Realme P1 Pro 5G ਤੇ Infinix Note 40 Pro ‘ਚੋਂ ਕਿਹੜਾ ਫ਼ੋਨ ​​ਹੈ ਬੈਸਟ

Realme ਨੇ ਭਾਰਤੀ ਬਾਜ਼ਾਰ ‘ਚ Realme P1 ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਸੀਰੀਜ਼ ‘ਚ ਦੋ ਨਵੇਂ ਸਮਾਰਟਫੋਨ ਪੇਸ਼ ਕੀਤੇ ਹਨ। ਦੋਵਾਂ ਫੋਨਾਂ ‘ਚ ਪਾਵਰਫੁੱਲ ਚਿਪਸੈੱਟ ਦਿੱਤਾ ਗਿਆ ਹੈ। ਇਸਦੀ ਤੁਲਨਾ Infinix ਦੇ ਹਾਲ ਹੀ ਵਿੱਚ ਲਾਂਚ ਕੀਤੇ Note 40 Pro 5G ਨਾਲ ਕੀਤੀ ਜਾ ਰਹੀ ਹੈ। ਦੋਵੇਂ ਫੋਨ ਕਈ ਮਾਇਨਿਆਂ ‘ਚ ਇਕ ਦੂਜੇ ਦੇ ਸਮਾਨ ਹਨ। ਪਰ ਕੁਝ ਮਾਮਲੇ ਵਿੱਚ ਇਨ੍ਹਾਂ ‘ਚ ਅੰਤਰ ਵੀ ਹੈ। Realme P1 Pro 5G ਨੂੰ ਦੋ ਰੰਗ ਵਿਕਲਪਾਂ, ਫੀਨਿਕਸ ਰੈੱਡ ਅਤੇ ਪੈਰਟ ਬਲੂ ਵਿੱਚ ਲਾਂਚ ਕੀਤਾ ਗਿਆ ਹੈ। ਇਸ ਵਿੱਚ 8GB 128GB (21,999 ਰੁਪਏ) ਅਤੇ 8GB 256GB (22,999 ਰੁਪਏ) ਸਟੋਰੇਜ ਆਪਸ਼ਨ ਹਨ। Infinix Note 40 Pro 5G ਵਿੱਚ 8GB LPDDR4X ਰੈਮ ਦੇ ਨਾਲ 256GB UFS2.2 ਸਟੋਰੇਜ ਹੈ। ਇਸ ਦੀ ਕੀਮਤ 21,999 ਰੁਪਏ ਹੈ ਅਤੇ ਇਸ ਨੂੰ ਤਿੰਨ ਰੰਗਾਂ ਵਿੰਟੇਜ ਗ੍ਰੀਨ ਤੇ ਟਾਈਟਨ ਗੋਲਡ ‘ਚ ਲਿਆਂਦਾ ਗਿਆ ਹੈ। ਇਸ ਵਿੱਚ ਇੱਕ 6.78 3D-Curved AMOLED ਡਿਸਪਲੇ ਹੈ, ਜਿਸਦੀ ਰਿਫਰੈਸ਼ ਦਰ 120Hz ਹੈ ਅਤੇ ਪੀਕ ਬ੍ਰਾਈਟਨੈੱਸ 1300 nits ਹੈ। ਇਸ ਦਾ ਰੈਜ਼ੋਲਿਊਸ਼ਨ 1080×2436 ਪਿਕਸਲ ਹੈ। ਜਦੋਂ ਕਿ Realme ਦੇ ਨਵੇਂ ਫੋਨ ਵਿੱਚ 120Hz ਰਿਫਰੈਸ਼ ਰੇਟ ਦੇ ਨਾਲ 6.7 ਇੰਚ ਦੀ ਕਰਵਡ AMOLED ਡਿਸਪਲੇਅ ਹੈ। P1 Pro ‘ਚ Snapdragon 6 Gen 1 ਚਿਪਸੈੱਟ ਦਿੱਤਾ ਗਿਆ ਹੈ। ਕੰਪਨੀ ਨੇ ਪ੍ਰਦਰਸ਼ਨ ਲਈ Note 40 Pro 5G ‘ਚ MediaTek Helio G99 Ultimate ਚਿਪਸੈੱਟ ਲਗਾਇਆ ਹੈ। Infinix ਫੋਨ ਵਿੱਚ 108MP (OIS) +2MP +2MP ਕੈਮਰਾ ਸੈੱਟਅਪ ਹੈ। ਜਦਕਿ ਸੈਲਫੀ ਲਈ 32MP ਦਾ ਫਰੰਟ ਸੈਂਸਰ ਦਿੱਤਾ ਗਿਆ ਹੈ। ਜਦਕਿ Realme P1 Pro 5G ਵਿੱਚ 50MP, 8MP ਅਤੇ ਸੈਲਫੀ ਲਈ 16MP ਸੈਂਸਰ ਹੈ। Realme P1 Pro 5G ਵਿੱਚ 5,000 mAh ਦੀ ਬੈਟਰੀ ਹੈ ਜੋ 45 ਵਾਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ Note 40 Pro 5G ਵਿੱਚ ਪਾਵਰ ਲਈ 5000 mAh ਦੀ ਬੈਟਰੀ ਵੀ ਹੈ।

ਸਾਂਝਾ ਕਰੋ

ਪੜ੍ਹੋ