
ਨਵੀਂ ਦਿੱਲੀ, 28 ਫਰਵਰੀ – ਕੇਂਦਰ ਸਰਕਾਰ ਨੇ ਤੁਹਿਨ ਕਾਂਤ ਪਾਂਡੇ ਨੂੰ ਸੇਬੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ। ਕੇਂਦਰੀ ਪਰਸੋਨਲ ਮੰਤਰਾਲੇ (ਡੀਓਪੀਟੀ) ਨੇ ਪਾਂਡੇ ਦੀ ਨਿਯੁਕਤੀ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਮੌਜੂਦਾ ਚੇਅਰਪਰਸਨ ਮਾਧਬੀ ਪੁਰੀ ਬੁਚ ਦਾ ਤਿੰਨ ਸਾਲ ਦਾ ਕਾਰਜਕਾਲ 28 ਫ਼ਰਵਰੀ ਯਾਨੀ ਅੱਜ ਪੂਰਾ ਹੋ ਰਿਹਾ ਹੈ। ਬੁਚ ਨੇ 2 ਮਾਰਚ, 2022 ਨੂੰ ਸੇਬੀ ਦਾ ਚਾਰਜ ਸੰਭਾਲਿਆ ਸੀ। ਹੁਣ ਤੁਹਿਨ ਕਾਂਤ ਪਾਂਡੇ ਉਨ੍ਹਾਂ ਦੀ ਜਗ੍ਹਾ ਲੈਣਗੇ। ਕੇਂਦਰ ਸਰਕਾਰ ਨੇ ਪਾਂਡੇ ਨੂੰ ਸੇਬੀ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਕੇਂਦਰੀ ਅਮਲਾ ਮੰਤਰਾਲੇ (ਡੀਓਪੀਟੀ) ਨੇ ਪਾਂਡੇ ਦੀ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਆਫ਼ ਆਰਟਸ (ਐੱਮ.ਏ.) ਦੀ ਡਿਗਰੀ ਹਾਸਲ ਕਰਨ ਵਾਲੇ ਤੁਹੀਨ ਕਾਂਤ ਪਾਂਡੇ ਵੀ ਉੱਚ ਸਿੱਖਿਆ ਲਈ ਵਿਦੇਸ਼ ਗਏ ਸਨ। ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਬਰਤਾਨੀਆ ਗਏ ਪਾਂਡੇ ਨੇ ਬਰਮਿੰਘਮ ਯੂਨੀਵਰਸਿਟੀ (ਯੂ.ਕੇ.) ਤੋਂ ਮਾਸਟਰਜ਼ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਮਬੀਏ) ਦੀ ਡਿਗਰੀ ਹਾਸਲ ਕੀਤੀ। ਵਿੱਤ ਮੰਤਰਾਲੇ ਦੇ ਅਧੀਨ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਜਨਵਰੀ ਵਿੱਚ ਸੇਬੀ ਦੇ ਚੇਅਰਮੈਨ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ।