ਸਖ਼ਤ ਮਿਹਨਤ ਤੇ ਜਜ਼ਬੇ ਨਾਲ ਜਿੱਤੋ ਖੇਡ ਮੁਕਾਬਲੇ

ਅੱਜਕੱਲ ਖਿਡਾਰੀਆਂ ਵਿੱਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ| ਹਕੀਕਤ ਤਾਂ ਇਹ ਹੈ ਕਿ ਖੇਡ ਮੁਕਾਬਲਿਆਂ ਨੂੰ ਆਪਣੇ ਦਮ ’ਤੇ ਜਿੱਤਿਆ ਜਾਵੇ ਅਤੇ ਜਿੱਤਣ ਲਈ ਸਖ਼ਤ ਮਿਹਨਤ ਕੀਤੀ ਜਾਵੇ| ਸਾਡੇ ਖ਼ਿਡਾਰੀਆਂ ਨੂੰ ਉੱਡਣਾ ਸਿੱਖ ਮਿਲਖਾ ਸਿੰਘ ਵਰਗੇ ਖਿਡਾਰੀਆਂ ਦੇ ਜੀਵਨ ਦੀ ਘਾਲਣਾ ਨੂੰ ਆਪਣੇ ਚੇਤਿਆਂ ਵਿੱਚ ਵਸਾਉਣ ਦੀ ਲੋੜ ਏ ਜਿਨ੍ਹਾਂ ਨੇ ਗ਼ਰੀਬੀ ਤੇ ਔਖੇ ਹਾਲਾਤ ਵਿਚ ਰਹਿ ਕੇ ਵੀ ਮਿਹਨਤ ਨਾਲ ਹਰ ਮੁਕਾਬਲਾ ਜਿੱਤਿਆ ਪਰ ਪਤਾ ਨਹੀਂ ਕਿਉਂ ਅਜੋਕਾ ਖਿਡਾਰੀ ਜਾਅਲੀ ਜ਼ਿੰਦਗੀ ਜਿੳੂਣ ਲਈ ਬਹੁਤ ਜ਼ਿਆਦਾ ਕਾਹਲਾ ਏ ਜਿਸ ਦਾ ਅੰਤ ਮਾੜਾ ਹੁੰਦੈ| ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਕਈ ਖਿਡਾਰੀ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਟੀਕੇ ਜਾਂ ਗੋਲੀ ਦੇ ਰੂਪ ਵਿੱਚ ਕਰਦੇ ਹਨ, ਦਵਾਈਆਂ ਨਾਲ ਖਿਡਾਰੀਆਂ ਦੇ ਮਾਸ ਪੱਠਿਆਂ ਵਿੱਚ ਬੇਥਾਹ ਵਾਧੂ ਤਾਕਤ ਆ ਜਾਂਦੀ ਹੈ, ਜਿਸ ਨਾਲ ਉਹ ਆਪਣੀ ਮਨੱੁਖੀ ਸ਼ਕਤੀ ਨਾਲਂੋ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਨਜ਼ਰ ਵਿੱਚ ਹੀਰੋ ਬਣ ਜਾਂਦਾ ਹੈ| ਨਸ਼ੀਲੀਆਂ ਦਵਾਈਆਂ ਦੀ ਗਿਣਤੀ ਇੱਕ ਅੰਦਾਜ਼ੇ ਮੁਤਾਬਕ 100 ਤਂੋ ਵੀ ਵੱਧ ਹੈ| ਭਾਵੇਂ ਇ੍ਹਨਾ ਨਸ਼ੀਲੀਆਂ ਦਵਾਈਆਂ ਦੀ ਵਰਤਂੋ ਕਰਨੀ ਖਿਡਾਰੀਆਂ ਲਈ ਜੁਰਮ ਹੈ ਪਰ ਫਿਰ ਵੀ ਇ੍ਹਨਾਂ ਦੀ ਵਰਤੋਂ ਸੰਸਾਰ ਖੇਡਾਂ, ਓਲੰਪਿਕ, ਏਸ਼ੀਆਈ, ਨੈਸ਼ਨਲ, ਸਟੇਟ ਪੱਧਰ ਤੇ ਪਿੰਡਾਂ ਦੇ ਟੂਰਨਾਮੈਂਟ ਤੱਕ ਹੋਣ ਲੱਗ ਪਈ ਹੈ ਜੋ ਕਿ ਖ਼ਤਰਨਾਕ ਰੁਝਾਨ þ| ਪਹਿਲਾਂ-ਪਹਿਲਾਂ ਉਲੰਪਿਕ ਦੇ ਮੁਕਾਬਲਿਆਂ ਵਿੱਚ ਖਿਡਾਰੀ ਦਵਾਈਆਂ ਦੀ ਵਰਤੋਂ ਕਰਦੇ ਸਨ| ਹੁਣ ਪੇਂਡੂ ਟੂਰਨਾਮੈਂਟ ਤੇ ਵੀ ਨਸ਼ਿਆਂ ਦੀ ਵਰਤੋਂ ਹੋਣ ਲੱਗ ਪਈ ਹੈ| ਛੋਟੇ ਵਜ਼ਨ ਦੇ ਖਿਡਾਰੀ ਵੀ ਇਨ੍ਹਾਂ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ|ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਵਿੱਚ ਚੰਗੀ ਸ਼ੋਹਰਤ ਖੱਟਣ ਲਈ ਜ਼ੋਰ, ਦਮ, ਚੁਸਤੀ, ਫੁਰਤੀ ਤੇ ਸਹਿਣਸ਼ੀਲਤਾ ਤੇ ਸਖ਼ਤ ਅਭਿਆਸ ਤਂੋ ਕੰਮ ਲੈਣ ਤੇ ਵਿਗਿਆਨਕ ਤਰੀਕਿਆਂ ਨਾਲ ਆਪਣੇ ਆਪ ਨੂੰ ਤਿਆਰ ਕਰਨ| ਨਸ਼ਿਆਂ ਨਾਲ ਜਿੱਤਾਂ ਹਾਸਲ ਕਰਨਾ ਚੰਗੇ ਖਿਡਾਰੀਆਂ ਦਾ ਕੰਮ ਨਹੀਂ| ਅਸਲ ਜਿੱਤ ਤਾਂ ਉਹੀ ਹੁੰਦੀ ਹੈ, ਜੋ ਆਪਣੀ ਮਨੁੱਖੀ ਸ਼ਕਤੀ ਨਾਲ ਪੂਰਾ ਟਿੱਲ ਲਗਾ ਕੇ ਹੀ ਜਿੱਤੀ ਜਾਵੇ| ਇਨ੍ਹਾਂ ਨਸ਼ੀਲੀਆਂ ਦਵਾਈਆਂ ਦੀ ਵਰਤਂੋ ਦੇ ਨਿਕਲਦੇ ਨਤੀਜੇ ਬਾਰੇ ਸਭ ਜਾਣੰੂ ਹਨ| ਕਿੰਨੇ ਹੀ ਖਿਡਾਰੀਆਂ ਨੂੰ ਅਜਿਹੀਆਂ ਦਵਾਈਆਂ ਦੀ ਵਰਤਂੋ ਕਰਕੇ ਅਰਸ਼ ਤੋਂ ਫ਼ਰਸ਼ ’ਤੇ ਡਿੱਗਣਾ ਪਿਆ ਹੈ| ਦਵਾਈਆਂ ਦੀ ਵਰਤਂੋ ਕਰਕੇ ਜਿੱਤਿਆ ਮੈਡਲ ਵਾਪਸ ਲੈਣ ਤੱਕ ਹੀ ਗੱਲ ਨਹੀਂ ਮੁੱਕਦੀ, ਸਗੋਂ ਇਹ ਦਵਾਈਆਂ ਖਿਡਾਰੀਆਂ ਨੂੰ ਸਰੀਰਕ ਤੌਰ ’ਤੇ ਵੀ ਬਿਲਕੁਲ ਬਰਬਾਦ ਕਰਕੇ ਰੱਖ ਦਿੰਦੀਆਂ ਹਨ| ਜਿੱਥੇ ਜਵਾਨੀ ਵਿੱਚ ਖਿਡਾਰੀ ਰੱਜ ਕੇ ਇਨ੍ਹਾਂ ਦਾ ਸੇਵਨ ਕਰਦਾ ਹੈ, ਉਥੇ ਛੇਤੀ ਹੀ ਬੁੱਢਾ ਹੋ ਕੇ ਬਹੁਤ ਕਸ਼ਟ ਸਹਿੰਦਾ ਹੈ ਤੇ ਬੀਤੇ ਵੇਲੇ ਨੂੰ ਝੂਰਦਾ ਵੀ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ| ਇਨ੍ਹਾਂ ਦੀ ਵਰਤਂੋ ਦੇ ਨਾਲ ਮਨੁੱਖ ਨੂੰ ਫੇਫੜਿਆਂ ਦਾ ਕੈਂਸਰ, ਨਾਮਰਦੀ, ਦਿਲ ਦਾ ਫੇਲ੍ਹ ਹੋਣਾ ਆਦਿ ਰੋਗ ਲੱਗ ਜਾਂਦੇ ਹਨ ਤੇ ਮਨੁੱਖ ਖੁਸਰਿਆਂ ਵਰਗੀਆਂ ਹਰਕਤਾਂ ’ਤੇ ਉੱਤਰ ਆਉਂਦੇ ਹਨ| ਔਰਤਾਂ ਵਿੱਚ ਬੱਚੇਦਾਨੀ ਦਾ ਕਂੈਸਰ, ਬਾਂਝਪਣ, ਮਾਹਵਾਰੀ ਦਾ ਬੰਦ ਹੋਣਾ ਤੇ ਛਾਤੀ ਚੌੜੀ ਹੋਣ ਵਰਗੇ ਭਿਆਨਕ ਰੋਗ ਲੱਗ ਜਾਂਦੇ ਹਨ, ਸੈਕਸ ਕਰਨ ਨਾਲ ਦਵਾਈਆਂ ਦੇ ਜੀਨਜ਼ ਇੱਕ ਦੂਜੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿਨ੍ਹਾਂ ਨਾਲ ਪੈਦਾ ਹੋਣ ਵਾਲੀ ਸੰਤਾਨ ’ਤੇ ਵੀ ਮਾਰੂ ਅਸਰ ਪੈਂਦਾ ਹੈ| ਆਓ ਨਜ਼ਰ ਮਾਰੀਏ ਉਨ੍ਹਾਂ ਖਿਡਾਰੀਆਂ ਦੇ ਪਿਛੋਕੜ ’ਤੇ ਜਿਨ੍ਹਾਂ ਨੂੰ ਇਨ੍ਹਾਂ ਦੀ ਵਰਤਂੋ ਕਰਕੇ ਹੀਰੋ ਤੋ ਜ਼ੀਰੋ ਹੋਣਾ ਪਿਆ ਅਤੇ ਸਖ਼ਤ ਸਜ਼ਾਵਾਂ ਵੀ ਝੱਲਣੀਆ ਪਈਆਂ|

