
ਚੰਡੀਗੜ੍ਹ, 24 ਫਰਵਰੀ – ਪੰਜਾਬ ਵਿਧਾਨ ਸਭਾ ਦਾ ਅੱਜ ਤੋਂ ਸ਼ੁਰੂ ਹੋਇਆ ਦੋ ਦਿਨਾ ਇਜਲਾਸ ਸਦੀਵੀ ਵਿਛੋੜਾ ਦੇ ਗਏ ਆਜ਼ਾਦੀ ਘੁਲਾਟੀਆਂ ਅਤੇ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸਰਧਾਂਜਲੀ ਭੇਟ ਕਰਨ ਮਗਰੋਂ ਦੁਪਹਿਰੇ 12:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।ਸੈਸ਼ਨ ਦੀ ਸ਼ੁਰੂਆਤ ਵਿਚ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਨ੍ਹਾਂ ਵਿਚ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਬੱਸੀ (ਗੋਗੀ), ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਧਰਮ ਪਾਲ ਸੱਭਰਵਾਲ, ਸਾਬਕਾ ਮੰਤਰੀ ਅਤੇ ਰਾਜ ਸਭਾ ਮੈਂਬਰ, ਅਜੈਬ ਸਿੰਘ ਮੁਖਮੈਲਪੁਰਾ ਸਾਬਕਾ ਮੰਤਰੀ, ਹਰਵਿੰਦਰ ਸਿੰਘ ਹੰਸਪਾਲ ਸਾਬਕਾ ਰਾਜ ਸਭਾ ਮੈਂਬਰ, ਜੋਗਿੰਦਰ ਪਾਲ ਜੈਨ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਬੁੱਟਰ ਸਾਬਕਾ ਵਿਧਾਇਕ, ਭਾਗ ਸਿੰਘ ਸਾਬਕਾ ਵਿਧਾਇਕ, ਆਜ਼ਾਦੀ ਘੁਲਾਟੀਏ ਕਰਨੈਲ ਸਿੰਘ, ਆਜ਼ਾਦੀ ਘੁਲਾਟੀਏ ਕਿੱਕਰ ਸਿੰਘ, ਆਜ਼ਾਦੀ ਘੁਲਾਟੀਏ ਕੇਹਰ ਸਿੰਘ, ਜਰਨੈਲ ਸਿੰਘ ਚਿੱਤਰਕਾਰ ਅਤੇ ਹੋਰ ਸ਼ਾਮਲ ਹਨ।