ਇਸ ਦਿਨ ਸ਼ੁਰੂ ਹੋਵੇਗੀ Amazon ਦੀ ਖਾਸ ਸੇਲ, ਇਨ੍ਹਾਂ ਡਿਵਾਈਸ ‘ਤੇ ਮਿਲੇਗਾ ਖਾਸ ਡਿਸਕਾਊਂਟ,

ਈ-ਕਾਮਰਸ ਸਾਈਟ ਐਮਾਜ਼ਾਨ ਨੇ ਆਪਣੇ ਗਾਹਕਾਂ ਲਈ ਸਮਰ ਸੇਲ ਦਾ ਐਲਾਨ ਕੀਤਾ ਹੈ। ਹੁਣ ਇਸ ਸੇਲ ਦੀ ਤਰੀਕ ਦਾ ਖੁਲਾਸਾ ਹੋਇਆ ਹੈ। ਇਹ ਆਨਲਾਈਨ ਸੇਲ ਭਾਰਤ ‘ਚ 2 ਮਈ ਨੂੰ ਸ਼ੁਰੂ ਹੋਈ ਹੈ। ਹਰ Amazon Discount Sale ਦੀ ਤਰ੍ਹਾਂ ਇਹ ਸੇਲ ਵੀ ਪ੍ਰਾਈਮ ਮੈਂਬਰਾਂ ਲਈ ਜਲਦੀ ਸ਼ੁਰੂ ਹੋਵੇਗੀ। ਵਿਕਰੀ ਦੌਰਾਨ ਮੋਬਾਈਲ ਫੋਨ, ਸਹਾਇਕ ਉਪਕਰਨ, ਲੈਪਟਾਪ, ਟੈਬਲੇਟ, ਸਮਾਰਟਵਾਚ, ਈਅਰਬਡ ਤੇ ਸਮਾਰਟ ਟੀਵੀ ਵਰਗੇ ਉਤਪਾਦਾਂ ਦੀਆਂ ਕੀਮਤਾਂ ‘ਚ ਕਟੌਤੀ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਐਮਾਜ਼ੋਨ ਐਕਸਟ੍ਰਾ ਛੂਟ ਦੇਣ ਲੀ ਆਈਸੀਆਈਸੀਆਈ ਬੈਂਕ, ਬੈਂਕ ਆਫ਼ ਬੜੌਦਾ ਤੇ ਵਨ ਕਾਰਡ ਨਾਲ ਮਿਲ ਕੇ ਵਾਧੂ ਛੋਟ ਦੇਣ ਲਈ ਕੰਮ ਕਰ ਰਿਹਾ ਹੈ ਤਾਂ ਜੋ ਯੂਜ਼ਰਜ਼ ਨੂੰ ਜ਼ਿਆਦਾ ਫਾਇਦਾ ਹੋ ਸਕਣ। ਆਓ ਜਾਣਦੇ ਹਾਂ ਇਸ ਬਾਰੇ। ਐਮਾਜ਼ਾਨ ਨੇ ਆਪਣੀ ਗ੍ਰੇਟ ਸਮਰ ਸੇਲ ਲਈ ਮਾਈਕ੍ਰੋਸਾਈਟ ਤਿਆਰ ਕੀਤੀ ਹੈ ਜੋ ਭਾਰਤੀ ਵੈੱਬਸਾਈਟ ‘ਤੇ ਲਾਈਵ ਹੋ ਗਈ ਹੈ।

