6 ਮਹੀਨਿਆਂ ‘ਚ ਭਾਰਤ ‘ਚ ਲਾਂਚ ਹੋ ਜਾਵੇਗੀ ਵੀਆਈ ਦੀ 5G ਸਰਵਿਸ

ਭਾਰਤ ‘ਚ 5ਜੀ ਦੀ ਸ਼ੁਰੂਆਤ ਦੇ ਨਾਲ ਏਅਰਟੈੱਲ ਅਤੇ ਜੀਓ ਨੇ ਦੇਸ਼ ਵਿਚ 5ਜੀ ਨੈੱਟਵਰਕ ਦੀ ਸ਼ੁਰੂਆਤ ਕੀਤੀ। ਜਲਦ ਹੀ ਇਹ ਕੰਪਨੀਆਂ ਦੇਸ਼ ਵਿਚ ਸਮਰਪਿਤ 5ਜੀ ਪਲਾਨ ਦਾ ਐਲਾਨ ਕਰ ਸਕਦੀਆਂ ਹਨ, ਜੋ ਕਿ 4ਜੀ ਪੈਕ ਨਾਲੋਂ 5-10 ਪ੍ਰਤੀਸ਼ਤ ਮਹਿੰਗੇ ਹੋ ਸਕਦੇ ਹਨ।ਤੁਹਾਨੂੰ ਦੱਸ ਦੇਈਏ ਕਿ ਵੋਡਾਫੋਨ ਆਈਡੀਆ ਨੇ ਅਜੇ ਤਕ 5ਜੀ ਰੋਲਆਊਟ ਪਲਾਨ ਦਾ ਐਲਾਨ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇਹ ਟੈਲੀਕਾਮ ਨੈਟਵਰਕ ਅਗਲੇ 6-7 ਮਹੀਨਿਆਂ ਵਿੱਚ ਦੇਸ਼ ਵਿੱਚ ਕਮਰਸ਼ੀਅਲ 5ਜੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵੋਡਾਫੋਨ ਆਈਡੀਆ ਅਗਲੇ 6-7 ਮਹੀਨਿਆਂ ‘ਚ ਦੇਸ਼ ਵਿਚ ਵਪਾਰਕ 5ਜੀ ਸੇਵਾਵਾਂ ਸ਼ੁਰੂ ਕਰੇਗੀ। ਜਾਣਕਾਰੀ ਮਿਲੀ ਹੈ ਕਿ ਟੈਲੀਕਾਮ ਨੈੱਟਵਰਕ ਫਿਲਹਾਲ ਮੁੰਬਈ, ਪੁਣੇ ਤੇ ਦਿੱਲੀ ‘ਚ ਟੈਸਟਿੰਗ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ Vi ਆਪਣੀ 3G ਸੇਵਾਵਾਂ ਨੂੰ ਬੰਦ ਕਰਨ ਅਤੇ 4G ਕਵਰੇਜ ਨੂੰ ਬਿਹਤਰ ਬਣਾਉਣ ਲਈ ਬੈਂਡਵਿਡਥ ਦੀ ਵਰਤੋਂ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਅਕਸ਼ੇ ਮੂੰਦੜਾ ਨੇ ਮੰਗਲਵਾਰ ਨੂੰ ਤੀਜੀ ਤਿਮਾਹੀ ਦੀ ਅਰਨਿੰਗ ਕਾਲ ਦੌਰਾਨ ਨਿਵੇਸ਼ਕਾਂ ਨੂੰ ਦੱਸਿਆ ਕਿ ਕੰਪਨੀ ਆਪਣੇ 5ਜੀ ਰੋਲਆਊਟ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਤਕਨਾਲੋਜੀ ਭਾਈਵਾਲਾਂ ਨਾਲ ਗੱਲਬਾਤ ਕਰ ਰਹੀ ਹੈ। ਇਸ ਦੇ ਨਾਲ vRAN ਤੇ Open RAN ਵਰਗੀਆਂ ਨਵੀਆਂ ਤਕਨੀਕਾਂ ਨੂੰ ਲਾਗੂ ਕੀਤਾ ਜਾਵੇਗਾ। ਕਮਾਈ ਕਾਲ ਦੌਰਾਨ ਅਧਿਕਾਰੀ ਨੇ ਕਿਹਾ ਕਿ ਵੀਆਈ ਭਾਰਤ ਦੀ ਇਕਲੌਤੀ ਦੂਰਸੰਚਾਰ ਕੰਪਨੀ ਹੈ ਜੋ ਘਾਟੇ ‘ਚ ਚੱਲ ਰਹੀ ਹੈ। ਉਮੀਦ ਹੈ ਕਿ Vi 2024 ਦੇ ਅੰਤ ਤਕ ਆਪਣੀਆਂ 5G ਸੇਵਾਵਾਂ ਸ਼ੁਰੂ ਕਰ ਦੇਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਪੂਰੇ ਭਾਰਤ ‘ਚ 17 ਸਰਕਲਾਂ ‘ਚ 5ਜੀ ਸਪੈਕਟ੍ਰਮ ਅਲਾਟਮੈਂਟ ਪ੍ਰਾਪਤ ਕੀਤੀ ਹੈ। ਇਸ ਸੂਚੀ ‘ਚ ਆਂਧਰਾ ਪ੍ਰਦੇਸ਼, ਬਿਹਾਰ, ਦਿੱਲੀ, ਗੁਜਰਾਤ, ਮਹਾਰਾਸ਼ਟਰ, ਮੁੰਬਈ, ਪੰਜਾਬ, ਰਾਜਸਥਾਨ, ਹਰਿਆਣਾ, ਕਰਨਾਟਕ, ਕੇਰਲ, ਕੋਲਕਾਤਾ, ਮੱਧ ਪ੍ਰਦੇਸ਼, ਤਾਮਿਲਨਾਡੂ, ਉੱਤਰ ਪ੍ਰਦੇਸ਼ (ਪੂਰਬ), ਉੱਤਰ ਪ੍ਰਦੇਸ਼ (ਪੱਛਮੀ), ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਮੁੰਬਈ ਤੇ ਪੁਣੇ ‘ਚ ਕੁਝ ਯੂਜ਼ਰਜ਼ ਕੋਲ ਪਹਿਲਾਂ ਹੀ Vi 5G ਨੈੱਟਵਰਕ ਦੀ ਸਹੂਲਤ ਮਿਲ ਰਹੀ ਹੈ।

ਸਾਂਝਾ ਕਰੋ

ਪੜ੍ਹੋ