ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਗਣਤੰਤਰ ਦਿਵਸ ਆਫ਼ਰ ਪੇਸ਼ ਕੀਤਾ ਹੈ। ਇਹ ਖਾਸ ਆਫ਼ਰ ਜੀਓ ਦੇ ਨਵੇਂ ਗਾਹਕਾਂ ਲਈ ਵੀ ਲਿਆਂਦਾ ਗਿਆ ਹੈ।
ਗਣਤੰਤਰ ਦਿਵਸ ਆਫ਼ਰ ਦੇ ਤਹਿਤ ਕੰਪਨੀ 2999 ਰੁਪਏ ਦੇ ਰੀਚਾਰਜ ‘ਤੇ 3,000 ਰੁਪਏ ਤੋਂ ਜ਼ਿਆਦਾ ਦੇ ਕੂਪਨ ਦੇ ਰਹੀ ਹੈ।
ਗਾਹਕ ਇਨ੍ਹਾਂ ਕੂਪਨਾਂ ਦੀ ਵਰਤੋਂ ਖਰੀਦਦਾਰੀ, ਯਾਤਰਾ ਤੇ ਖਾਣੇ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕਰ ਸਕਦੇ ਹਨ। ਜੀਓ ਨੇ ਕਿਹਾ ਹੈ ਕਿ 2999 ਰੁਪਏ ਦਾ ਰੀਚਾਰਜ ਕਰਨ ਤੋਂ ਬਾਅਦ ਆਫ਼ਰ ਨਾਲ ਜੁੜੇ ਫਾਇਦੇ ਤੁਰੰਤ ਮਿਲਣਗੇ।
ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ Jio ਯੂਜ਼ਰਜ਼ ਰੀਚਾਰਜ ਕਰਨ ਤੋਂ ਬਾਅਦ My Jio ਐਪ ‘ਤੇ ਆਫ਼ਰ ਦੇ ਤਹਿਤ ਮਿਲਣ ਵਾਲੇ ਕੂਪਨ ਨੂੰ ਚੈੱਕ ਕਰ ਸਕਣਗੇ। ਇਹ ਕੂਪਨ MyJio ਐਪ ਵਿੱਚ ਦਿਖਾਈ ਦੇਣਗੇ।
ਵੱਧ ਤੋਂ ਵੱਧ ਕੂਪਨ ਜਿੱਤਣ ਲਈ, ਗਾਹਕ ਆਪਣੇ ਨੰਬਰ ‘ਤੇ ਜਿੰਨੇ ਚਾਹੇ ਰਿਚਾਰਜ ਕਰ ਸਕਦਾ ਹੈ।
ਇਸ ਆਫ਼ਰ ਦੇ ਤਹਿਤ ਜਿੱਤੇ ਗਏ ਕੂਪਨ ਕਿਸੇ ਹੋਰ ਜੀਓ ਨੰਬਰ ‘ਤੇ ਟ੍ਰਾਂਸਫਰ ਨਹੀਂ ਕੀਤੇ ਜਾ ਸਕਦੇ ਹਨ। ਹਾਲਾਂਕਿ, ਕੂਪਨ ਦੋਸਤਾਂ/ਪਰਿਵਾਰ ਨਾਲ ਸਾਂਝੇ ਕੀਤੇ ਜਾ ਸਕਦੇ ਹਨ।
ਗਾਹਕਾਂ ਨੂੰ ਰਿਲਾਇੰਸ ਦੀ AJIO ਐਪ ਤੋਂ 2499 ਰੁਪਏ ਦੀ ਘੱਟੋ-ਘੱਟ ਖਰੀਦਦਾਰੀ ‘ਤੇ 500 ਰੁਪਏ ਦੀ ਛੋਟ ਮਿਲੇਗੀ।
ਟੀਰਾ ਤੋਂ ਸੁੰਦਰਤਾ ਉਤਪਾਦ ਖਰੀਦਣ ‘ਤੇ, ਗਾਹਕਾਂ ਨੂੰ 30% ਦੀ ਛੋਟ ਮਿਲੇਗੀ ਜੋ ਵੱਧ ਤੋਂ ਵੱਧ 1000 ਰੁਪਏ ਤੱਕ ਹੋ ਸਕਦੀ ਹੈ।
ਰਿਲਾਇੰਸ ਡਿਜੀਟਲ ਤੋਂ ਘੱਟੋ-ਘੱਟ 5000 ਰੁਪਏ ਦੀ ਖਰੀਦਦਾਰੀ ‘ਤੇ 10% ਦੀ ਛੋਟ ਮਿਲੇਗੀ ਰਿਲਾਇੰਸ ਡਿਜੀਟਲ ‘ਤੇ ਵੱਧ ਤੋਂ ਵੱਧ ਛੋਟ ਦੀ ਸੀਮਾ 10,000 ਰੁਪਏ ਤੱਕ ਸੀਮਿਤ ਹੈ।
ਯਾਤਰਾ: ਤੁਹਾਨੂੰ ixigo ਰਾਹੀਂ ਹਵਾਈ ਟਿਕਟ ਬੁੱਕ ਕਰਨ ‘ਤੇ 1500 ਰੁਪਏ ਤੱਕ ਦੀ ਛੋਟ ਮਿਲੇਗੀ। 1 ਯਾਤਰੀ ਟਿਕਟ ‘ਤੇ 500 ਰੁਪਏ, 2 ਯਾਤਰੀਆਂ ‘ਤੇ 1000 ਰੁਪਏ ਅਤੇ 3 ਯਾਤਰੀਆਂ ‘ਤੇ 1500 ਰੁਪਏ ਦੀ ਛੋਟ ਤੈਅ ਕੀਤੀ ਗਈ ਹੈ।
ਖਾਣੇ ਦੇ ਸ਼ੋਕੀਨ ਵੀ ਸਵਿੱਗੀ ਐਪ ਰਾਹੀਂ ਭੋਜਨ ਬੁੱਕ ਕਰਵਾ ਕੇ 125 ਰੁਪਏ ਤੱਕ ਦੀ ਛੋਟ ਵੀ ਲੈ ਸਕਦੇ ਹਨ। ਹਾਲਾਂਕਿ ਇਸ ਲਈ ਆਰਡਰ ਘੱਟੋ-ਘੱਟ 299 ਰੁਪਏ ਦਾ ਹੋਣਾ ਚਾਹੀਦਾ ਹੈ।