ਫ਼ਰੀਦਕੋਟ ‘ਚ ਓਵਰਸਪੀਡ ਬੱਸ ਦੀ ਹੋਈ ਟਰੱਕ ਨਾਲ ਟੱਕਰ, 5 ਦੀ ਮੌਤ

ਫ਼ਰੀਦਕੋਟ, 18 ਫਰਵਰੀ – ਕੋਟਕਪੂਰਾ ਰੋਡ ਉੱਤੇ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿੱਚ ਟੇਜ਼ ਰਫਤਾਰ ਬੱਸ, ਟਰੱਕ ