ਪੀ.ਐਮ. ਇੰਟਰਨਸ਼ਿਪ ਸਕੀਮ ਲਈ 12 ਮਾਰਚ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਐੱਸ.ਏ.ਐੱਸ. ਨਗਰ, 27 ਫਰਵਰੀ – ਭਾਰਤ ਸਰਕਾਰ ਵੱਲੋਂ ਆਰੰਭੀ ਗਈ ਪੀ.ਐਮ. ਇੰਟਰਨਸ਼ਿਪ ਸਕੀਮ ਅਧੀਨ ਸਾਲ 2024-25 ਲਈ 1.25 ਲੱਖ ਇੰਟਰਨਸ਼ਿਪ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਹ ਇੰਟਰਨਸ਼ਿਪ ਦੇ ਮੌਕੇ ਤੇਲ, ਗੈਸ, ਊਰਜਾ, ਯਾਤਰਾ, ਪ੍ਰਾਹੁਣਚਾਰੀ, ਆਟੋਮੋਟਿਵ ਅਤੇ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਆਦਿ ਸਮੇਤ 24 ਖੇਤਰਾਂ ਵਿੱਚ ਮਿਲਦੇ ਹਨ।

ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਕੀਮ ਅਧੀਨ ਇੰਟਰਨਸ਼ਿਪ ਲਈ 12 ਮਾਰਚ 2025 ਤੱਕ pminternship.mca.gov.in ਤੇ ਰਜਿਸਟਰ ਕੀਤਾ ਜਾ ਸਕਦਾ ਹੈ। ਜਿਲ੍ਹਾ ਐਸ.ਏ.ਐਸ ਨਗਰ ਦੇ ਨੌਜਵਾਨ ਇਸ ਇੰਟਰਨਸ਼ਿਪ ਲਈ ਜ਼ਿਲ੍ਹਾ ਮੋਹਾਲੀ ਦੀਆਂ 3 ਨਾਮੀਂ ਕੰਪਨੀਆਂ ਜੁਬੀਲੀਐਂਟ ਫੂਡਵਰਕਸ ਲਿਮਟਿਡ, ਡਾਬਰ ਇੰਡੀਆ ਅਤੇ ਹੌਡਾ ਸਕੂਟਰਜ਼ ਅਤੇ ਮੋਟਰਸਾਇਕਲਜ ਲਿਮਟਿਡ (Jubiliant foodworks Ltd, Dabur India ਅਤੇ Honda scooters and motorcycles Ltd) ਸਮੇਤ ਹੋਰ ਵੀ ਕਈ ਕੰਪਨੀਆਂ ਵਿੱਚ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਅੱਗੇ ਦੱਸਿਆ ਕਿ ਪੀ.ਐਮ.ਇੰਟਰਨਸ਼ਿਪ ਅਧੀਨ ਭਾਰਤ ਸਰਕਾਰ ਵੱਲੋਂ 1 ਕਰੋੜ ਨੌਜਵਾਨਾਂ ਨੂੰ 5 ਸਾਲਾਂ ਲਈ 500 ਦੇ ਕਰੀਬ ਨਾਮੀ ਕੰਪਨੀਆਂ ਵਿੱਚ ਇਟਰਨਸ਼ਿਪ ਮੁਹੱਈਆ ਕਰਵਾਈ ਜਾਣੀ ਹੈ।

ਇਸ ਸਕੀਮ ਅਧੀਨ 21 ਤੋਂ 24 ਸਾਲ ਦੀ ਉਮਰ ਦੇ ਨੌਜਵਾਨ 12 ਮਹੀਨੇ ਦੇ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਇਹ ਸਕੀਮ ਉਹਨਾਂ ਭਾਰਤੀ ਨਾਗਰਿਕਾਂ ਲਈ ਹੈ, ਜੋ ਫੁੱਲ-ਟਾਈਮ ਨੌਕਰੀ ਨਹੀਂ ਕਰਦੇ ਜਾਂ ਫੁੱਲ-ਟਾਈਮ ਪੜ੍ਹਾਈ ਨਹੀਂ ਕਰ ਰਹੇ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਨੌਜਵਾਨ ਆਨਲਾਈਨ ਜਾਂ Distance Study ਕਰਦੇ ਹਨ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਪੀ.ਐਮ. ਇੰਟਰਨਸ਼ਿਪ ਸਕੀਮ ਲਈ ਅਪਲਾਈ ਕਰਨ ਲਈ ਵਿਦਿਅਕ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ, ਬੀ.ਏ, ਬੀ.ਐਸ.ਸੀ., ਬੀ.ਕਾਮ, ਬੀ.ਸੀ.ਏ ਅਤੇ ਬੀ ਫਾਰਮਾ ਕੀਤੀ ਹੋਣੀ ਲਾਜ਼ਮੀ ਹੈ। ਇਸ ਇੰਟਰਨਸ਼ਿਪ ਦੌਰਾਨ 5,000 ਰੁਪਏ ਮਹੀਨਾ ਵਜੀਫਾ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਇੰਟਰਨਸ਼ਿਪ ਅਪਲਾਈ ਕਰਨ ਤੋਂ ਬਾਅਦ (ਇੱਕ ਟਾਈਮ ਗ੍ਰਾਂਟ) 6000/- ਰੁਪਏ Direct Benefit Transfer(DBT) ਰਾਹੀਂ ਦਿੱਤੀ ਜਾਵੇਗੀ। ਇਸ ਸਕੀਮ ਅਧੀਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਦੀਆਂ ਬੀਮਾ ਯੋਜਨਾਵਾਂ (ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ) ਦੇ ਤਹਿਤ ਕਵਰ ਕੀਤਾ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਹਕੀਮਪੁਰ ਪੁਰੇਵਾਲ ਖੇਡ ਮੇਲੇ ਦੀਆਂ ਰੌਣਕਾਂ ਫੋਟੋਆਂ

ਹਕੀਮਪੁਰ ਪੁਰੇਵਾਲ ਖੇਡ ਮੇਲੇ ਵਿੱਚ ਸ਼ਾਮਲ ਹੋਏ ਸਾਹਿਤਕਾਰ ਪ੍ਰਿੰਸੀਪਲ ਸਰਵਣ...