ਪਿੰਡ ਜੈ ਸਿੰਘ ਵਾਲਾ ਵਿਖੇ ਲਾਈਨਜ਼ ਕਲੱਬ ਮੋਗਾ ਸਿਟੀ ਵਲੋਂ 20ਵ‍ਾਂ ਅੱਖਾਂ ਦਾ ਕੈੰਪ

ਅੱਖਾਂ ਦੇ ਕੈਪ ਦੌਰਾਨ ਨਰੀਖਣ ਕਰਦੇ ਹੋਏ ਨਾਲ ਲਾਇਨਜ ਕਲੱਬ ਦੇ ਪ੍ਰਧਾਨ ਡਾ ਅਸ਼ੋਕ ਗਰਗ, ਦਲਜੀਤ ਸਿੰਘ ਗੈਦੂ,ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਤੇ ਮੈਬਰ

*ਦਲਜੀਤ ਸਿੰਘ ਗੈਦੂ ਸਕਾਈਡੋਮ ਕੰਪਨੀ ਕੈਨੇਡਾ ਤੇ ਪਰਿਵਾਰ ਦਾ ਉਘਾ ਯੋਗਦਾਨ
*ਤੀਰਥ ਸਿੰਘ ਗੈੰਦੂ ਤੇ ਮਾਤਾ ਹਰਦਿਆਲ ਕੌਰ ਗੇਦੂ ਦੀ ਯਾਦ ਵਿਚ ਹਰ ਸਾਲ ਲਗਦਾ ਅੱਖਾਂ ਦਾ ਕੈੱਪ
ਮੋਗਾ, 27 ਫਰਵਰੀ(ਏ. ਡੀ. ਪੀ ਨਿਊਜ਼) – ਪਿੰਡ ਜੈ ਸਿੰਘ ਵਾਲਾ ਵਿਖੇ ਸ ਦਲਜੀਤ ਸਿੰਘ ਗੈਦੂ ਕਨੇਡਾ ਦੇ ਪਰਿਵਾਰ ਦੇ ਸਹਿਯੋਗ ਪਿਤਾ ਤੀਰਥ ਸਿੰਘ ਗੈਦੂ ਤੇ ਮਾਤਾ ਹਰਦਿਆਲ ਕੌਰ ਗੈਦੂ ਦੀ ਯਾਦ ਵਿਚ 20ਵਾਂ ਅੱਖਾਂ ਦੀ ਜਾਂਚ ਕੈੰਪ ਲਗਾਇਆ ਗਿਆ। ਇਸ ਦਾ ਉਦਘਾਟਨ ਮੇਅਰ ਨਗਰ ਨਿਗਮ ਮੋਗਾ ਬਲਜੀਤ ਸਿੰਘ ਚਾਨੀ ਨੇ ਕੀਤਾ।ਸ ਚਾਨੀ ਨੇ ਪਿੰਡ ਵਿਚ ਲੋੜਵੰਦ ਲੋਕਾਂ ਲਈ ਲਗਾਏ ਕੈੰਪ ਦੀ ਸਲਾਘਾ ਕੀਤੀ।

