ਘੱਟ ਬਜਟ ‘ਚ ਬੋਟ ਨੇ ਲਾਂਚ ਕੀਤੀ ਸਸਤੀ ਐੱਲਸੀਡੀ ਡਿਸਪਲੇਅ ਸਮਾਰਟਵਾਚ

ਵਿਅਰੇਬਲਸ ਕੰਪਨੀ Boat ਨੇ ਆਪਣੀ ਬਜਟ ਫਰੈਂਡਲੀ ਸਮਾਰਟਵਾਚ ਲਾਂਚ ਕੀਤੀ ਹੈ। ਇਸ ਨਵੀਂ ਘੜੀ ਦਾ ਨਾਂ Boat Storm Call 3 ਹੈ, ਜੋ ਬਲੂਟੁੱਥ ਕਾਲਿੰਗ ਦੇ ਨਾਲ ਆਉਂਦੀ ਹੈ। ਸਮਾਰਟਵਾਚ ਦਾ ਸਕਵੇਅਰ ਡਿਜ਼ਾਇਨ ਹੈ। ਇਸ ਵਿਚ ਸਿਲੀਕੋਨ ਤੇ ਮੈਟਲਿਕ ਸਟ੍ਰੈਪ ਹੈ। ਆਓ ਜਾਣਦੇ ਹਾਂ ਬੋਟ ਸਟੋਰਮ ਕਾਲ 3 ਦੇ ਫੀਚਰਜ਼ ਬਾਰੇ ਬੋਟ ਦੀ ਨਵੀਂ ਸਮਾਰਟਵਾਚ ਨੂੰ ਚੈਰੀ ਬਲਾਸਮ, ਐਕਟਿਵ ਬਲੈਕ, ਓਲੀਵ ਗ੍ਰੀਨ ਤੇ ਸਿਲਵਰ ਮੈਟਲ ‘ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਘੜੀ ਨੂੰ 1,099 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਹੈ। ਤੁਸੀਂ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਇਸ ਘੜੀ ‘ਚ 1.83 ਇੰਚ ਦੀ LCD ਡਿਸਪਲੇਅ ਹੈ ਜੋ ਕਿ 550 ਨੀਟਸ ਦੀ ਪੀਕ ਬ੍ਰਾਈਟਨੈੱਸ ਨਾਲ ਆਉਂਦਾ ਹੈ। ਇਹ DIY ਕਸਟਮਾਈਜ਼ੇਬਲ ਵਾਚ ਫੇਸ ਨੂੰ ਸਪੋਰਟ ਕਰਦੀ ਹੈ। ਜਿਸ ਲਈ Crest ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਬੋਟ ਦੀ ਨਵੀਂ ਸਮਾਰਟਵਾਚ ‘ਚ ਬਲੂਟੁੱਥ ਕਾਲਿੰਗ ਫੀਚਰ ਵੀ ਦਿੱਤਾ ਗਿਆ ਹੈ। Boat Storm Call 3 ਵਾਚ ‘ਚ ਕੁਇਕਲ ਡਾਇਲ ਪੈਡ ਦਿੱਤਾ ਗਿਆ ਹੈ। ਤੁਸੀਂ ਇਸ ਵਿਚ ਨੰਬਰ ਸੇਵ ਕਰ ਸਕਦੇ ਹੋ। ਸਮਾਰਟਵਾਚ ‘ਚ 700 ਤੋਂ ਵੱਧ ਸਪੋਰਟਸ ਮੋਡ ਉਪਲਬਧ ਹਨ। ਇਹ IP67 ਰੇਟਿੰਗ ਦੇ ਨਾਲ ਆਉਂਦੀ ਹੈ। ਇਹ ਘੜੀ ਪਸੀਨੇ, ਪਾਣੀ ਤੇ ਧੂੜ-ਮਿੱਟੀ ਨਾਲ ਖਰਾਬ ਨਹੀਂ ਹੋਵੇਗੀ। ਇਸ ‘ਚ ਮੈਪ ਨੈਵੀਗੇਸ਼ਨ ਵੀ ਸਪੋਰਟ ਹੈ। ਸਿਹਤ ਦੀ ਨਿਗਰਾਨੀ ਲਈ ਇਸ ਵਿਚ ਹਾਰਟ ਰੇਟ, SO2, ਰੋਜ਼ਾਨਾ ਗਤੀਵਿਧੀ ਟਰੈਕਰ ਤੇ ਕਈ ਫੀਚਰਜ਼ ਹਨ। ਸਮਾਰਟਵਾਚ ‘ਚ ਐਮਰਜੈਂਸੀ SOS ਫੀਚਰ ਹੈ। ਕੈਮਰਾ ਕੰਟਰੋਲ, ਗੇਮਜ਼, ਮਿਊਜ਼ਿਕ ਕੰਟਰੋਲ, ਮੌਸਮ, ਅਲਾਰਮ, ਸਟਾਪਵਾਚ, ਕਾਊਂਟਡਾਊਨ, ਡੀਐਨਡੀ ਤੇ ਫਾਈਂਡ ਮਾਈ ਡਿਵਾਈਸ ਵਰਗੇ ਫੀਚਰਜ਼ ਵੀ ਇਸ ਵਿਚ ਉਪਲਬਧ ਹਨ।

ਸਾਂਝਾ ਕਰੋ

ਪੜ੍ਹੋ