ਫੁੱਟਬਾਲ ਦੇ ਪ੍ਰਸਿੱਧ ਮਰਹੂਮ ਖਿਡਾਰੀ ਅਰਜਨਟੀਨੀ ਡਿਆਗੋ ਮਾਰਡੋਨਾ ਨੂੰ ਇਨ੍ਹਾਂ ਦੀ ਵਰਤੋਂ ਕਰਕੇ ਭਾਰੀ ਜੁਰਮਾਨਾ ਦੇਣਾ ਪਿਆ ਤੇ ਇਥੋਂ ਤੱਕ ਜੇਲ੍ਹ ਵੀ ਕੱਟੀ| 1988 ਦੀ ਉਲੰਪਿਕ ਵਿੱਚ ਹੀ ਹੰਗਰੀ ਦੇ ਮਸ਼ਹੂਰ ਭਾਰ ਤੋਲਕ ਕਾਲਮਨ ਕਰੀਨਗੀਰੀ ਨੇ ਟੈਸਟੋਸਟ੍ਰਾਨ ਖਾਧੀ ਹੋਈ ਸੀ| ਹੰਗਰੀ ਅਤੇ ਬੁਲਗਾਰੀਆ ਦੀਆਂ ਭਾਰ ਤੋਲਕ ਟੀਮਾਂ ਨੇ ਵੱਡਾ ਤੇ ਜੰਮ ਕੇ ਹੰਗਾਮਾ ਖੜ੍ਹਾ ਕਰ ਦਿੱਤਾ, ਜਦੋਂ ਅੱਧੀ ਤੋਂ ਵੱਧ ਟੀਮ ਦਵਾਈਆਂ ਦੀ ਦੋਸ਼ੀ ਠਹਿਰਾਈ ਗਈ|

ਅਫ਼ਗਾਨਿਸਤਾਨ ਦੇ ਅਲੀਦਾਦ, ਬਰਤਾਨੀਆ ਦੇ ਕੈਰੀਥ ਬਰਾੳੂਨ, ਬੁਲਗਾਰੀਆ ਦੇ ਦੋ ਖਿਡਾਰੀਆਂ ਨੇ ਫਿਊਰਾਲਮਾਇਡ ਖਾਧੀ ਹੋਈ ਸੀ| ਆਸਟ੍ਰੇਲੀਆ ਦੇ ਅਲੈਗਜ਼ੈਡਰ ਵਾਟਸਨ ਨੂੰ ਕੈਫਿਨ, ਸਪੇਨ ਦੇ ਫਿਰਾਡੋ ਮਾਰੀਕਾ ਨੂੰ ਏਮ ਪੀਟਾਮਿਨ, ਹੰਗਰੀ ਦੇ ਅਂੈਡੋਰ ਸਜ਼ਾਨਵੀ ਨੂੰ ਸਟੈਜੋਲਾਲ ਦੀ ਵਰਤੋਂ ਕਰਕੇ ਖੇਡ ਮੁਕਬਲਿਆਂ ਵਿੱਚਂੋ ਬਾਹਰ ਕੱਢ ਦਿੱਤਾ|ਇੱਕ ਸਪੇਨ ਦਾ ਖਿਡਾਰੀ ਟੈਸਟ ਦੌਰਾਨ ਫੜਿਆ ਗਿਆ, ਜਦੋਂ ਉਸ ਦੇ ਪਿਸ਼ਾਬ ਵਿੱਚੋਂ ਬੀਟਾ ਬਲੋਕਰ ਦਵਾਈ ਦੇ ਅੰਸ਼ ਪਾਏ ਗਏ| 1960 ਦੀਆਂ ਰੋਮ ਉਲੰਪਿਕ ਵਿੱਚ ਡੈਨਮਾਰਕ ਦਾ ਪ੍ਰਸਿੱਧ ਸਾਈਕਲ ਚਾਲਕ ਮੁਕਾਬਲੇ ਦੇ ਅੱਧ ਵਿਚਕਾਰ ਦਮ ਤੋੜ ਗਿਆ| 1992 ਦੀ ਬਾਰਸੀਲੋਨਾ ਓਲੰਪਿਕ ਵਿੱਚ ਯੂਰਪੀ ਸਪਰਿੰਟ ਚੈਂਪੀਅਨ ਜੈਸਨ ਲਿਵਿੰਗ ਸਟੋਨ ਅਤੇ ਦੋ ਭਾਰ ਤੋਲਕਾਂ, ਜੋ ਕਿ ਸਾਰੇ ਹੀ ਬਰਤਾਨਵੀ ਸਨ, ਨੂੰ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੇ ਦੋਸ਼ ਵਿੱਚ ਘਰ ਭੇਜ ਦਿੱਤਾ ਗਿਆ ਸੀ| ਲਿਵਿੰਗ ਸਟੋਨ ਨੇ 100 ਮੀਟਰ 400 ਮੀਟਰ ਰਿਲੇਅ ਦੌੜ ਵਿੱਚ ਹਿੱਸਾ ਲੈਣਾ ਸੀ। ਉਨ੍ਹਾਂ ਨੇ ‘ਐਨਾਬੋਲਿਕ ਸਟੀਓਰਾਇਡਸ” ਦੀ ਵਰਤਂੋ ਕੀਤੀ ਹੋਈ ਸੀ। ਦੋ ਵੇਟ ਲਿਫ਼ਟਰਾਂ ਅਂੈਡਰਿਓ ਡੇਵਿਜ਼ ਅਤੇ ਐਡਰਿਓ ਸੈਕਸਟਨ ਨੇ ਵੀ ਨਸ਼ੀਲੇ ਪਦਾਰਥ ਖਾਧੇ ਹੋਏ ਸਨ| ਪੰਜਵੀਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜ ਖਿਡਾਰੀ ਇਨ੍ਹਾਂ ਦਵਾਈਆਂ ਦੀ ਵਰਤਂੋ ਕਰਕੇ ਦੋਸ਼ੀ ਪਾਏ ਗਏ ਸਨ| ਏਥਨਜ਼(ਯੂਨਾਨ) ਵਿਖੇ ਹੋਈ ਵਿਸ਼ਵ ਅਥਲੈਟਿਕਸ ਚਂੈਪੀਅਨਸ਼ਿਪ ਵਿੱਚ ਵੀ ਕਈ ਖਿਡਾਰੀਆਂ ਨੂੰ ਫੜਿਆ ਗਿਆ। ਭਾਰਤ ਦਾ ਇੱਕ ਫੁੱਟਬਾਲ ਖਿਡਾਰੀ ਵੀ ਇਨ੍ਹਾਂ ਦੀ ਵਰਤੋਂ ਕਰਕੇ ਜਾਨ ਗੁਆ ਬੈਠਾ| 1966 ਦੀਆਂ ਐਂਟਲਾਟਾ ਓਲੰਪਿਕ ਵਿੱਚ ਚੀਨ ਦੇ ਕਈ ਤੈਰਾਕਾਂ ਨੂੰ ਨਸ਼ੀਲੇ ਪਦਾਰਥਾਂ ਦਾ ਦੋਸ਼ੀ ਪਾਇਆ ਗਿਆ। ਇੱਥੇ ਹੀ ਰੂਸ ਦੇ ਤੈਰਾਕ ਆਂਦਰੇਈ ਕੋਰਨੇਯੇਵ ਤੇ ਵੇਟਲਿਫ਼ਟਰ ਜ਼ਫਰ ਗੁਲੇਸੇਵ, ਜਿਨ੍ਹਾਂ ਨੇ ਕਾਂਸੀ ਦੇ ਤਗ਼ਮੇ ਜਿੱਤੇ ਸਨ, ਨੂੰ ਨਸ਼ੀਲੀਆਂ ਦਵਾਈਆਂ ਦੇ ਦੋਸ਼ੀ ਪਾਇਆ ਗਿਆ| ਲਿਥੂਆਨੀਆ ਦੀ ਸਾਈਕਲਿਸਟ ਰੀਟਾ ਰਾਜ਼ਮੇਤੇ ਵੀ ‘ਥਰੋਮੰਟਨ’ ਨਸ਼ੀਲੀ ਦਵਾਈ ਦੀ ਦੋਸ਼ੀ ਪਾਈ ਗਈ। 