ਗਰਮੀਆਂ ਦੇ ਮੌਸਮ ਵਿੱਚ, ਲੋਕ ਅਕਸਰ ਧੁੱਪ ਅਤੇ ਅਤਿ ਦੀ ਗਰਮੀ ਤੋਂ ਬਚਣ ਲਈ ਠੰਢੀਆਂ ਚੀਜ਼ਾਂ ਖਾਣਾ ਅਤੇ ਪੀਣਾ ਪਸੰਦ ਕਰਦੇ ਹਨ। ਖਾਸ ਕਰਕੇ ਇਸ ਮੌਸਮ ‘ਚ ਲੋਕ ਠੰਢਾ ਪਾਣੀ ਪੀਣਾ ਪਸੰਦ ਕਰਦੇ ਹਨ। ਸਾਡੇ ਵਿੱਚੋਂ ਕਈਆਂ ਨੂੰ ਕੜਾਕੇ ਦੀ ਗਰਮੀ ਤੋਂ ਵਾਪਸ ਆਉਂਦੇ ਹੀ ਫਰਿੱਜ ਵਿੱਚੋਂ ਬੋਤਲ ਕੱਢ ਕੇ ਪਾਣੀ ਪੀਣ ਦੀ ਆਦਤ ਹੁੰਦੀ ਹੈ। ਇਸ ਨੂੰ ਪੀਣ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ ਪਰ ਠੰਢੇ ਪਾਣੀ ਨਾਲ ਮਿਲਣ ਵਾਲੀ ਰਾਹਤ ਕੁਝ ਪਲਾਂ ਲਈ ਹੀ ਹੁੰਦੀ ਹੈ। ਇਹ ਪਾਣੀ, ਜੋ ਤੁਹਾਨੂੰ ਕੁਝ ਅਸਥਾਈ ਰਾਹਤ ਦਿੰਦਾ ਹੈ, ਤੁਹਾਡੀ ਸਿਹਤ ਲਈ ਕਾਫੀ ਨੁਕਸਾਨਦਾਇਕ ਹੈ।ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਰਫ਼ ਦਾ ਪਾਣੀ ਜਾਂ ਠੰਢਾ ਪਾਣੀ ਪੀਣ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਵਧ ਸਕਦਾ ਹੈ ਸਗੋਂ ਤੁਹਾਡੇ ਦਿਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜੋ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਠੰਢਾ ਪਾਣੀ ਪੀਂਦੇ ਹਨ, ਤਾਂ ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਕੁਝ ਗੰਭੀਰ ਨੁਕਸਾਨ-ਠੰਢਾ ਪਾਣੀ ਤੁਹਾਡੇ ਪਾਚਨ ਤੰਤਰ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ। ਠੰਢਾ ਪਾਣੀ ਨਿਯਮਤ ਤੌਰ ‘ਤੇ ਪੀਣ ਨਾਲ ਭੋਜਨ ਨੂੰ ਪਚਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਪੇਟ ਦਰਦ, ਮਤਲੀ, ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਠੰਢਾ ਪਾਣੀ ਪੀਂਦੇ ਹਾਂ ਤਾਂ ਇਹ ਸਰੀਰ ਦੇ ਤਾਪਮਾਨ ਨਾਲ ਮੇਲ ਨਹੀਂ ਖਾਂਦਾ ਅਤੇ ਸਰੀਰ ਵਿੱਚ ਪਹੁੰਚਣ ਤੋਂ ਬਾਅਦ ਪੇਟ ਵਿੱਚ ਮੌਜੂਦ ਭੋਜਨ ਨੂੰ ਪਚਾਉਣ ਵਿੱਚ ਮੁਸ਼ਕਲ ਹੋ ਜਾਂਦੀ ਹੈ।
ਸਾਡੇ ਸਰੀਰ ਵਿੱਚ ਇੱਕ ਵੈਗਸ ਨਰਵ ਹੈ, ਜੋ ਗਰਦਨ ਰਾਹੀਂ ਦਿਲ, ਫੇਫੜਿਆਂ ਅਤੇ ਪਾਚਨ ਪ੍ਰਣਾਲੀ ਨੂੰ ਕੰਟਰੋਲ ਕਰਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੀਆਂ ਨਸਾਂ ਨੂੰ ਤੇਜ਼ੀ ਨਾਲ ਠੰਢਾ ਕਰਨ ਦਾ ਕਾਰਨ ਬਣਦਾ ਹੈ ਅਤੇ ਦਿਲ ਦੀ ਧੜਕਣ ਅਤੇ ਨਬਜ਼ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਐਮਰਜੈਂਸੀ ਹੋ ਸਕਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਠੰਢਾ ਪਾਣੀ ਨਾ ਪੀਓ। ਦਰਅਸਲ, ਠੰਢਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿਚ ਜਮ੍ਹਾ ਫੈਟ ਸਖ਼ਤ ਹੋ ਜਾਂਦਾ ਹੈ, ਜਿਸ ਨਾਲ ਚਰਬੀ ਨੂੰ ਸਾੜਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਠੰਢੇ ਪਾਣੀ ਤੋਂ ਦੂਰ ਰਹੋ। ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਨਾਲ ਗਲੇ ਵਿਚ ਖਰਾਸ਼ ਅਤੇ ਕਨਜੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਠੰਢਾ ਪਾਣੀ ਪੀਣ ਨਾਲ, ਖਾਸ ਤੌਰ ‘ਤੇ ਖਾਣ ਤੋਂ ਬਾਅਦ, ਵਾਧੂ ਬਲਗ਼ਮ ਪੈਦਾ ਹੁੰਦਾ ਹੈ, ਜੋ ਸਾਹ ਦੀ ਨਾਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਸੋਜਸ਼ ਦੀ ਲਾਗ ਦਾ ਕਾਰਨ ਬਣਦਾ ਹੈ। ਇਸ ਲਈ ਜਿੰਨਾ ਹੋ ਸਕੇ ਠੰਡਾ ਪਾਣੀ ਪੀਣ ਤੋਂ ਬਚੋ। ਜੇਕਰ ਤੁਸੀਂ ਅਕਸਰ ਜ਼ਰੂਰਤ ਤੋਂ ਜ਼ਿਆਦਾ ਕੋਲਡ ਡਰਿੰਕ ਪੀਂਦੇ ਹੋ ਤਾਂ ਇਸ ਨਾਲ ‘ਬ੍ਰੇਨ ਫ੍ਰੀਜ਼’ ਦੀ ਸਮੱਸਿਆ ਵੀ ਹੋ ਸਕਦੀ ਹੈ। ਇੰਨਾ ਹੀ ਨਹੀਂ ਬਰਫ਼ ਦਾ ਪਾਣੀ ਪੀਣ ਜਾਂ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਵੀ ਅਜਿਹਾ ਹੁੰਦਾ ਹੈ। ਦਰਅਸਲ, ਠੰਡਾ ਪਾਣੀ ਰੀੜ੍ਹ ਦੀ ਹੱਡੀ ਦੀਆਂ ਸੰਵੇਦਨਸ਼ੀਲ ਤੰਤੂਆਂ ਨੂੰ ਠੰਢਾ ਕਰਦਾ ਹੈ, ਜੋ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਿਰ ਦਰਦ ਅਤੇ ਸਾਈਨਸ ਦੀ ਸਮੱਸਿਆ ਹੋ ਸਕਦੀ ਹੈ।