
ਗੁਜਰਾਤ, 26 ਫਰਵਰੀ – ਅਧਿਕਾਰੀਆਂ ਨੇ ਦਸਿਆ ਕਿ ਮਹਾਂਸ਼ਿਵਰਾਤਰੀ ਦੀ ਪੂਰਵ ਸੰਧਿਆ ’ਤੇ ਗੁਜਰਾਤ ਦੇ ਦੇਵਭੂਮੀ ਦਵਾਰਕਾ ਵਿਚ ਹਰਸ਼ਦ ਬੀਚ ਦੇ ਨੇੜੇ ਸ਼੍ਰੀ ਭਿਡਭੰਜਨ ਭਵਨੇਸ਼ਵਰ ਮਹਾਦੇਵ ਮੰਦਰ ਤੋਂ ਇਕ ‘ਸ਼ਿਵਲਿੰਗ’ ਕਥਿਤ ਤੌਰ ’ਤੇ ਚੋਰੀ ਹੋ ਗਿਆ, ਜਿਸ ਤੋਂ ਬਾਅਦ ਇਕ ਵਿਸ਼ਾਲ ਖੋਜ ਮੁਹਿੰਮ ਚਲਾਈ ਗਈ। ਪੁਲਿਸ ਸੁਪਰਡੈਂਟ (ਐਸਪੀ) ਨਿਤੇਸ਼ ਪਾਂਡੇ ਨੇ ਕਿਹਾ ਕਿ ਲਾਪਤਾ ‘ਸ਼ਿਵਲਿੰਗ’ ਨੂੰ ਲੱਭਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਸਕੂਬਾ ਗੋਤਾਖੋਰਾਂ ਅਤੇ ਤੈਰਾਕਾਂ ਨੂੰ ਮਦਦ ਲਈ ਬੁਲਾਇਆ ਗਿਆ ਹੈ, ਕਿਉਂਕਿ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਸਮੁੰਦਰ ਵਿਚ ਲੁਕਿਆ ਹੋ ਸਕਦਾ ਹੈ। ਪਾਂਡੇ ਨੇ ਕਿਹਾ, ‘ਭਿਡਭੰਜਨ ਭਵਨੇਸ਼ਵਰ ਮਹਾਦੇਵ ਮੰਦਰ ਦੇ ਪੁਜਾਰੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਕਿਸੇ ਨੇ ਮੰਦਰ ’ਚੋਂ ‘ਸ਼ਿਵਲਿੰਗ’ ਚੋਰੀ ਕਰ ਲਿਆ ਹੈ।