2016 ਦੀਆਂ ਰੀਓ ਉਲੰਪਿਕ ਵਿੱਚ ਜੈਵਲਿਨ ਥਰੋ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਯੂਕਰੇਨ ਦੇ ਐਲੇਗਜਾਂਦਰ ਪਿਯਾਂਤਿਯਿਤਸਾ ਤੋਂ ਪਾਬੰਦੀਸ਼ੁਦਾ ਦਵਾਈ ਵਰਤਨ ਕਰਕੇ ਤਗ਼ਮਾ ਵਾਪਸ ਲਿਆ ਗਿਆ ਸੀ| ਇਨ੍ਹਾਂ ਖੇਡਾਂ ਵਿੱਚ ਹੀ ਬ੍ਰਾਜ਼ੀਲੀ ਸਾਈਕਲਿਸਟ ਕਲੇਬਰ ਰਾਮੋਸ ਨੂੰ ਪਾਬੰਦੀਸ਼ੁਦਾ ਈਪੀਓ ਸੇਰਾ, ਜਦਕਿ ਚੀਨੀ ਤੈਰਾਕ ਚੇਨ ਸ਼ਿਨਈ ਨੂੰ ਡਾਊਰੇਟਿਕ ਹਾਈਡਰੋਕਲੋਰੋਥਿਆਜਾਇਡ ਲੈਣ ਕਰਕੇ ਓਲੰਪਿਕ ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇੱਥੇ ਹੀ ਲੰਡਨ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਰੂਸ ਦੀ ਸ਼ਾਟਪੁੱਟ ਖਿਡਾਰਨ ਯੇਵਜਿਨਿਆ ਕੋਲੋਦਕੋ ਦਾ ਡੋਪ ਟੈਸਟ ਫੇਲ੍ਹ ਹੋਣ ਤਂੋ ਬਾਅਦ ਉਸ ਦਾ ਤਗ਼ਮਾ ਵਾਪਸ ਲੈ ਲਿਆ ਸੀ| ਸੋ ਨਸ਼ੀਲੀਆ ਦਵਾਈਆਂ ਦੀ ਵਰਤੋਂ ਸਬੰਧੀ ਜਿੱਥੇ ਖਿਡਾਰੀਆਂ ਨੂੰ ਆਪ ਸੁਚੇਤ ਹੋਣ ਦੀ ਲੋੜ ਹੈ, ਉਥੇ ਖੇਡ ਅਧਿਕਾਰੀਆਂ, ਕੋਚਾਂ, ਖੇਡ ਅਧਿਆਪਕਾਂ ਤੇ ਰਾਜ ਸਰਕਾਰਾਂ ਨੂੰ ਵੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ| ਖਿਡਾਰੀ ਜੇਕਰ ਮੁਕਾਬਲੇ ਲਈ ਕੇਵਲ ਸਖ਼ਤ ਮਿਹਨਤ ਕਰਨ ਤਾਂ ਉਨ੍ਹਾਂ ਦੀ ਜਿੱਤ ਜਿਥੇ ਸਦੀਵੀ ਰਹੇਗੀ ਤੇ ਉਥੇ ਉਨ੍ਹਾਂ ਨੂੰ ਚਿਰ ਸਥਾਈ ਪ੍ਰਸਿੱਧੀ ਵੀ ਮਿਲੇਗੀ|

ਸਾਂਝਾ ਕਰੋ

ਪੜ੍ਹੋ

ਪਾਰਟੀ ਦੇ ’ਚ ਸੱਤਾ ’ਚ ਆਉਣ ਤੇ

ਅੰਬਾਲਾ, 24 ਸਤੰਬਰ –  ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ...