ਵ੍ਹਟਸਐਪ ਯੂਜ਼ਰਜ਼ ਹੁਣ AI ਦੇ ਸਪੋਰਟ ਨਾਲ ਜਨਰੇਟ ਕਰ ਸਕਣਗੇ ਇਮੇਜ

ਯੂਜ਼ਰਜ਼ ਨੂੰ ਜਲਦ ਹੀ ਮਸ਼ਹੂਰ ਚੈਟਿੰਗ ਐਪ ਵ੍ਹਟਸਐਪ ‘ਤੇ ਇਕ ਸ਼ਾਨਦਾਰ ਫੀਚਰ ਮਿਲਣ ਵਾਲਾ ਹੈ। ਵ੍ਹਟਸਐਪ ਯੂਜ਼ਰਜ਼ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਸਪੋਰਟ ਨਾਲ ਸ਼ਾਨਦਾਰ ਤਸਵੀਰਾਂ ਤੇ ਕੰਟੈਂਟ ਜਨਰੇਟ ਕਰ ਸਕਣਗੇ। ਮੈਟਾ ਆਪਣੇ AI ਮਾਡਲ Llama 3 ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ Instagram, Facebook, Messenger ਅਤੇ WhatsApp ਨਾਲ ਜੋੜ ਰਿਹਾ ਹੈ। ਇਸ AI ਮਾਡਲ ਦੇ ਜ਼ਰੀਏ, ਉਪਭੋਗਤਾ ਰੀਅਲ-ਟਾਈਮ ਵਿੱਚ AI- ਚਿੱਤਰ ਅਤੇ ਸਮੱਗਰੀ ਤਿਆਰ ਕਰਨ ਦੇ ਯੋਗ ਹੋਣਗੇ। ਧਿਆਨ ਦੇਣ ਯੋਗ ਹੈ ਕਿ ਮੇਟਾ AI ਫੀਚਰ ਨੂੰ ਫਿਲਹਾਲ ਭਾਰਤ ‘ਚ ਇੰਸਟਾਗ੍ਰਾਮ ‘ਤੇ ਇੰਟੀਗ੍ਰੇਟ ਕੀਤਾ ਗਿਆ ਹੈ ਤੇ ਯੂਜ਼ਰਜ਼ ਇੰਸਟਾਗ੍ਰਾਮ ‘ਤੇ AI ਦੀ ਮਦਦ ਨਾਲ ਤਸਵੀਰਾਂ ਤੇ ਕੰਟੈਂਟ ਜਨਰੇਟ ਕਰ ਸਕਦੇ ਹਨ, ਪਰ ਜਲਦ ਹੀ Meta AI ਫੀਚਰ ਨੂੰ ਵੀ WhatsApp ਨਾਲ ਜੋੜਿਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਇਮੇਜ ਜਨਰੇਸ਼ਨ ਨੂੰ ਤੇਜ਼ ਕਰਨਾ ਚਾਹੁੰਦੇ ਹਾਂ।

ਸਾਂਝਾ ਕਰੋ

ਪੜ੍ਹੋ