ਕੀ ਤੁਸੀਂ ਵੀ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਵਾਂ ਪਲਾਸਟਿਕ ਵਾਲਾ ਵੋਟਰ ਆਈਡੀ ਕਾਰਡ ਬਣਵਾਉਣ ਲਈ ਅਪਲਾਈ ਕੀਤਾ ਹੈ ਤਾਂ ਇਹ ਆਰਟੀਕਲ ਤੁਹਾਡੀ ਪਰੇਸ਼ਾਨੀ ਨੂੰ ਘੱਟ ਕਰ ਸਕਦਾ ਹੈl
ਵੋਟਰ ਆਈਡੀ ਕਾਰਡ ਲਈ ਅਪਲਾਈ ਕਰਨ ਮਗਰੋਂ ਜੇ ਤੁਸੀਂ ਇਹ ਸੋਚਦੇ ਹੋ ਕਿ ਨਵਾਂ ਪੀਵੀਸੀ ਕਾਰਡ ਘਰ ਕਦੋਂ ਆਵੇਗਾ, ਤਾਂ ਇਸ ਆਰਟੀਕਲ ਨੂੰ ਪੜ੍ਹੋl
ਨਵੇਂ ਵੋਟਰ ਆਈਡੀ ਕਾਰਡ ਲਈ ਅਪਲਾਈ ਕਰਨ ਮਗਰੋਂ ਇਸ ਦੇ ਅਗਲੇ ਪ੍ਰੋਸੈੱਸ ਲਈ ਕੁਝ ਸਮਾਂ ਲੱਗਦਾ ਹੈl ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤੀ ਨਾਗਰਿਕਾਂ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਆਪਣੀ ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰ ਸਕਦੇ ਹਨ l ਜੇ ਕਿਸੇ ਵੀ ਹਾਲਤ ਵਿਚ ਵੋਟਰ ਦੀ ਐਪਲੀਕੇਸ਼ਨ ਰੱਦ ਹੋ ਜਾਵੇ ਤਾਂ ਸਮਾਂ ਰਹਿੰਦਿਆਂ ਇਸ ਦੀ ਜਾਣਕਾਰੀ ਮਿਲ ਸਕਦੀ ਹੈl
ਨਵੇਂ ਵੋਟਰ ਆਈ ਕਾਰਡ ਲਈ ਐਪਲੀਕੇਸ਼ਨ ਜਮ੍ਹਾਂ ਕਰਨ ਤੋਂ ਤੁਰੰਤ ਮਗਰੋਂ ਹੀ ਤੁਹਾਨੂੰ ਕਾਰਡ ਨਹੀਂ ਮਿਲਦਾl ਇਸ ਤੋਂ ਪਹਿਲਾਂ ਕਈ ਪੜਾਵਾਂ ‘ਚ ਪ੍ਰੋਸੈਸ ਅੱਗੇ ਵਧਦਾ ਹੈl
1. ਐਪਲੀਕੇਸ਼ਨ ਸਬਮਿਟ ਕਰਨ ਮਗਰੋਂ ਬੀਐੱਲਓ (ਬੂਥ ਲੈਵਲ ਅਫ਼ਸਰ) ਕੋਲ ਜਾਂਦੀ ਹੈ।
2.ਬੀਐੱਲਓ ਨਿਯੁਕਤ ਹੋਣ ਤੋਂ ਮਗਰੋਂ ਫੀਲਡ ਵੈਰੀਫਿਕੇਸ਼ਨ ਲਈ ਜਾਂਦੀ ਹੈl
3.ਇਸ ਤੋਂ ਮਗਰੋਂ ਐਪਲੀਕੇਸ਼ਨ ਨੂੰ ਸਵੀਕਾਰ ਜਾਂ ਅਸਵੀਕਾਰ ਕੀਤਾ ਜਾਂਦਾ ਹੈl
4.ਜੇ ਐਪਲੀਕੇਸ਼ਨ ਸਵੀਕਾਰ ਹੋ ਜਾਂਦੀ ਹੈ ਤਾਂ ਕੁਝ ਸਮੇਂ ਮਗਰੋਂ ਤੁਹਾਨੂੰ ਤੁਹਾਡੇ ਪਤੇ ‘ਤੇ ਨਵਾਂ ਪੀਵੀਸੀ ਵੋਟਰ ਆਈਡੀ ਕਾਰਡ ਮਿਲ ਜਾਵੇਗਾ l
ਇਸ ਲਈ ਐਂਡਰਾਇਡ ਫੋਨ ਯੂਜ਼ਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ Voter Helpline App ਡਾਊਨਲੋਡ ਕਰਨl
1.ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰ ਕੇ ਖੋਲ੍ਹੋ l
2.ਹੁਣ ਐਪ ‘ਤੇ ਆਪਣੀ ਆਈਡੀ ਲਾਗਇਨ ਕਰੋl
3.ਐਪ ਖੁੱਲ੍ਹਣ ‘ਤੇ Voter Registration ‘ਤੇ ਟੈਪ ਕਰੋl
4.ਹੁਣ Track Status of Your Form ਨੂੰ ਚੈੱਕ ‘ਤੇ ਟੈਪ ਕਰੋl
5.ਹੁਣ ਰੈਫਰੈਂਸ ਆਈਡੀ ਅਤੇ ਸਥਿਤੀ ਨੂੰ ਚੁਣੋ ਤੇ ਟਰੈਕ ਸਟੇਟਸ ‘ਤੇ ਟੈਪ ਕਰੋl
6.ਜਿਵੇਂ ਹੀ ਡਿਟੇਲ ਭਰ ਲਈ ਜਾਂਦੀ ਹੈ ਤਾਂ ਸਕਰੀਨ’ ਤੇ ਐਪਲੀਕੇਸ਼ਨ ਦਾ ਸਟੇਟਸ ਨਜ਼ਰ ਆ ਜਾਵੇਗਾl