ਖ਼ਤਰਨਾਕ ਵਿਸ਼ਾਣੂ ਨੂੰ ਖ਼ਤਮ ਕਰਨ ਲਈ ਵਿਗਿਆਨ ਵੱਡੀ ਪ੍ਰਾਪਤੀ ਦੇ ਨੇੜੇ

ਸੰਸਾਰ ’ਚ ਜਦੋਂ ਕੋਰੋਨਾ ਵਿਸ਼ਾਣੂ ਦੁਆਰਾ ਮਹਾਮਾਰੀ ਫੈਲਾਈ ਗਈ ਸੀ, ਜੋ ਕਿ ਬਾਅਦ ’ਚ ਕੋਵਿਡ-19 ਦੇ ਨਾਂ ’ਤੇ ਜਾਣੀ ਗਈ ਤਾਂ ਇਸ ਮਹਾਮਾਰੀ ਦਾ ਪੱਕਾ ਇਲਾਜ ਕਿਸੇ ਕੋਲ ਨਹੀਂ ਸੀ। ਇੱਕ ਅਜੀਬ ਕਿਸਮ ਦਾ ਡਰ ਫੈਲਿਆ ਹੋਇਆ ਸੀ ਕਿ ਇਹ ਮਹਾਮਾਰੀ ਪਤਾ ਨਹੀਂ ਕਿੰਨੀਆਂ ਜਾਨਾਂ ਲਵੇਗੀ ਅਤੇ ਪਤਾ ਨਹੀਂ ਕਦੋਂ ਖ਼ਤਮ ਹੋਵੇਗੀ। ਵਿਸ਼ਵ ਸਿਹਤ ਸੰਗਠਨ ਦੁਆਰਾ ਕੋਵਿਡ-19 ਨੂੰ ਮਹਾਮਾਰੀ ਐਲਾਨ ਦੇਣ ਬਾਅਦ ਇਸ ਤੋਂ ਬੱਚਣ ਦੇ ਕੁੱਛ ਉਪਾਅ ਦੱਸੇ ਜਾਣ ਲੱਗੇ ਸਨ ਜੋ ਕਿ ਲੋਕਾਂ ਵੱਲੋਂ ਖੁੱਲ੍ਹ ਕੇ ਵਰਤੇ ਵੀ ਗਏ ਅਤੇ ਉਨ੍ਹਾਂ ਦਾ ਕਾਫੀ ਹਾਂ ਪੱਖੀ ਨਤੀਜਾ ਵੀ ਨਿਕਲਿਆ ਪਰ ਕੁੱਲ ਮਿਲਾ ਕੇ ਸੰਸਾਰ ਦੀਆਂ ਨਜ਼ਰਾਂ ਵਿਗਿਆਨ ਵੱਲ ਹੀ ਲੱਗੀਆਂ ਰਹੀਆਂ। ਉਮੀਦ ਕੀਤੀ ਜਾ ਰਹੀ ਸੀ ਕਿ ਔਸ਼ਧੀ ਵਿਗਿਆਨ ਵੱਲੋਂ ਹੀ ਇਸ ਖ਼ਤਰਨਾਕ ਵਿਸ਼ਾਣੂ ਨੂੰ ਖ਼ਤਮ ਕਰਨ ਲਈ ਕੋਈ ਨਵੀਂ ਦਵਾ ਇਜ਼ਾਦ ਕੀਤੀ ਜਾਵੇਗੀ। ਵਿਗਿਆਨ ਨੇ ਆਪਣਾ ਕੰਮ ਕੀਤਾ ਅਤੇ ਜਲਦੀ ਹੀ ਟੀਕੇ ਈਜ਼ਾਦ ਕੀਤੇ ਜੋ ਕਿ ਇਨਸਾਨ ਦੇ ਲਗਾਏ ਜਾਣ ਬਾਅਦ ਮਹਾਮਾਰੀ ਤੋਂ ਬਚਾਅ ਕਰਨ ਲੱਗੇ। ਇਨ੍ਹਾਂ ਦੀ ਵਰਤੋਂ ਅੱਜ ਵੀ ਜਾਰੀ ਹੈ । ਭਾਵੇਂ ਕਿ ਕੋਵਿਡ-19 ਮਹਾਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ ਪਰ ਟੀਕਿਆਂ ਨੇ ਮਹਾਮਾਰੀ ਦੀ ਘਾਤਕਤਾ ਨੂੰ ਬਹੁਤ ਘਟਾ ਦਿੱਤਾ ਅਤੇ ਹਾਲਤ ਇਹ ਬਣ ਗਈ ਹੈ ਕਿ ਅੱਜ ਸੰਸਾਰ ਦੇ ਦੇਸ਼ ਲਾਕਡਾਊਨ ਜਿਹੀਆਂ ਸਖ਼ਤ ਪਾਬੰਦੀਆਂ ਤੋਂ ਬਚੇ ਹੋਏ ਹਨ। ਅਰਥਵਿਵਸਥਾਵਾਂ ਦੇ ਮੁੜ ਕੇ ਉਭਰ ਆਉਣ ਦੇ ਆਸਾਰ ਬਣ ਰਹੇ ਹਨ।
ਪਰ ਖ਼ਤਰਾ ਹਾਲੇ ਬਰਕਰਾਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਤੋਂ ਬੱਚਣ ਦੇ ਉਪਾਅ ਤਿਆਗ ਨਹੀਂ ਦੇਣੇ ਚਾਹੀਦੇ। ਇਸ ਦੇ ਕਈ ਕਾਰਨ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਦੇਸ਼ਾਂ ’ਚ ਕੋਵਿਡ-19 ਮਹਾਮਾਰੀ ਫਿਰ ਉੱਠ ਰਹੀ ਹੈ। ਵਿਸ਼ਾਣੂ ਨਵੇਂ-ਨਵੇਂ ਰੂਪਾਂ ’ਚ ਆ ਰਿਹਾ ਹੈ ਜੋ ਕਿ ਪਹਿਲਾਂ ਨਾਲੋਂ ਵਧੇਰੇ ਫੈਲਣ ਵਾਲੇ ਹੁੰਦੇ ਹਨ। ਜ਼ੁਕਾਮ ਦੀ ਵੀ ਕਿਸਮ ਬਦਲ ਰਹੀ ਹੈ। ਇਸ ਨਾਲ ਵਿਗਿਆਨ ਦੇ ਸਾਹਮਣੇ ਇੱਕ ਹੋਰ ਸਮੱਸਿਆ ਖੜ੍ਹੀ ਹੋ ਗਈ ਹੈ ਕਿ ਨਵੇਂ ਵਿਸ਼ਾਣੂਆਂ ਨਾਲ ਟਕਰਨ ਲਈ ਨਵੀਂ ਤੋਂ ਨਵੀਂ ਦਵਾਈ ਕਿਵੇਂ ਤਿਆਰ ਕੀਤੀ ਜਾਵੇ ਜੋ ਕਿ ਸੰਭਾਵੀ ਸਾਰੇ ਵਿਸ਼ਾਣੂਆਂ ਲਈ ਕਾਰਗਾਰ ਹੋ ਸਕੇ। ਨਿਸ਼ਚੇ ਹੀ ਇਸ ਪ੍ਰਕਾਰ ਦੀ ਦਵਾਈ ਜਾਂ ਟੀਕੇ ਤੋਂ ਇਨਸਾਨ ਨੂੰ ਕੋਈ ਰਾਹਤ ਮਿਲ ਸਕਦੀ ਹੈ। ਵਿਗਿਆਨੀਆਂ ਨੇ ਅਜਿਹਾ ਟੀਕਾ ਬਣਾਉਣ ਦੀ ਲੰਘੇ ਸਮੇਂ ਤੋਂ ਕੋਸ਼ਿਸ਼ ਕੀਤੀ ਹੈ ਜੋ ਹਰ ਕਿਸਮ ਦੇ ਫਲੂ ਤੋਂ ਬੱਚਿਆਂ ਦੀ ਰੱਖਿਆ ਕਰ ਸਕੇ ਅਤੇ ਬਾਲਗਾਂ ਲਈ ਵੀ ਰੋਗਾਣੂ ਦੀ ਘਾਤਕਤਾ ਘਟਾ ਸਕੇ। ਪਰ ਖੋਜ ਕਰਨ ਵਾਲਿਆਂ ਸਾਹਮਣੇ ਕਈ ਤਕਨੀਕੀ ਰੁਕਾਵਟਾਂ ਰਹੀਆਂ ਸਨ ਅਤੇ ਵਿਸ਼ਾਣੂ ਵੀ ਬਹੁਭਾਂਤੀ ਤੇ ਵਿਵਧ ਹਨ। ਮੋਟੇ ਤੌਰ ’ਤੇ ਫਲੂ ਫੈਲਾਉਣ ਵਾਲੇ ਵਿਸ਼ਾਣੂਆਂ ਦੇ ਕੋਈ 20 ਉੱਪ-ਸਮੂਹ ਹਨ ਅਤੇ ਹਰੇਕ ’ਚ ਆਪਣੀ ਤਰ੍ਹਾਂ ਦੇ ਹਜ਼ਾਰਾਂ ਵਿਸ਼ਾਣੂ ਆਉਂਦੇ ਹਨ। ਸੋ ਖੋਜੀਆਂ ਲਈ ਸਭ ’ਤੇ ਮਾਰ ਕਰਨ ਵਾਲੀ ਦਵਾ ਤਿਆਰ ਕਰਨ ਦੀ ਚੁਣੌਤੀ ਬਹੁਤ ਵੱਡੀ ਸੀ।
ਪਰ ਲੱਗਦਾ ਹੈ ਕਿ ਵਿਗਿਆਨੀਆਂ ਦੀ ਦਹਾਕਿਆਂ ਦੀ ਮਿਹਨਤ ਰੰਗ ਲਿਆਉਣ ਵਾਲੀ ਹੈ, ਉਹ ਅਜਿਹੀ ਦਵਾਈ ਤਿਆਰ ਕਰਨ ਦੇ ਬਹੁਤ ਨੇੜੇ ਪਹੁੰਚ ਗਏ ਹਨ, ਜਿਸ ਦੀ ਇੱਕ ਖ਼ੁਰਾਕ ਵਿਸ਼ਾਣੂਆਂ ਦੇ ਸਭ ਪਰਿਵਾਰਾਂ ਵਿਰੁੱਧ ਕੰਮ ਕਰੇਗੀ। ਬੇਸ਼ੱਕ ਸਾਲਾਨਾ ਖ਼ੁਰਾਕ ਲੱਗਦੀ, ਚੱਲਦੀ ਰਹੇਗੀ ਪਰ ਇਹ ਨਵਾਂ ਟੀਕਾ ਮਹਾਮਾਰੀਆਂ ਦੇ ਸੰਭਾਵਿਤ ਮੌਤ ਦੇ ਖ਼ਤਰੇ ਤੋਂ ਬਚਾਉਣ ਲਈ ਢਾਲ ਦਾ ਕੰਮ ਕਰੇਗਾ। ਦੱਸਿਆ ਗਿਆ ਹੈ ਕਿ ਅਜਿਹੇ ਟੀਕੇ ਦੀ ਪਰਖ਼ ਚੂਹਿਆਂ ਤੇ ਨਿਉਲਿਆਂ ’ਤੇ ਸਫ਼ਲ ਰਹੀ ਹੈ, ਜਿਸ ਦਾ ਮਤਲਬ ਹੈ ਕਿ ਵਿਗਿਆਨ ਅਜਿਹਾ ਟੀਕਾ ਤਿਆਰ ਕਰਨ ਦੇ ਨਜ਼ਦੀਕ ਪਹੁੰਚ ਗਿਆ ਹੈ ਜੋ ਭਵਿੱਖ ’ਚ ਪੈਦਾ ਹੋਣ ਵਾਲੇ ਵਿਸ਼ਾਣੂਆਂ ਲਈ ਵੀ ਕਾਰਗਾਰ ਰਹੇਗਾ।

ਸਾਂਝਾ ਕਰੋ

ਪੜ੍ਹੋ

Son Of Sardar ਦੇ ਨਿਰਦੇਸ਼ਕ Ashwni Dhir

ਨਵੀਂ ਦਿੱਲੀ, 27 ਨਵੰਬਰ – ਬਾਲੀਵੁੱਡ ਦੇ ਗਲਿਆਰਿਆਂ ਤੋਂ ਬਹੁਤ...