ਬਾਬਾ ਮਹਿੰਗਾ ਸਿੰਘ ਪਾਰਕ ਕਮੇਟੀ ਦੌਲਤਪੁਰਾ ਵੱਲੋਂ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਵਿਰਾਸਤੀ ਪ੍ਰੋਗਰਾਮ

ਬਾਬਾ ਮਹਿੰਗਾ ਸਿੰਘ ਪਾਰਕ ਕਮੇਟੀ ਵਲੋੰ ਨਵਜੋਤ ਸਿੰਘ ਮੰਡੇਰ ਤੇ ਸਾਥੀਆਂ ਦਾ ਸਨਮਾਨ

ਨੋਜਵਾਨ ਬੱਚੇ ਬੱਚੀਆਂ ਨੂੰ ਸਾਡੇ ਧਾਰਮਿਕ ਤੇ ਸਭਿਆਚਾਰਕ ਵਿਰਸ਼ੇ ਤੋਂ ਜਾਣੂੰ ਕਰਵਾਉਣਾ ਚਾਹੀਦਾ- ਮਨਧੀਰ ਕੌਰ ਮਨੂੰ

*ਨਵਜੋਤ ਸਿੰਘ ਮੰਡੇਰ ਗਰੁੱਪ ਨੇ ਢਾਡੀ ਕਲਾ ਦੀਆਂ ਕੀਤੀਆਂ ਵੰਨਗੀਆਂ ਪੇਸ਼

*ਪਿੰਡ ਦੌਲਤਪੁਰਾ ਵਿਚ ਨੌਜਵਾਨਾਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜ੍ਹਨ ਦਾ ਯਤਨ

*ਸਮੂਹ ਐਨ ਆਰ ਆਈਜ਼, ਮੰਡੇਰ ਗਰੁੱਪ ਅਤੇ ਹੋਰ ਸ਼ਖਸੀਅਤਾਂ ਨੂੰ ਪਾਰਕ ਕਮੇਟੀ ਨੇ ਕੀਤਾ ਸਨਮਾਨਿਤ

*ਪੰਜਾਬ ਦੇ ਨੌਜਵਾਨਾਂ ਨੂੰ ਪੁਰਾਤਨ ਗਾਇਕੀ ਨਾਲ ਜੋੜਨ ਲਈ ਉਪਰਾਲਾ- ਨਵਜੋਤ ਸਿੰਘ ਮੰਡੇਰ

ਮੋਗਾ, 3 ਮਾਰਚ (ਏ.ਡੀ.ਪੀ ਨਿਊਜ਼) – ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਵਿਖੇ ਬਾਬਾ ਮਹਿੰਗਾ ਸਿੰਘ ਪਾਰਕ ਕਮੇਟੀ ਵੱਲੋਂ ਐਨ.ਆਰ.ਆਈਜ਼ ਅਤੇ ਨਾਮਵਰ ਸ਼ਖਸੀਅਤਾਂ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਪਹਿਲ ਕਦਮੀ ਕਰਦੇ ਹੋਏ ਪਾਰਕ ਵਿਚ ਤਿਆਰ ਕੀਤਾ ਗਿਆ। ਨਵੀਂ ਤਿਆਰ ਕੀਤੀ ਗਰਾਊਂਡ ਵਿਚ ਪੁਰਾਤਨ ਗਾਇਕੀ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਅਤੇ ਸਾਥੀਆਂ ਵੱਲੋਂ ਢਾਡੀ ਕਲਾ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਥੇ ਵਰਨਣਯੋਗ ਹੈ ਕਿ ਨਵਜੋਤ ਸਿੰਘ ਮੰਡੇਰ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਨ ਅਤੇ ਪੰਜਾਬ ਜੈਨਕੋ ਦੇ ਚੇਅਰਮੈਨ ਵੀ ਹਨ।ਉਨ੍ਹਾਂ  ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੁਰਾਤਨ ਗਾਇਕੀ ਨਾਲ ਜੋੜਨ ਲਈ ਉਪਰਾਲਾ ਕੀਤਾ ਹੈ, ਜਿਸ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਨ੍ਹਾ ਕਿਹਾ ਜਿਹੜਾ ਨੌਜਵਾਨ ਢਾਡੀ ਕਲਾ ਸਿੱਖਣਾ ਚਾਹੁੰਦਾ ਬਿਨ੍ਹਾਂ ਕਿਸੇ ਖ਼ਰਚੇ ਤੋਂ ਆਪਣੇ ਘਰ ਰੱਖ ਕੇ ਸਿਖਲਾਈ ਦੇਣਗੇ ਤੇ ਉਸਦੀ ਰਹਾਇਸ਼ ਤੇ ਹੋਰ ਪ੍ਰਬੰਧ ਕੀਤੇ ਜਾਣਗੇ।ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਪੇਂਡੂ ਸਿਖਲਾਈ ਸੰਸਥਾ, ਦੁੱਨੇ ਕੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਮੁਫ਼ਤ ਸਕਿੱਲ ਕੋਰਸ ਕਰਵਾਏ ਜਾ ਰਹੇ ਹਨ।ਐਡਵੋਕੇਟ ਰਾਜੇਸ਼ ਸ਼ਰਮਾ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਕਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।


ਨਵਜੋਤ ਸਿੰਘ ਮੰਡੇਰ ਤੇ ਸਾਥੀਆਂ ਵਲੋ ਢਾਡੀ ਕਲਾ ਦਾ ਪ੍ਰਦਰਸ਼ਨ

ਸਕਿੱਲ ਡਿਵੈਲਪਮੈਂਟ ਵਿਭਾਗ ਮੋਗਾ ਤੋ ਪੁਸ਼ਰਾਜ ਅਤੇ ਫਸਟ ਕੰਪਿਊਟਰ ਤੋ ਅਸ਼ਵਨੀ ਕੁਮਾਰ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਨੇਹਾ ਵਾਲੀਆ ਬੈਂਕ ਮੈਨੇਜਰ ਨੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਵੱਖ ਵੱਖ ਵਿੱਤੀ ਅਤੇ ਕਰਜਾ ਸਕੀਮਾਂ ਬਾਰੇ ਦੱਸਿਆ।ਇਸ ਪ੍ਰੋਗਾਮ ਵਿੱਚ ਵਿਸ਼ੇਸ਼ ਤੌਰ ਤੇ ਸਾਮਲ ਹੋਏ ਮਨਧੀਰ ਕੌਰ ਮਨੂ  ਮਾਲਕ/ਸੰਚਾਲਕ ਰੇਡੀਓ/ਟੀਵੀ ਆਪਣਾ ਵਿਨੀਪੈੱਗ ਕਨੇਡਾ ਨੇ ਬਾਬਾ ਮਹਿੰਗਾ ਸਿੰਘ ਪਾਰਕ ਕਮੇਟੀ ਦੇ ਉਪਰਾਲੇ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਪਹੁੰਚਾਉਣ ਲਈ ਲਾਈਵ ਪ੍ਰਸਾਰਨ ਕਰਦਿਆਂ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕੀਤੀਆਂ ਤੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਬੱਚੇ ਬੱਚੀਆਂ ਨੂੰ ਸਾਡੇ ਧਾਰਮਿਕ ਤੇ ਸਭਿਆਚਾਰਕ ਵਿਰਸ਼ੇ ਤੋਂ ਜਾਣੂੰ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਪਾਰਕ ਕਮੇਟੀ ਵਲੋਂ ਮਨਧੀਰ ਕੌਰ ਮਨੂੰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਬਲਵਿੰਦਰ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਇਹ ਵਿਰਾਸ਼ਤੀ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਪਾਰਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਅਤੇ ਉਹਨਾਂ ਨੂੰ ਹਥਿਆਰਾਂ, ਸ਼ਰਾਬਾਂ ਅਤੇ ਨਸ਼ਿਆਂ ਵਾਲੇ ਗੀਤਾਂ ਤੋਂ ਮੋੜ੍ਹਨ ਦਾ ਯਤਨ ਹੈ।ਬੂਟਾ ਸਿੰਘ ਦੌਲਤਪੁਰਾ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਯੋਗਦਾਨ ਪਾਉਣ ਵਾਲਿਆਂ ਸਭ ਵਿਅਕਤੀਆਂ ਦਾ ਧੰਨਵਾਦ ਕੀਤਾ।ਅਮਰੀਕਾ ਤੋਂ ਪਹੁੰਚੇ ਐਨ ਆਰ ਆਈ ਕਰਮਜੀਤ ਸਿੰਘ ਨੇ ਵਿਆਹ ਦੀ 30ਵੀਂ ਵਰ੍ਹੇਗੰਢ ਪਾਰਕ ਵਿੱਚ ਕੇਕ ਕੱਟ ਕੇ ਮਨਾਈ।ਪਾਰਕ ਕਮੇਟੀ ਵਲੋਂ ਜੋੜ੍ਹੀ ਨੂੰ ਪੱਗ ਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਐਨ,. ਆਰ.ਆਈ  ਬਲਵਿੰਦਰ ਸਿੰਘ ਗੁੱਲੂ, ਸੁਖਦੇਵ ਸਿੰਘ ਸਮਰਾ, ਕਰਮਜੀਤ ਸਿੰਘ,ਬੇਅੰਤ ਸਿੰਘ, ਗੁਰਭੇਜ ਸਿੰਘ, ਛਿੰਦਾ ਰੱਤੀਆਂ ਯੁਕੇ, ਗੁਰਦੀਪ ਸਿੰਘ (ਸਾਬਕਾ ਸਰਪੰਚ) ਯੂਐਸਏ, ਅਜੈਬ ਸਿੰਘ ਬਰਾੜ ਕੈਨੇਡਾ,ਮਲਕੀਤ ਸਿੰਘ ਬਰਾੜ ਹਾਂਗਕਾਂਗ, ਰਿੱਕੀ ਸਮਰਾ ਤੇ ਭੋਲਾ ਸਮਰਾ ਮਨੀਲਾ,ਗੁਰਕੀਰਤ ਸਿੰਘ, ਚਰਨਕਮਲ ਸਿੰਘ, ਪ੍ਰਿੰ. ਮੁਕੰਦ ਸਿੰਘ ਵਿੰਨੀਪਿਗ ਨੇ ਕਮੇਟੀ ਨੂੰ ਭਵਿੱਖ ਵਿਚ ਸਹਾਇਤਾ ਦੇ ਕੇ ਪ੍ਰੋਗਰਾਮ ਸਫਲ ਬਣਾਉਣ ਦਾ ਵਿਸ਼ਵਾਸ ਦੁਆਇਆ।

ਪਾਰਕ ਕਮੇਟੀ ਨੇ ਸਿਆਸੀ ਮੱਤਭੇਦ ਤੋਂ ਉਪਰ ਉਠਕੇ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿਚ ਮਾਲਵਿਕਾ ਸੂਦ, ਸੰਜੀਤ ਸਿੰਘ ਸਨੀ, ਅਮਰਜੀਤ ਸਿੰਘ ਲੰਢੇਕੇ, ਬਲਜੀਤ ਸਿੰਘ ਜੱਸ ਮੰਗੇਵਾਲਾ, ਰਵਦੀਪ ਸਿੰਘ ਦਾਰਾਪੁਰ, ਗੁਰਪ੍ਰੀਤ ਸਿੰਘ ਧੱਲੇਕੇ,ਦਰਸ਼ਨ ਸਿੰਘ ਨੇ ਸਮੂਲੀਅਤ ਕੀਤੀ।ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜੱਗਾ ਸਿੰਘ, ਦੀਪਕ ਸੂਦ ਵਿੰਡਸਰ ਪੈਲਸ, ਐਡਵੋਕੇਟ ਇਕਬਾਲ ਸਿੰਘ,  ਮਾਸਟਰ ਗੁਰਦੀਪ ਸਿੰਘ ਮਹੇਸਰੀ ਮਨਿੰਦਰ ਸਿੰਘ ਅਦਾਕਾਰ, ਮਹਿੰਦਰਪਾਲ ਲੂੰਬਾ, ਇਕਬਾਲ ਸਿੰਘ ਪੱਤਰਕਾਰ ਤੋਂ ਇਲਾਵਾ
ਕਮੇਟੀ ਮੈਂਬਰ ਡਾ. ਕੇਵਲ ਸਿੰਘ, ਨਰਿੰਦਰਪਾਲ ਉੱਪਲ, ਗੁਰਮੀਤ ਸਿੰਘ (ਸਾਬਕਾ ਸਰਪੰਚ), ਅਮਰਜੀਤ ਸਿੰਘ, ਗਿਆਨੀ ਅਜਮੇਰ ਸਿੰਘ, ਬਲਰਾਜ ਸਿੰਘ ਰਾਜ ਮੈਡੀਕੋਜ਼, ਅੰਗ੍ਰੇਜ਼ ਸਿੰਘ
ਸਮਰਾ,ਗੁਰਵਿੰਦਰ ਸਿੰਘ ਸਮਰਾ ਚੇਅਰਮੈਨ,ਮਾਸਟਰ ਬਲਕਰਨ ਸਿੰਘ, ਗਰਦੌਰ ਸਿੰਘ ਪਟਵਾਰੀ, ਜਗਰੂਪ ਸਿੰਘ, ਅੰਗ੍ਰੇਜ਼ ਸਿੰਘ, ਜਸਪਾਲ ਸਿੰਘ,ਪਰਮਜੀਤ ਸ਼ਰਮਾ, ਸਾਧੂ ਸਿੰਘ, ਰੂਪ ਸਿੰਘ,
ਰਮੇਸ਼ ਪੁਰੀ, ਭੁਪਿੰਦਰ ਸਿੰਘ ਗਰੇਵਾਲ,ਪ੍ਰੇਮ ਪੁਰੀ,ਸੁਖ ਤੱਗੜ,ਟੇਕ ਸਿੰਘ, ਜੋਗਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ। ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਐਨ ਆਰ ਆਈਜ਼, ਮੰਡੇਰ ਗਰੁੱਪ ਅਤੇ ਹੋਰ ਸ਼ਖਸੀਅਤਾਂ ਨੂੰ ਪਾਰਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਆਖੀਰ ਵਿਚ ਗੁਰਬਾਜ਼ ਸਿੰਘ ਬਾਜ਼ ਦੇ ਸੱਭਿਆਚਾਰਕ ਗਰੁੱਪ ਨੇ ਵੀ ਖੂਬ ਰੰਗ ਬੰਨਿ੍ਆ। ਇਸ ਮੌਕੇ ਕੁਦਰਤੀ ਖੇਤੀ ਫਾਰਮ ਮਾਹਿਰ ਕਿਸ਼ਾਨ ਚਮਕੌਰ ਸਿੰਘ ਘੋਲੀਆ ਕਲਾਂ, ਕੀਰਤ ਅਚਾਰ ਸ਼ੋਪ ਦੌਲਤਪੁਰਾ,ਪੁਰਾਤਨ ਵਸਤਾਂ, ਫਸਟ ਕੰਪਿਊਟਰ ਮੋਗਾ,ਸਟੇਟ ਬੈਂਕ ਆਫ ਇੰਡੀਆ ਅਤੇ ਲੀਗਲ ਸਰਵਿਸ ਅਥਾਰਿਟੀ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ।ਪਾਰਕ ਵਿਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਨੇ ਬੂਟੇ ਲਗਾਏ। ਇਸ ਮੌਕੇ ਸਿੰਗਾਰ ਕੇ ਖੜਾ੍ ਕੀਤਾ ਪੁਰਾਤਨ ਬੈਲ ਗੱਡਾ ਖਿੱਚ ਦਾ ਕੇੰਦਰ ਰਿਹਾ।

ਸਾਂਝਾ ਕਰੋ

ਪੜ੍ਹੋ