ਐਲਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ਦਾ ਵੈੱਬ ਵਰਜ਼ਨ ਇੱਕ ਵਾਰ ਫਿਰ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸਨੂੰ ਟਵਿੱਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਪਲੇਟਫਾਰਮ ਨੂੰ ਇਸ ਤਰ੍ਹਾਂ ਦੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਯੂਜ਼ਰਜ਼ ਆਪਣੇ ਖਾਤਿਆਂ ਤੱਕ ਅਕਸੈਸ ਕਰਨ ’ਚ ਅਸਮਰਥ ਹੈ। ਕੰਪਨੀ ਨੇ ਇਸ ਆਊਟੇਜ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਭਾਰਤਕ ਦੇ ਕੁਝ ਯੂਜ਼ਰਜ਼ ਨੇ ਡਾਊਨ ਡਿਟੈਕਟਰ ਦੀ ਸਾਈਟ ‘ਤੇ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ ਅਤੇ ਕਿਹਾ ਹੈ ਕਿ ਪਲੇਟਫਾਰਮ ਦਾ ਵੈਬ ਵਰਜ਼ਨ ਕੰਮ ਨਹੀਂ ਕਰ ਰਿਹਾ ਹੈ।
ਯੂਜ਼ਰਜ਼ ਦੀਆਂ ਰਿਪੋਰਟਾਂ ਮੁਤਾਬਕ, ਜਦੋਂ ਉਹ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਆਪਣੀ ਟਾਈਮਲਾਈਨ ਦੇਖਣ, ਟਵੀਟ ਪੋਸਟ ਕਰਨ ਜਾਂ ਟ੍ਰੈਂਡਿੰਗ ਵਿਸ਼ਿਆਂ ਨੂੰ ਬ੍ਰਾਊਜ਼ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਕਸ ਨੂੰ ਆਊਟੇਜ ਦਾ ਸਾਹਮਣਾ ਕਰਨਾ ਪਿਆ ਹੈ, ਕੁਝ ਦਿਨ ਪਹਿਲਾਂ ਹੀ ਯੂਜ਼ਰਜ਼ ਨੇ ਇਸ ਸਮੱਸਿਆ ਦੀ ਜਾਣਕਾਰੀ ਦਿੱਤੀ ਸੀ।
ਹਾਲਾਂਕਿ ਲੋਕਾਂ ਨੂੰ ਮੋਬਾਈਲ ‘ਤੇ ਕੋਈ ਸਮੱਸਿਆ ਨਹੀਂ ਹੈ। ਇਸਦਾ ਮਤਲਬ ਹੈ ਕਿ X ਮੋਬਾਈਲ ਐਪ ਆਮ ਤੌਰ ‘ਤੇ ਕੰਮ ਕਰ ਰਿਹਾ ਹੈ। ਅਜਿਹੇ ‘ਚ ਜੇਕਰ ਐਪ ਤੁਹਾਡੇ ਫੋਨ ਜਾਂ ਟੈਬਲੇਟ ‘ਤੇ ਡਾਊਨਲੋਡ ਕੀਤੀ ਹੋਈ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਰਿਪੋਰਟਾਂ ‘ਚ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਸ ਆਊਟੇਜ ਨਾਲ ਕਿੰਨੇ ਯੂਜ਼ਰਜ਼ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਇਹ ਸਮੱਸਿਆ ਫਿਲਹਾਲ ਸਿਰਫ ਭਾਰਤੀ ਉਪਭੋਗਤਾਵਾਂ ਦੁਆਰਾ ਦੱਸੀ ਗਈ ਹੈ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਯੂਜ਼ਰਜ਼ ਨੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਆਊਟੇਜ ਦੇ ਕਾਰਨ ਅਤੇ ਹੱਲ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇੱਥੋਂ ਤੱਕ ਕਿ ਕੰਪਨੀ ਨੇ ਇਸ ਆਊਟੇਜ ਬਾਰੇ ਕੋਈ ਪੋਸਟ ਨਹੀਂ ਕੀਤੀ ਹੈ।