ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਆਪਣੀ ਵਨ ਵਹੀਕਲ, ਵਨ ਫਾਸਟੈਗ ਪਹਿਲਕਦਮੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪਹਿਲਕਦਮੀਆਂ ਇਲੈਕਟ੍ਰਾਨਿਕ ਟੋਲ ਉਗਰਾਹੀ ਪ੍ਰਣਾਲੀ ਨੂੰ ਕੁਸ਼ਲਤਾ ਨਾਲ ਕੰਮ ਕਰਨ ਦੇ ਯੋਗ ਬਣਾਉਣਗੀਆਂ। ਇਸ ਉਪਰਾਲੇ ਨਾਲ ਟੋਲ ਪਲਾਜ਼ਾ ‘ਤੇ ਆਵਾਜਾਈ ਵੀ ਆਸਾਨ ਹੋ ਜਾਵੇਗੀ।
ਨਵਾਂ ਨਿਯਮ ਆਉਣ ਤੋਂ ਬਾਅਦ ਹੁਣ ਉਨ੍ਹਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਇਕ ਫਾਸਟੈਗ ਨਾਲ ਕਈ ਵਾਹਨ ਚਲਾਉਂਦੇ ਸਨ। NHAI ਨੇ FASTag ਯੂਜ਼ਰਜ਼ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਇਸਦੀ ਮਿਆਦ 31 ਜਨਵਰੀ ਤੋਂ ਬਾਅਦ ਖਤਮ ਹੋ ਜਾਵੇਗੀ।
FASTag KYC ਨੂੰ ਆਨਲਾਈਨ ਅਪਡੇਟ ਕਰਵਾਉਣ ਲਈ ਤੁਹਾਨੂੰ ਹੇਠਾਂ ਦਿੱਤੇ ਸਟੈੱਪਸ ਦੀ ਪਾਲਣਾ ਕਰਨੀ ਪਵੇਗੀ-ਸਭ ਤੋਂ ਪਹਿਲਾਂ IHMCL ਫਾਸਟੈਗ ਪੋਰਟਲ ‘ਤੇ ਜਾਓ।
ਇਸ ਤੋਂ ਬਾਅਦ ਮੋਬਾਈਲ ਨੰਬਰ ਨਾਲ ਲੌਗਇਨ ਕਰੋ।
My Profile ‘ਤੇ ਕਲਿੱਕ ਕਰੋ।
ਕੇਵਾਈਸੀ ਸਟੇਟਸ ਦੀ ਜਾਂਚ ਕਰੋ। ਹੁਣ KYC ਟੈਬ ‘ਤੇ ਕਲਿੱਕ ਕਰੋ ਤੇ Customer Type ਚੁਣੋ।
ਹੁਣ, ਐਡਰੈੱਸ ਪਰੂਫ ਦਸਤਾਵੇਜ਼ਾਂ ਸਮੇਤ ID ਦੇ ਨਾਲ ਮੈਂਡੇਟਰੀ ਫੀਲਡ ਐਡ ਕਰੋ।
ਇਸ ਤਰ੍ਹਾਂ ਤੁਹਾਡਾ FASTag ਆਨਲਾਈਨ ਅਪਡੇਟ ਹੋ ਜਾਵੇਗਾ।
FASTag KYC ਨੂੰ ਆਫਲਾਈਨ ਅਪਡੇਟ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਨੀ ਪਵੇਗੀ-ਆਪਣੀ FASTag KYC ਡਿਟੇਲ ਨੂੰ ਅਪਡੇਟ ਕਰਨ ਲਈ ਤੁਸੀਂ FASTag ਜਾਰੀ ਕਰਨ ਵਾਲੇ ਬੈਂਕ ਦੀ ਨਜ਼ਦੀਕੀ ਬ੍ਰਾਂਚ ਜਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਅਪਡੇਟ ਕੀਤੇ ਵੇਰਵਿਆਂ ਦੇ ਨਾਲ ਅਰਜ਼ੀ ਫਾਰਮ ਭਰਨਾ ਪਵੇਗਾ। ਇਸ ਤਰ੍ਹਾਂ FASTag KYC ਨੂੰ ਆਫਲਾਈਨ ਅਪਡੇਟ ਕੀਤਾ ਜਾ ਸਕਦਾ ਹੈ।