ਲਾਇਨਜ ਕਲੱਬ ਮੋਗਾ ਸਿਟੀ ਦੇ ਪ੍ਰਧਾਨ ਅਸ਼ੋਕ ਗਰਗ ਨੇ ਸਾਮਲ ਪਤਵੰਤੇ ਸੱਜਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲਾਈਨਜ ਕਲੱਬ ਹਮੇਸਾ ਸਮਾਜਸੇਵੀ ਕੰਮ‍‍ਾਂ ਲਈ ਯਤਨਸੀਲ ਹੈ। ਪ੍ਰੋਗਰਾਮ ਵਿਚ ਜਰਨੈਲ ਸਿੰਘ ਮਠਾੜੂ ਕਨੇਡਾ, ਲਾਇਨਜ ਕਲੱਬ ਦੇ ਅਹੁੱਦੇਦਾਰ ਅਜੀਤ ਪਾਲ ਸਿੰਘ ਐਡਵੋਕੇਟ,ਜਨਰਲ ਸਕੱਤਰ,ਗੁਰਬੀਰ ਸਿੰਘ ਜੱਸਲ ਖਜਾਨਚੀ, ਸਤਿੰਦਰ ਸਿੰਘ ਸੋਢੀ ਅਤੇ ਬਲਵੰਤ ਸਿੰਘ ਝੰਡਿਆਣਾ ਉਪ ਪ੍ਰਧਾਨ,ਹਰਪਾਲ ਸਿੰਘ ਮੱਕੜ ਪ੍ਰੋਜੇਕਟ ਚੈਅਰਮੈਨ,ਰਣਜੀਤ ਸਿੰਘ ਬੰਟੀ ਉਪ ਪ੍ਰੋਜੈਕਟ ਚੇਅਰਮੈਨ, ਚਮਕੌਰ ਸਿੰਘ ਝੰਡਿਆਣਾ, ਅਵਤਾਰ ਸਿੰਘ ਸੋੰਦ ਮਾਲੇਰਕੋਟਲਾ ਅਤੇ ਹੋਰ ਪ੍ਰਮੁੱਖ ਸਕਸੀਅਤਾਂ ਸਾਮਲ ਹੋਈਆਂ। ਚਰਨਜੀਤ ਸਿੰਘ ਝੰਡਿਆਣਾ ਅਤੇ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਸੰਬੋਧਨ ਕਨੇਡਾ ਦੇ ਗੈਦੂ ਪਰਿਵਾਰ ਵਲੋ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਲਾਇਨਜ ਹਸਪਤਾਲ ਦੇ ਮਾਹਰ ਡਾਕਟਰ ਅਕਿ੍ਤੀ ਤੇ ਟੀਮ ਨੇ 256 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੰਡੀਆਂ ਅਤੇ 16 ਮਰੀਜਾਂ ਨੂੰ ਅਪ੍ਰੇਸ਼ਨਾਂ ਲਈ ਚੁਣਿਆ ਗਿਆ। ਇਸ ਕੈਪ ਵਿੱਚ ਪਿੰਡ ਦੇ ਪਤਵੰਤੇ ਸੱਜਨਾਂ ਨੇ ਵੀ ਵੱਧ ਚੜ ਕੇ ਸਹਿਯੋਗ ਦਿੱਤਾ।ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਦਲਜੀਤ ਸਿੰਘ ਗੈਦੂ ਦੇ ਪਰਿਵਾਰਕ ਮੈਬਰਾਂ ਕੁਲਵੰਤ ਕੌਰ ਗੈਦੂ, ਸਤਬੀਰ ਸਿੰਘ ਗੈਦੂ ਅਤੇ ਪਰਮਿੰਦਰ ਕੌਰ ਗੈਦੂ ਵੱਲੋਂ ਮਹਿਮਾਨ ਨਿਵਾਜੀ ਦੇ ਨਾਲ ਨਾਲ ਮਰੀਜ਼ਾਂ ਦੇ ਬੈਠਣ ਅਤੇ ਚੈੱਕ ਅਪ ਕਰਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਗੈੱਦੂ ਪਰਿਵਾਰ ਵਲੋ ਡਾਕਟਰਾਂ ਦੀ ਸਮੁੱਚੀ ਟੀਮ ਅਤੇ ਲਾਇਨਜ ਕਲੱਬ ਦੇ ਮੈਂਬਰਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ। ਅੰਤ ਵਿਚ ਦਲਜੀਤ ਸਿੰਘ ਗੈਦੂ ਨੇ ਮਹਿਮਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

ਸਾਂਝਾ ਕਰੋ

ਪੜ੍ਹੋ

ਭਾਰਤੀ ਹਵਾਈ ਸੈਨਾ ਨੂੰ ਸਾਲਾਨਾ 35 ਤੋਂ

ਨਵੀਂ ਦਿੱਲੀ, 28 ਫਰਵਰੀ – ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ...