ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆਂ ਸਮਾਂ

ਚੰਡੀਗੜ੍ਹ, 27 ਫਰਵਰੀ – ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਹੈ। ਸਿੱਖਿਆ ਵਿਭਾਗ ਦੇ ਐਲਾਨ ਮੁਤਾਬਕ 1 ਮਾਰਚ 2025 ਤੋਂ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸਵੇਰੇ 8.30 ਵਜੇ ਤੋਂ ਖੁੱਲ੍ਹਣਗੇ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸੂਬੇ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ। ਜਾਰੀ ਕੀਤੀ ਗਈ ਸਮਾਂ ਸਾਰਣੀ ਅਨੁਸਾਰ ਸਵੇਰ ਦੀ ਸਭਾ ਸਵੇਰੇ 8.30 ਵਜੇ ਹੋਵੇਗੀ। ਸਕੂਲ ਵਿਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ 9.35 ਤੋਂ 10.15, ਤੀਜਾ 10.15 ਤੋਂ 10.55, ਚੌਥਾ 10.55 ਤੋਂ 11.35 ਜਦੋਂ ਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ।

ਇਸ ਤੋਂ ਬਾਅਦ ਅੱਧੇ ਘੰਟੇ ਦੀ ਬ੍ਰੇਕ ਹੋਵੇਗੀ, ਜਿਸ ਦੌਰਾਨ ਬੱਚੇ ਆਪਣਾ ਖਾਣਾ ਖਾਣਗੇ। ਜੋ ਕਿ 12.15 ਤੋਂ 12.50 ਤੱਕ ਰਹੇਗੀ। ਛੇਵਾਂ ਪੀਰੀਅਡ 12.50 ਤੋਂ 1.30 ਤੱਕ, ਸੱਤਵਾਂ ਪੀਰੀਅਡ 1.30 ਤੋਂ 2.10 ਤੱਕ, ਅੱਠਵਾਂ ਪੀਰੀਅਡ 2.10 ਤੋਂ 2.50 ਤੱਕ ਚੱਲੇਗਾ। ਇਸਦਾ ਮਤਲਬ ਹੈ ਕਿ ਸਕੂਲ 2:50 ਵਜੇ ਬੰਦ ਹੋ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਵੱਲੋਂ 19 ਮਾਰਚ ਤੋਂ ਬਾਅਦ

ਨਵੀਂ ਦਿੱਲੀ, 28 ਫਰਵਰੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ...