
ਕੱਲ੍ਹ ਚੰਡੀਗੜ੍ਹ ਵਿੱਚ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਰ ਗੱਲਬਾਤ ਦੌਰਾਨ, ਤੂੰ ਤੜੱਕ ਹੋ ਗਈ। ਕਾਲੀਆਂ ਐਨਕਾਂ ਵਾਲੇ ਵਾਲੇ ਭਗਵੰਤ ਮਾਨ ਨੇ ਕਿਹਾ ਤੁਸੀਂ ਕਰ ਲਵੋ ਦੋ ਕਰਨਾ, ਮੈਂ ਧਰਨੇ ਤੇ ਜਾਮ ਨਹੀਂ ਲਗਾਉਣ ਦੇਂਦਾ। ਦੋਹਾਂ ਧਿਰਾਂ ਵਿਚਕਾਰ ਕੁੰਡੀਆਂ ਦੇ ਸਿੰਙ ਫਸ ਗਏ ਹਨ। ਇੱਕ ਸੱਤਾ ਦੀ ਹਕੂਮਤ ਕੋਲ ਪੁਲਿਸ, ਅਦਾਲਤ, ਜੇਲ੍ਹ ਤੇ ਲਾਠੀਚਾਰਜ ਕਰਨ ਲਈ ਭਾਰੀ ਫੌਜ ਹੈ। ਦੂਜੇ ਪਾਸੇ ਲੋਕ ਸ਼ਕਤੀ ਹੈ। ਲੋਕ ਵੱਖ ਵੱਖ ਜਥੇਬੰਦੀਆਂ ਵਿੱਚ ਵੰਡੇ ਹੋਏ ਹਨ। ਉਹਨਾਂ ਦੇ ਆਪੋ ਆਪਣੇ ਤਰਕ, ਦਲੀਲਾਂ ਤੇ ਆਪੋ ਆਪਣੀਆਂ ਮੰਗਾਂ ਤੇ ਦੁਸ਼ਮਣੀਆਂ ਹਨ। ਉਹਨਾਂ ਦੀ ਇਹ ਫੁੱਟ ਸਟੇਟ ਨੂੰ ਬਹੁਤ ਫਾਇਦੇਮੰਦ ਹੈ। ਉਹਨਾਂ ਨੇ ਆਪਣੇ ਆਪ ਨੂੰ ਫਿਰ ਵੀ ਸਹੀ ਸਿੱਧ ਕਰਦੇ ਹਨ। ਲੋਕ ਤਮਾਸ਼ਬੀਨ ਬਣ ਕੇ ਤਮਾਸ਼ਾ ਤੱਕਦੇ ਹਨ ਤੇ ਹੱਸਦੇ ਹਨ।
ਉਂਝ ਅੱਜਕਲ੍ਹ ਹਾਸਾ ਤੇ ਖੁਸ਼ੀ ਕਿਸੇ ਕੋਲ ਨਹੀਂ। ਉਹਨਾਂ ਲਈ ਮਨਪ੍ਰਚਾਵੇ ਲਈ ਇਹ ਵਧੀਆ ਮਨੋਰੰਜਨ ਦਾ ਸਾਧਨ ਬਣਿਆ ਹੋਇਆ ਹੈ। ਲੋਕ ਚੁਟਕਲੇ ਸੁਣਨ ਦੇ ਆਦੀ ਹੋ ਗਏ ਹਨ, ਇਸੇ ਕਰਕੇ ਉਹਨਾਂ ਨੇ ਹੱਸਣ ਉਤੇ ਜ਼ੋਰ ਲਗਾਇਆ ਹੋਇਆ ਹੈ। ਮੁਕਬਲਾ ਸ਼ੁਰੂ ਹੋ ਗਿਆ ਹੈ। ਦੋਹਾਂ ਪਾਸੇ ਫੌਜਾਂ ਭਾਰੀਆਂ ਨੇ, ਪੁਲਿਸ ਦੀਆਂ ਪਿੰਡਾਂ ਵੱਲ ਨੂੰ ਉਡਾਰੀਆਂ ਹਨ। ਫੜ ਲੋ, ਚੱਕ ਲੋ , ਤੁੰਨ ਦਿਓ। ਰੌਲਾ ਪੈ ਗਿਆ ਹੈ। ਪੰਜਾਬ ਸਰਕਾਰ ਬੁਖਲਾਹਟ ਵਿੱਚ ਆ ਚੁੱਕੀ ਹੈ। ਘਟੀਆ ਤੇ ਨੀਚ ਹਰਕਤਾਂ ਕਰਦੀ ਹੋਈ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਤੜਕ ਸਾਰ ਘਰਾਂ ਤੋਂ ਗਿਰਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜ ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਮੋਰਚੇ ਦੇ ਸੰਬੰਧ ਵਿੱਚ ਕਿਸਾਨਾਂ ਨੇ ਅੱਜ ਚੰਡੀਗੜ੍ਹ ਨੂੰ ਕੂਚ ਕਰਨਾ ਸੀ, ਜਿਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਘਟੀਆ ਹਰਕਤਾਂ ਕਰਦੀ ਹੋਈ ਮਾੜੀਆਂ ਨੀਤੀਆਂ ਅਪਣਾਉਂਦੇ ਹੋਏ ਕਿਸਾਨਾਂ ਨੂੰ ਗਿਰਫਤਾਰ ਕਰਦੇ ਹਨ।
