
ਕੈੇਨੇਡਾ, 23 ਫਰਵਰੀ – ਕੈਨੇਡਾ ਵਿਚ ਪੜ੍ਹਨ ਜਾ ਰਹੇ ਭਾਰਤੀ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਦੀ ਕੋਸ਼ਿਸ਼ ਇਥੇ ਪਰਮਾਨੈਂਟ ਰੈਜ਼ੀਡੈਂਸੀ (PR) ਪ੍ਰਾਪਤ ਕਰਨ ਦੀ ਹੁੰਦੀ ਹੈ। ਪੀਆਰ (PR) ਲਈ ਅਪਲਾਈ ਕਰਦੇ ਸਮੇਂ ਅੰਗਰੇਜ਼ੀ ਭਾਸ਼ਾ ਆਉਣਾ ਜ਼ਰੂਰੀ ਹੈ, ਕਿਉਂਕਿ ਇਸ ਦੇ ਆਧਾਰ ਉਤੇ ਹੀ ਅੰਕ ਦਿੱਤੇ ਜਾਂਦੇ ਹਨ। ਹਾਲਾਂਕਿ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਭਾਰਤੀ ਵਿਦਿਆਰਥੀ ਪੀਆਰ ਚਾਹੁੰਦਾ ਹੈ ਤਾਂ ਉਸ ਨੂੰ ਇਕ ਹੋਰ ਭਾਸ਼ਾ ਸਿੱਖਣੀ ਚਾਹੀਦੀ ਹੈ, ਕਿਉਂਕਿ ਕੈਨੇਡਾ ਇਸ ਸਮੇਂ ਦੋਭਾਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਵਸਾਉਣ ਉਤੇ ਜ਼ੋਰ ਦੇ ਰਿਹਾ ਹੈ, ਇਥੇ ਅਸੀਂ ਫ੍ਰੈਂਚ ਭਾਸ਼ਾ (French courses) ਦੀ ਗੱਲ ਕਰ ਰਹੇ ਹਾਂ। ਇਕ ਰਿਪੋਰਟ ਮੁਤਾਬਕ ਪੰਜਾਬ ਦੇ ਕਈ ਆਈਈਐਲਟੀਐਸ ਕੇਂਦਰਾਂ ਨੇ ਫ੍ਰੈਂਚ ਵਿੱਚ ਕੋਰਸ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ, ਇਮੀਗ੍ਰੇਸ਼ਨ ਮਾਹਰ ਵਿਦਿਆਰਥੀਆਂ ਨੂੰ ਦੋਭਾਸ਼ੀ ਇਮੀਗ੍ਰੇਸ਼ਨ ‘ਤੇ ਕੈਨੇਡਾ ਦੇ ਵਧਦੇ ਧਿਆਨ ਦਾ ਫਾਇਦਾ ਉਠਾਉਣ ਲਈ ਭਾਸ਼ਾ ਸਿੱਖਣ ਦੀ ਸਲਾਹ ਦੇ ਰਹੇ ਹਨ।