ਰਾਹਤ ਤੇ ਬਚਾਅ ਟੀਮਾਂ ਸੁਰੰਗ ’ਚ ਫ਼ਸੇ ਵਰਕਰਾਂ ਤੋਂ ਕੁਝ ਦੂਰੀ ’ਤੇ

ਹੈਦਰਾਬਾਦ, 23 ਫਰਵਰੀ – ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਪ੍ਰੋਜੈਕਟ ਦੀ ਸੁਰੰਗ ਦੇ ਇੱਕ ਹਿੱਸੇ ਵਿਚ ਛੱਤ ਡਿੱਗਣ ਕਰਕੇ ਅੰਦਰ ਫਸੇ ਇੰਜਨੀਅਰਾਂ ਅਤੇ ਕਰਮਚਾਰੀਆਂ ਦੇ ਨੇੜੇ ਪਹੁੰਚ ਗਈਆਂ ਹਨ। ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਇੱਥੋਂ ਕਰੀਬ 150 ਕਿਲੋਮੀਟਰ ਦੂਰ ਨਾਗਰਕੁਰੂਨਲ ਜ਼ਿਲ੍ਹੇ ਵਿੱਚ ਹਾਦਸੇ ਵਾਲੀ ਥਾਂ ’ਤੇ ਮੌਜੂਦ ਟੀਮਾਂ ਨੇ ਸੁਰੰਗ ਵਿਚ ਫਸੇ ਲੋਕਾਂ ਨੂੰ ਨਾਮ ਲੈ ਕੇ ਆਵਾਜ਼ ਵੀ ਮਾਰੀ, ਹਾਲਾਂਕਿ ਦੂਜੇ ਪਾਸਿਓਂ ਕੋਈ ਜਵਾਬ ਨਹੀਂ ਮਿਲਿਆ। ਹਾਦਸਾ ਸ਼ਨਿੱਚਰਵਾਰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਹੋਇਆ ਸੀ। ਬਚਾਅ ਕਰਮਚਾਰੀ ਹੁਣ ਤੱਕ ਸੁਰੰਗ ਵਿਚ 13ਵੇਂ ਕਿਲੋਮੀਟਰ ਤੱਕ ਅੰਦਰ ਚਲੇ ਗਏ ਹਨ। ਹਾਦਸਾ ਇਥੋਂ ਕੁਝ ਦੂਰੀ ’ਤੇ ਹੋਇਆ ਸੀ। ਅਧਿਕਾਰਤ ਸੂਤਰਾਂ ਅਨੁਸਾਰ, ਰਾਜ ਮੰਤਰੀ ਐੱਨ ਉੱਤਮ ਕੁਮਾਰ ਰੈਡੀ ਅਤੇ ਜੇ.ਕ੍ਰਿਸ਼ਨਾ ਰਾਓ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਮੌਕੇ ’ਤੇ ਰਵਾਨਾ ਹੋ ਗਏ ਹਨ। ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਬਚਾਅ ਕਰਮਚਾਰੀਆਂ ਨੂੰ ਲੋਹੇ, ਚਿੱਕੜ ਅਤੇ ਸੀਮਿੰਟ ਦੇ ਬਲਾਕਾਂ ਨਾਲ ਭਰੇ ਮਲਬੇ ਨੂੰ ਸਾਫ਼ ਕਰਨਾ ਪਵੇਗਾ।

ਟੀਮਾਂ ਸੁਰੰਗ ਵਿਚ 13ਵੇਂ ਕਿਲੋਮੀਟਰ ਤੱਕ ਅੰਦਰ ਪਹੁੰਚ ਗਈਆਂ ਹਨ, ਜਿੱਥੇ ਹਾਦਸਾ ਹੋਇਆ ਸੀ। ਉਹ ਉਸ ਥਾਂ ਦੀ ਸਮੀਖਿਆ ਕਰ ਰਹੇ ਹਨ ਜਿੱਥੇ ਸ਼ਨਿੱਚਰਵਾਰ ਨੂੰ ਸੁਰੰਗ ਵਿਚ ਬੋਰਿੰਗ ਮਸ਼ੀਨ ਆਖਰੀ ਵਾਰ ਰੱਖੀ ਗਈ ਸੀ।’’ ਸੁਰੰਗ ਵਿਚ ਫਸੇ ਅੱਠ ਵਿਅਕਤੀਆਂ ਵਿਚੋਂ ਛੇ (ਦੋ ਇੰਜੀਨੀਅਰ ਅਤੇ ਚਾਰ ਮਜ਼ਦੂਰ) ਜੈਪ੍ਰਕਾਸ਼ ਐਸੋਸੀਏਟਸ ਦੇ ਹਨ ਅਤੇ ਬਾਕੀ ਦੋ ਅਮਰੀਕੀ ਕੰਪਨੀ ਦੇ ਕਰਮਚਾਰੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਫੋਨ ਕਰਕੇ ਤਿਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੂੰ ਬਚਾਅ ਕਾਰਜਾਂ ਲਈ ਕੇਂਦਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਸੀ। ਬਚਾਅ ਕਾਰਜ ਵਿਚ ਐੱਨਡੀਆਰਐੱਫ, ਐੱਸਡੀਆਰਐੱਫ, ਫੌਜ ਦੇ ਕਰਮਚਾਰੀ ਅਤੇ ਕੰਪਨੀ ਦੇ ਕਰਮਚਾਰੀ ਲੱਗੇ ਹਨ।

ਸਾਂਝਾ ਕਰੋ

ਪੜ੍ਹੋ

ਲਹਿੰਦੇ ਪੰਜਾਬ ਦੇ ਸ਼ਿਵ ਕੁਮਾਰ ਸਗ਼ੀਰ ਤਬੱਸੁਮ

ਇਹ ਨਾਂ ਅੱਜ ਪਾਕਿਸਤਾਨੀ ਅਦਬੀ ਹਲਕਿਆਂ ‘ਚ ਬਹੁਤ ਮਕ਼ਬੂਲ ਹੈ...