
ਫਗਵਾੜਾ, 1 ਮਾਰਚ (ਏ.ਡੀ.ਪੀ. ਨਿਊਜ਼ ) ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਮਾਘੀ ਟੂਰਨਾਮੈਂਟ ਦਾ ਉਦਘਾਟਨ ਸੁਮਨ ਸਿੰਘ ਸੱਲ, ਰਜਿੰਦਰ ਸਿੰਘ ਬਸਰਾ ਅਤੇ ਦਰਬਾਰਾ ਸਿੰਘ ਸਾਬਕਾ ਸਰਪੰਚ ਪਲਾਹੀ ਵੱਲੋਂ ਕੀਤਾ ਗਿਆ। ਤਿੰਨ ਦਿਨਾਂ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਮਹੇੜੂ, ਪਲਾਹੀ, ਅਕਾਲਗੜ੍ਹ, ਹਦੀਆਬਾਦ, ਮਲਕਪੁਰ, ਖੁਰਮਪੁਰ, ਸੀਕਰੀ, ਬਾਘਾਣਾ, ਦਾਦੂਵਾਲ, ਭੁੱਲਾਰਾਈ, ਮਾਣਕਾ, ਸਲੇਮਪੁਰ, ਮੇਹਟੀਆਣਾ ਆਦਿ ਪਿੰਡਾਂ ਦੀਆਂ 16 ਟੀਮਾਂ ਹਿੱਸਾ ਲੈਣਗੀਆਂ ਅਤੇ ਟੂਰਨਾਮੈਂਟ ਦਾ ਫਾਈਨਲ ਮੈਚ ਤਿੰਨ ਮਾਰਚ ਨੂੰ ਸ਼ਾਮ 4 ਵਜੇ ਹੋਏਗਾ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਫੋਰਮੈਨ ਨੇ ਦੱਸਿਆ ਕਿ ਅੱਜ ਦੇ ਉਦਘਾਟਨੀ ਮੈਚ ਸਮੇਂ ਰਵੀਪਾਲ ਪ੍ਰਧਾਨ, ਰਵੀ ਸੱਗੂ ਮੀਤ ਪ੍ਰਧਾਨ, ਪੀਟਰ ਕੁਮਾਰ ਮੀਤ ਪ੍ਰਧਾਨ, ਸੁਰਜਨ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸੱਲ ਮੁੱਖ ਸਲਾਹਕਾਰ, ਗੁਰਮੁੱਖ ਸਿੰਘ ਡੋਲ, ਹਰਮੇਲ ਸਿੰਘ ਸੱਲ, ਗੁਰਚਰਨ ਸਿੰਘ ਪੰਚ, ਮਦਨ ਲਾਲ ਸਾਬਕਾ ਪੰਚ, ਕੁਲਵਿੰਦਰ ਸਿੰਘ ਸੱਲ, ਮੰਗਲ ਹੁਸੈਨ ਰਜਿੰਦਰ ਗੌਤਮ, ਸੋਮ ਪ੍ਰਕਾਸ਼ ਹਾਜ਼ਰ ਹੋਏ।

ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਰਵੀ ਪਾਲ ਨੇ ਕਿਹਾ ਕਿ ਇਸ ਸਮੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਮੇਂ ਦੀ ਲੋੜ ਹੈ ਅਤੇ ਪਿੰਡ ਪਲਾਹੀ ਵਿਖੇ ਬੱਚਿਆਂ ਲਈ ਬਣਾਈ ਫੁੱਟਬਾਲ ਅਕੈਡਮੀ ਕਈ ਦਹਾਕਿਆਂ ਤੋਂ ਚੱਲ ਰਹੀ ਹੈ ਅਤੇ ਇਸ ਵਿੱਚ 70 ਬੱਚਿਆਂ ਨੂੰ ਫੁੱਟਬਾਲ ਦੀ ਟਰੇਨਿੰਗ ਪ੍ਰਸਿੱਧ ਫੁੱਟਬਾਲ ਕੋਚ ਬਲਵਿੰਦਰ ਸਿੰਘ ਫੋਰਮੈਨ ਦੇ ਰਹੇ ਹਨ, ਜਿਸ ਵਾਸਤੇ ਨਗਰ ਪੰਚਾਇਤ ਅਤੇ ਐਨ.ਆਰ.ਆਈ. ਲੋਕਾਂ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ।