਜ਼ਾ ਅਤੇ ਟੀ20 ਲੜੀ ਲਈ ਦੱਖਣੀ ਅਫ਼ਰੀਕਾ ਦੀ ਮੇਜ਼ਬਾਨੀ ਕਰੇਗਾ ਭਾਰਤ

ਭਾਰਤ ਜੂਨ ਅਤੇ ਜੁਲਾਈ ਵਿੱਚ ਇੱਕ ਟੈਸਟ, ਤਿੰਨ ਇੱਕ ਰੋਜ਼ਾ ਅਤੇ ਤਿੰਨ ਟੀ20 ਕੌਮਾਂਤਰੀ ਮੈਚਾਂ ਲਈ ਦੱਖਣੀ ਅਫ਼ਰੀਕਾ ਮਹਿਲਾ ਟੀਮ ਦੀ ਮੇਜ਼ਬਾਨੀ ਕਰੇਗਾ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐੱਸਸੀਏ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਰੋਜ਼ਾ ਅਤੇ ਟੀ20 ਮੈਚ ਬੰਗਲੂਰੂ ਵਿੱਚ ਖੇਡੇ ਜਾਣਗੇ, ਜਦਕਿ ਟੈਸਟ ਮੈਚ ਚੇਨੱਈ ਵਿੱਚ ਖੇਡਿਆ ਜਾਵੇਗਾ। ਇੱਕ ਰੋਜ਼ਾ ਮੈਚ 16 ਜੂਨ ਤੋਂ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਵੇਗਾ, ਜਦਕਿ ਇਕਲੌਤਾ ਟੈਸਟ 28 ਜੂਨ ਤੋਂ ਐੱਮਏ ਚਿੰਦਬਰਮ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਇਸ ਮਗਰੋਂ ਟੀਮਾਂ ਪੰਜ, ਸੱਤ ਅਤੇ ਨੌਂ ਜੁਲਾਈ ਨੂੰ ਟੀ20 ਕੌਮਾਂਤਰੀ ਲੜੀ ਲਈ ਬੰਗਲੂਰੂ ਪਰਤਣਗੀਆਂ। ਇਸ ਟੀ20 ਕੌਮਾਂਤਰੀ ਲੜੀ ਦੀ ਅਹਿਮੀਅਤ ਇਸ ਲਈ ਵੱਧ ਹੈ ਕਿਉਂਕਿ ਸਤੰਬਰ-ਅਕਤੂਬਰ ਵਿੱਚ ਬੰਗਲਾਦੇਸ਼ ਵਿੱਚ ਮਹਿਲਾ ਟੀ20 ਵਿਸ਼ਵ ਕੱਪ ਖੇਡਿਆ ਜਾਵੇਗਾ। ਸਫ਼ੈਦ ਬਾਲ ਨਾਲ ਮੈਚ ਖੇਡਣ ਦਾ ਰੁਝਾਨ ਆਈਸੀਸੀ ਐੱਫਟੀਪੀ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਗਿਆ ਸੀ।

ਸਾਂਝਾ ਕਰੋ

ਪੜ੍ਹੋ