ਭਾਰਤੀ ਕਿਸਾਨ ਯੂਨੀਅਨ ਪੰਜਾਬ ਬਹੁਤ ਸਾਰੇ ਕਿਸਾਨਾਂ ਦੇ ਘਰਾਂ ਤੇ ਪੁਲਿਸ ਨੇ ਰੇਡ ਕੀਤੀ ਅਤੇ ਹੋਰ ਵੀ ਅਨੇਕਾਂ ਕਿਸਾਨ ਆਗੂਆਂ ਦੇ ਗਿਰਫਤਾਰ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਆਪਣੀਆਂ ਮਾੜੀਆਂ ਨੀਤੀਆਂ ਨੂੰ ਛੁਪਾਉਣ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੀ ਹੈ ਸੋ ਭਰਾਵੋ ਤੁਸੀਂ ਆਪਣਾ ਹੌਸਲਾ ਨਹੀਂ ਛੱਡਣਾ ਆਓ ਰਲ ਮਿਲ ਕੇ ਜਿਵੇਂ ਵੀ ਆਪਣੇ ਪ੍ਰੋਗਰਾਮ ਬਣਾਏ ਗਏ ਹਨ ਰਲ ਕੇ ਚੰਡੀਗੜ੍ਹ ਪਹੁੰਚ ਗਏ ਅਤੇ ਧਰਨੇ ਲਗਾਈਏ ਜੇਕਰ ਫਿਰ ਵੀ ਤੁਹਾਨੂੰ ਕੋਈ ਰਸਤੇ ਵਿੱਚ ਰੋਕਦਾ ਹੈ ਰਸਤੇ ਵਿੱਚ ਤੁਹਾਨੂੰ ਕੋਈ ਖੱਜਲ ਖੁਆਰ ਕਰਦਾ ਹੈ ਤਾਂ ਉੱਥੇ ਹੀ ਸੜਕ ਬੰਦ ਕਰਕੇ ਧਰਨਾ ਲਗਾ ਦਿਓ ਤਾਂ ਕਿ ਇਹਨਾਂ ਕਾਲੇ ਅੰਗਰੇਜ਼ਾਂ ਨੂੰ ਮਜਬੂਰਨ ਤੁਹਾਨੂੰ ਉਥੋਂ ਰਵਾਨਾ ਕਰਨਾ ਪਵੇ। ਦੂਜੇ ਪਾਸੇ ਨਸ਼ਿਆਂ ਦੇ ਪ੍ਰਚੂਨ ਦੁਕਾਨਦਾਰਾਂ ਦੇ ਘਰਾਂ ਨੂੰ ਘੇਰਿਆ ਹੋਇਆ ਤੇ ਮਕਾਨ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਵੱਡੇ ਮਗਰਮੱਛ ਮੁੱਛਾਂ ਨੂੰ ਵੱਟ ਚਾੜ੍ਹ ਕੇ ਹੱਸ ਰਹੇ ਹਨ ਤੇ ਦੱਸ ਰਹੇ ਹਨ, ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਹੋ ਗਈ ਹੈ। ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ। ਕੁੰਡੀਆਂ ਦੇ ਸਿੰਙ ਫਸ ਗਏ ਹਨ, ਵੜੈਵੇਂ ਖਾਣੀਂ ਕੇ ਬੰਦੇ ਖਾਣੀ ਜਿੱਤ ਦੀ ਹੈ ? ਲੋਕ ਏਕਤਾ ਦੀ ਲੋੜ ਹੈ। ਇਸੇ ਗੱਲ ਦੀ ਥੋੜ੍ਹ ਹੈ। ਕੱਲੇ ਕੱਲੇ ਕੁੱਟ ਖਾਣ ਪੀਣ ਦੀ ਆਦਤ ਹੈ। ਇਸ ਸਮੇਂ ਏਕਤਾ ਦੀ ਲੋੜ ਹੈ। ਕੌਣ ਕਹੇ ਰਾਣੀਏ ਅੱਗਾ ਢੱਕ। ਬਚ ਕੇ ਮੋੜ ਤੋਂ।
ਬੁੱਧ ਸਿੰਘ ਨੀਲੋਂ
9464370823