ਰਾਪੋਰਟ ਤੋਂ ਹਾਰਿਆ ਪ੍ਰਗਨਾਨੰਦਾ

ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਤੋਂ ਲਗਾਤਾਰ ਦੂਜੇ ਮੁਕਾਬਲੇ ਵਿੱਚ ਵੱਡੀ ਭੁੱਲ ਹੋ ਗਈ, ਜਿਸ ਕਾਰਨ ਪਰਾਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ’ਚ ਤੀਜੇ ਰਾਊਂਡ ਵਿੱਚ ਉਸ ਨੂੰ ਰੋਮਾਨੀਆ ਦੇ ਰਿਚਰਡ ਰਾਪੋਰਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੂਜੇ ਰਾਊਂਡ ਵਿੱਚ ਉਸ ਨੂੰ ਇਰਾਨ ਦੇ ਪਰਹਾਮ ਮਘਸੂਦਲੂ ਨੇ ਹਰਾਇਆ ਸੀ। ਇਸ ਹਾਰ ਨਾਲ ਅਠਾਰਾਂ ਸਾਲਾਂ ਖਿਡਾਰੀ ਨੇ ਲਾਈਵ ਰੇਟਿੰਗ ਵਿੱਚ ਸਿਖਰਲੇ ਭਾਰਤੀ ਖਿਡਾਰੀ ਹੋਣ ਦਾ ਤਗ਼ਮਾ ਵੀ ਗੁਆ ਦਿੱਤਾ ਸੀ, ਜੋ ਵਿਸ਼ਵਨਾਥਨ ਆਨੰਦ ਨੇ ਮੁੜ ਹਾਸਲ ਕਰ ਲਿਆ ਸੀ। ਦਸ ਖਿਡਾਰੀਆਂ ਦੇ ਰਾਊਂਡ-ਰਾਬਿਨ ਮੁਕਾਬਲੇ ਵਿੱਚ ਵਾਪਸੀ ਲਈ ਪ੍ਰਗਨਾਨੰਦਾ ਨੂੰ ਆਖ਼ਰੀ ਦੇ ਛੇ ਰਾਊਂਡ ਵਿੱਚ ਕਾਫ਼ੀ ਮਿਹਨਤ ਕਰਨੀ ਪਈ। ਵਿਦਿਤ ਗੁਜਰਾਤੀ ਅਤੇ ਡੀ ਗੁਕੇਸ਼ ਦਰਮਿਆਨ ਭਾਰਤੀ ਖਿਡਾਰੀਆਂ ਦਾ ਮੁਕਾਬਲਾ ਬਰਾਬਰੀ ’ਤੇ ਮੁੱਕਿਆ। ਪਿਛਲੇ ਰਾਊਂਡ ਮਗਰੋਂ ਸੂਚੀ ਵਿੱਚ ਸਿਖਰ ’ਤੇ ਰਹੇ ਮਘਸੂਦਲੂ ਨੂੰ ਜਰਮਨੀ ਦੇ ਵਿੰਸੇਂਟ ਕੀਮਰ ਨੇ ਡਰਾਅ ’ਤੇ ਰੋਕਿਆ।

ਸਾਂਝਾ ਕਰੋ

ਪੜ੍ਹੋ

ਓਂਕਾਰ ਸਿੰਘ ਦੀ ਮੁੱਖ ਮੰਤਰੀ ਦੇ ਓਐੱਸਡੀ

ਚੰਡੀਗੜ੍ਹ, 23 ਸਤੰਬਰ – ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ...