ਵਧਦੀ ਉਮਰ ਦੇ ਨਾਲ ਝੁਰੜੀਆਂ ਆਉਣਾ ਆਮ ਗੱਲ ਹੈ ਪਰ ਅੱਜਕੱਲ੍ਹ ਘੱਟ ਉਮਰ ‘ਚ ਹੀ ਲੋਕਾਂ ਦੇ ਚਿਹਰੇ ਉੱਤੇ ਝੁਰੜੀਆਂ ਆਉਣ ਲੱਗ ਪਈਆਂ ਹਨ। ਸਕਿਨ ਦੀ ਦੇਖਭਾਲ ਦੀ ਕਮੀ, ਗੈਰ-ਸਿਹਤਮੰਦ ਖੁਰਾਕ ਤੇ ਜੀਵਨਸ਼ੈਲੀ, ਪ੍ਰਦੂਸ਼ਣ ਆਦਿ ਬਹੁਤ ਸਾਰੀਆਂ ਚੀਜ਼ਾਂ ਇਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਇਲਾਜ ਤੇ ਉਤਪਾਦਾਂ ਦਾ ਸਹਾਰਾ ਲੈਂਦੇ ਹਨ, ਜੋ ਕਿ ਮਹਿੰਗੇ ਹੁੰਦੇ ਹਨ ਤੇ ਕਈ ਹੋਰ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੇ ਹਨ। ਜੇਕਰ ਤੁਸੀਂ ਝੁਰੜੀਆਂ ਨੂੰ ਦੂਰ ਕਰਨ ਲਈ ਕੁਦਰਤੀ ਹੱਲ ਲੱਭ ਰਹੇ ਹੋ ਤਾਂ ਕੁਝ ਪੱਤੇ ਇਸ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਜਾਣ ਲਓ ਇਨ੍ਹਾਂ ਬਾਰੇ…ਨਿੰਮ ਦੀਆਂ ਪੱਤੀਆਂ ਸਕਿਨ ਲਈ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਪੱਤੀਆਂ ਤੋਂ ਬਣੇ ਫੇਸ ਪੈਕ ਲਗਾਉਣ ਨਾਲ ਚਿਹਰੇ ‘ਤੇ ਦਾਗ-ਧੱਬੇ ਦੂਰ ਕੀਤੇ ਜਾ ਸਕਦੇ ਹਨ, ਰੰਗਤ ਨੂੰ ਨਿਖਾਰਿਆ ਜਾ ਸਕਦਾ ਹੈ ਤੇ ਝੁਰੜੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਫੇਸ ਪੈਕ ਨੂੰ ਬਣਾਉਣ ਲਈ ਮੁੱਠੀ ਭਰ ਨਿੰਮ ਦੀਆਂ ਪੱਤੀਆਂ ਲਓ। ਦਹੀਂ ਨਾਲ ਇਨ੍ਹਾਂ ਨੂੰ ਪੀਸ ਲਓ ਜਾਂ ਪਹਿਲਾਂ ਪੱਤੀਆਂ ਨੂੰ ਪੀਹ ਲਓ ਤੇ ਫਿਰ ਇਨ੍ਹਾਂ ਵਿਚ ਦਹੀਂ ਪਾਓ। ਦੋਵੇਂ ਤਰੀਕੇ ਸਹੀ ਹਨ।
ਹੁਣ ਇਸ ਫੇਸ ਪੈਕ ਨੂੰ ਚਿਹਰੇ ‘ਤੇ ਲਗਾਓ ਤੇ 10 ਮਿੰਟ ਲਈ ਰੱਖੋ। ਫਿਰ ਸਾਧਾਰਨ ਪਾਣੀ ਨਾਲ ਧੋ ਲਓ। ਤੁਲਸੀ ਦੀਆਂ ਪੱਤੀਆਂ ‘ਚ ਐਂਟੀ-ਆਕਸੀਡੈਂਟ, ਐਂਟੀ-ਰਿੰਕਲ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਝੁਰੜੀਆਂ ਘਟਾਉਣ ‘ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਕਰਨ ਲਈ ਤੁਲਸੀ ਦੀਆਂ ਪੱਤੀਆਂ ਦਾ ਰਸ ਕੱਢ ਕੇ ਚਿਹਰੇ ‘ਤੇ ਲਗਾਓ। ਇਸਦੇ ਅਸਰ ਨੂੰ ਹੋਰ ਵਧਾਉਣ ਲਈ ਐਲੋਵੇਰਾ ਜੈੱਲ ਨੂੰ ਵੀ ਇਸ ਵਿੱਚ ਮਿਲਾਇਆ ਜਾ ਸਕਦਾ ਹੈ। ਇਸ ਨੂੰ ਚਿਹਰੇ ‘ਤੇ ਲਗਾਓ ਤੇ ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨੂੰ ਹਫਤੇ ‘ਚ ਇਕ ਵਾਰ ਲਗਾਉਣਾ ਝੁਰੜੀਆਂ ਨੂੰ ਘੱਟ ਕਰਨ ਲਈ ਕਾਫੀ ਹੈ। ਅਮਰੂਦ ਦੇ ਪੱਤੇ ਨਾ ਸਿਰਫ ਛਾਲਿਆਂ ਨੂੰ ਦੂਰ ਕਰਨ ‘ਚ ਫਾਇਦੇਮੰਦ ਹੁੰਦੇ ਹਨ, ਸਗੋਂ ਇਹ ਝੁਰੜੀਆਂ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦੇ ਹਨ। ਸਭ ਤੋਂ ਪਹਿਲਾਂ ਅਮਰੂਦ ਦੀਆਂ ਪੱਤੀਆਂ ਨੂੰ ਪੀਸ ਲਓ। ਇਸ ਵਿਚ ਦਹੀਂ ਮਿਲਾ ਕੇ ਪੇਸਟ ਤਿਆਰ ਕਰੋ। ਚਿਹਰੇ ‘ਤੇ ਲਗਾਓ ਤੇ ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਲਓ।
Disclaimer : ਲੇਖ ‘ਚ ਦਰਸਾਈ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।