ਰੂਸ ਦੀ ਮੀਰਾ ਐਂਡਰੀਵਾ ਨੇ ਜਿੱਤਿਆ ਦੁਬਈ ਓਪਨ ਖ਼ਿਤਾਬ

ਦੁਬਈ, 24 ਫਰਵਰੀ – ਰੂਸ ਦੀ 17 ਸਾਲਾ ਖਿਡਾਰਨ ਮੀਰਾ ਐਂਡਰੀਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਕਲਾਰਾ ਟੌਸਨ ਨੂੰ 7-6 (1), 6-1 ਨਾਲ ਹਰਾ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਹਾਸਲ ਕੀਤਾ। ਇਸ ਜਿੱਤ ਨਾਲ ਐਂਡਰੀਵਾ ਦਾ ਅਗਲੇ ਹਫ਼ਤੇ ਵਿਸ਼ਵ ਰੈਂਕਿੰਗਜ਼ ਵਿੱਚ ਪਹਿਲੀ ਵਾਰ ਸਿਖ਼ਰਲੇ 10 ਵਿੱਚ ਸ਼ਾਮਲ ਹੋਣਾ ਯਕੀਨੀ ਹੋ ਗਿਆ ਹੈ। ਉਹ 2007 ਵਿੱਚ ਨਿਕੋਲ ਵੈਦੀਸੋਵਾ ਤੋਂ ਬਾਅਦ ਅਜਿਹੀ ਪ੍ਰਾਪਤੀ ਕਰਨ ਵਾਲੀ ਪਹਿਲੀ ਖਿਡਾਰਨ ਬਣ ਜਾਵੇਗੀ। ਐਂਡਰੀਵਾ ਨੇ ਦੁਬਈ ਚੈਂਪੀਅਨਸ਼ਿਪ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਸਾਂਝਾ ਕਰੋ

ਪੜ੍ਹੋ