ਇਹ ਸੇਲ 2 ਮਈ ਨੂੰ ਦੁਪਹਿਰ ਤੋਂ ਸ਼ੁਰੂ ਹੋਵੇਗੀ ਜਦਕਿ ਪ੍ਰਾਈਮ ਮੈਂਬਰ ਇਸ ਸੇਲ ‘ਤੇ 12 ਘੰਟੇ ਪਹਿਲਾਂ ਹੀ ਪਹੁੰਚ ਪ੍ਰਾਪਤ ਕਰ ਸਕਦੇ ਹਨ। ਡਿਸਕਾਊਂਟ ਤੇ ਆਫਰਜ਼ ਦੀ ਗੱਲ ਕਰੀਏ ਤਾਂ ਤੁਹਾਨੂੰ ਮੋਬਾਈਲ ਫੋਨ ਤੇ ਐਕਸੈਸਰੀਜ਼ ‘ਤੇ 45 ਫੀਸਦੀ ਤਕ ਦੀ ਛੋਟ ਮਿਲੇਗੀ। ਸੇਲ ਦੌਰਾਨ ਕਈ ਵੱਡੇ ਮੋਬਾਈਲ ਬ੍ਰਾਂਡਾਂ OnePlus, Redmi ਤੇ Realme ਦੇ ਸਮਾਰਟਫੋਨਜ਼ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ। ਹਾਲਾਂਕਿ ਪੂਰੀ ਸੂਚੀ ਅਜੇ ਸਾਹਮਣੇ ਨਹੀਂ ਆਈ ਹੈ ਪਰ OnePlus 11R 5G, Redmi 13C, iQOO Z6 Lite, Realme Narzo 70 Pro 5G ਅਤੇ Redmi 12 5G ਵਰਗੇ ਫੋਨਾਂ ‘ਤੇ ਛੋਟਾਂ ਦਾ ਖੁਲਾਸਾ ਹੋਇਆ ਹੈ। ਮੋਬਾਈਲ ਫੋਨ ਤੋਂ ਇਲਾਵਾ ਈ-ਕਾਮਰਸ ਸਾਈਟਸ, ਲੈਪਟਾਪ, ਸਮਾਰਟਵਾਚ ਤੇ ਹੈੱਡਫੋਨ ‘ਤੇ 75 ਫੀਸਦੀ ਤਕ ਦੀ ਛੋਟ ਮਿਲ ਸਕਦੀ ਹੈ। ਟੀਵੀ ਤੇ ਹੋਰ ਅਸੈੱਸਰੀਜ਼ ‘ਤੇ 65 ਫੀਸਦੀ ਤਕ ਦਾ ਡਿਸਕਾਊਂਟ ਮਿਲੇਗਾ, ਜਿਸ ‘ਚ ਇਸ ਸੇਲ ਦੌਰਾਨ Sony WH-1000XM4 ਵਾਇਰਲੈੱਸ ਹੈੱਡਫੋਨ, ਅਮੇਜ਼ਫਿਟ ਐਕਟਿਵ ਸਮਾਰਟਵਾਚ ਅਤੇ ਐਪਲ ਆਈਪੈਡ (10ਵੀਂ ਪੀੜ੍ਹੀ) ‘ਤੇ ਵੱਡੀ ਛੋਟ ਮਿਲਣ ਦੀ ਉਮੀਦ ਹੈ। ਸੇਲ ‘ਚ ਐਮਾਜ਼ੋਨ ਈਕੋ, ਫਾਇਰ ਟੀਵੀ ਅਤੇ ਕਿੰਡਲ ਡਿਵਾਈਸ ‘ਤੇ 45 ਫੀਸਦੀ ਤਕ ਦੀ ਛੋਟ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਸ ਛੋਟ ‘ਚ ਐਮਾਜ਼ੋਨ ਇੰਡੀਆ ਆਈਸੀਆਈਸੀਆਈ ਬੈਂਕ, ਬੈਂਕ ਆਫ ਬੜੌਦਾ ਤੇ ਵਨਕਾਰਡ ਕਾਰਡਾਂ ਦੀ ਵਰਤੋਂ ਕਰ ਕੇ ਭੁਗਤਾਨ ਕਰਨ ‘ਤੇ ਐਪ ਯੂਜ਼ਰਜ਼ ਨੂੰ ਵਾਧੂ 10% ਕੈਸ਼ਬੈਕ ਦੀ ਪੇਸ਼ਕਸ਼ ਕਰ ਰਿਹਾ ਹੈ।

ਸਾਂਝਾ ਕਰੋ

ਪੜ੍ਹੋ