ਲੱਖਾਂ ਦੀ ਕਮਾਈ ਨਾਲ ਕਰੋੜਪਤੀ ਬਣੀ ਮੰਨੂ ਭਾਕਰ

ਨਵੀਂ ਦਿੱਲੀ, 18 ਫਰਵਰੀ – ਸਾਡੀਆਂ ਧੀਆਂ ਮੁੰਡਿਆਂ ਤੋਂ ਘੱਟ ਨਹੀਂ… ਹਰਿਆਣਾ, ਭਾਰਤ ਦਾ ਇੱਕ ਅਜਿਹਾ ਸੂਬਾ ਹੈ ਜਿੱਥੋਂ ਬਹੁਤ ਸਾਰੇ ਚੈਂਪੀਅਨ ਨਿਕਲੇ ਹਨ ਭਾਵੇਂ ਉਹ ਮੁੱਕੇਬਾਜ਼ੀ ਹੋਵੇ, ਕੁਸ਼ਤੀ ਹੋਵੇ ਜਾਂ ਸ਼ੂਟਿੰਗ ਹੋਵੇ।ਇੱਥੋਂ ਦੇ ਖਿਡਾਰੀਆਂ ਨੇ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਵਿੱਚ ਭਾਰਤ ਦੀ ਲਾਡਲੀ ਮੰਨੂ ਭਾਕਰ ਦਾ ਨਾਂ ਵੀ ਲਿਆ ਜਾਂਦਾ ਹੈ, ਜਿਸ ਨੇ ਆਪਣੇ ਸ਼ੁਰੂਆਤੀ ਸਫ਼ਰ ਵਿੱਚ ਟੈਨਿਸ, ਮੁਕਾਬਲੇਬਾਜ਼ੀ ਤੇ ਸ਼ੂਟਿੰਗ ਵਿੱਚ ਹੱਥ ਅਜ਼ਮਾਇਆ। ਉਸ ਨੇ ਮਾਰਸ਼ਲ ਆਰਟਸ ਵਿੱਚ ਵੀ ਦਬਦਬਾ ਬਣਾਇਆ।

23 ਸਾਲ ਦੀ ਹੋਈ ਸਟਾਰ ਮਹਿਲਾ ਸ਼ੂਟਰ ਮਨੂ ਭਾਕਰ

ਇਨ੍ਹਾਂ ਸਾਰੀਆਂ ਖੇਡਾਂ ਵਿੱਚ ਦਾਅ ਖੇਡਣ ਤੋਂ ਬਾਅਦ 14 ਸਾਲ ਦੀ ਉਮਰ ਵਿੱਚ ਮੰਨੂ ਭਾਕਰ ਨੂੰ ਪਤਾ ਲੱਗਾ ਕਿ ਉਸ ਕੋਲ ਕਿਹੜੀ ਕਲਾ ਦਾ ਤੋਹਫ਼ਾ ਹੈ। ਅੱਜ ਮੰਨੂ ਨੇ ਆਪਣੀ ਮਿਹਨਤ ਦੇ ਦਮ ‘ਤੇ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ। ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਹੀ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਐਥਲੀਟ ਹੈ। 2024 ਪੈਰਿਸ ਓਲੰਪਿਕ ਵਿੱਚ ਉਸ ਨੇ 10 ਮੀਟਰ ਏਅਰ ਪਿਸਟਲ ਈਵੈਂਟ ਦੇ ਸਿੰਗਲ ਤੇ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ ਓਲੰਪਿਕ ਤਮਗਾ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ। ਇਸ ਦੇ ਨਾਲ ਹੀ ਉਹ ਓਲੰਪਿਕ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਐਥਲੀਟ ਹੈ। ਉਸ ਨੇ ਸਾਲ 2024 ਵਿੱਚ ਪੈਰਿਸ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਦਿਲ ਜਿੱਤਿਆ ਸੀ। ਉਸ ਤੋਂ ਬਾਅਦ ਮੰਨੂ ਭਾਕਰ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮੇਜਰ ਧਿਆਨ ਚੰਦ ਖੇਡ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ। ਅੱਜ ਮੰਨੂ ਭਾਕਰ 23 ਸਾਲ ਦੀ ਹੋ ਗਈ ਹੈ ਤੇ ਫੈਨਜ਼ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਮੰਨੂ ਭਾਕਰ ਦੀ ਨਿਜ਼ੀ ਜਾਣਕਾਰੀ

ਪੂਰਾ ਨਾਂ – ਮੰਨੂ ਭਾਕਰ

ਜਨਮਦਿਨ – 18 ਫਰਵਰੀ 2002

ਉਮਰ – 23 ਸਾਲ

ਕਿੱਥੇ ਹੋਇਆ ਜਨਮ – ਹਰਿਆਣਾ, ਝੱਜਰ

ਕੱਦ- 5 ਫੁੱਟ 6 ਇੰਚ

ਪੜਾਈ – ਪੰਜਾਬ ਯੂਨੀਵਰਸਿਟੀ ਤੋਂ ਪਬਲਿਕ ਅਡਮਿਨਿਸਟ੍ਰੇਸ਼ਨ ਵਿੱਚ ਡਿਗਰੀ ਕਰ ਰਹੀ ਹੈ

ਮਾਤਾ-ਪਿਤਾ- ਸੁਮੇਧਾ ਭਾਕਰ/ਰਾਮ ਕਿਸ਼ਨ

ਮੰਨੂ ਭਾਕਰ ਦਾ ਨੈੱਟਵਰਥ

ਮੰਨੂ ਭਾਕਰ ਦਾ ਨੈੱਟਵਰਥ ਪੈਰਿਸ ਓਲੰਪਿਕ 2024 ਤੋਂ ਪਹਿਲਾਂ 60 ਲੱਖ ਰੁਪਏ ਦੇ ਨੇੜੇ ਸੀ ਪਰ ਮੰਨੂ ਨੂੰ ਓਲੰਪਿਕ ਵਿੱਚ 2 ਤਗਮੇ ਜਿੱਤਣ ਤੋਂ ਬਾਅਦ ਮਿਲੀ ਇਨਾਮੀ ਰਾਸ਼ੀ ਨਾਲ ਕੁਝ ਬ੍ਰਾਂਡ ਐਂਡੋਰਸਮੈਂਟ ਵੀ ਮਿਲੇ ਤੇ ਉਸ ਦੀ ਆਮਦਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਹੁਣ ਮੰਨੂ ਭਾਕਰ ਦਾ ਨੈੱਟਵਰਥ 12 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।

ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਤੋਂ ਬਾਅਦ ਮੰਨੂ ਕੋਲ ਕਈ ADDs ਆਫਰ ਆਏ, ਜਿਸ ਵਿੱਚ ਮੁੱਖ ਤੌਰ ‘ਤੇ ਕੋਲਡ ਡਰਿੰਕ ਬ੍ਰਾਂਡ ਥਮਸ-ਅੱਪ ਇੱਕ ਹੈ। ਮੰਨਿਆ ਜਾ ਰਿਹਾ ਹੈ ਕਿ ਥਮਸ-ਅੱਪ ਨਾਲ ਮੰਨੂ ਦੀ ਕਰੀਬ 1.5 ਕਰੋੜ ਰੁਪਏ ‘ਚ ਡੀਲ ਹੋਈ। ਆਪਣੀ ਓਲੰਪਿਕ ਪ੍ਰਸਿੱਧੀ ਤੋਂ ਬਾਅਦ ਉਸ ਨੇ ਕੌਸਮੋਪੋਲੀਟਨ ਤੇ ਗ੍ਰਾਜ਼ੀਆ ਵਰਗੇ ਮੈਗਜ਼ੀਨਾਂ ਦੇ ਕਵਰ ਪੇਜਾਂ ‘ਤੇ ਪ੍ਰਦਰਸ਼ਿਤ ਕੀਤਾ ਗਿਆ ਤੇ ਲੈਕਮੇ ਫੈਸ਼ਨ ਵੀਕ ਰੈਂਪ ‘ਤੇ ਵਾਕ ਕੀਤਾ ਗਿਆ।

ਆਲੀਸ਼ਾਨ ਘਰ ‘ਚ ਰਹਿੰਦੀ ਹੈ ਮੰਨੂ ਭਾਕਰ

ਪੈਰਿਸ ਓਲੰਪਿਕ 2024 ਤਮਗਾ ਜੇਤੂ ਮੰਨੂ ਭਾਕਰ ਮੌਜੂਦਾ ਸਮੇਂ ਵਿੱਚ ਹਰਿਆਣਾ ਦੇ ਫਰੀਦਾਬਾਦ ਵਿੱਚ ਸਥਿਤ 3 BHK ਅਪਾਰਟਮੈਂਟ ਵਿੱਚ ਰਹਿੰਦੀ ਹੈ, ਜਿਸ ਦੀ ਕੀਮਤ ਲਗਪਗ 3 ਕਰੋੜ ਰੁਪਏ ਹੈ। ਮੰਨੂ ਦਾ ਅਪਾਰਟਮੈਂਟ 2300 ਵਰਗ ਫੁੱਟ ਦਾ ਹੈ ਤੇ ਉਸ ਦੇ ਗੋਲਡਨ ਰੀਟ੍ਰੀਵਰ ਕੁੱਤੇ ਲਈ ਵੱਖਰੀ ਜਗ੍ਹਾ ਹੈ।

ਸਾਂਝਾ ਕਰੋ

ਪੜ੍ਹੋ

ਮਾਣ ਮੱਤਾ ਪੱਤਰਕਾਰ ਪੁਰਸਕਾਰ ਸਮਾਗਮ 23 ਫਰਵਰੀ

ਫਗਵਾੜਾ, 22 ਫਰਵਰੀ ( ਏ.ਡੀ.ਪੀ. ਨਿਊਜ਼ )  ਪੰਜਾਬੀ ਵਿਰਸਾ ਟਰੱਸਟ...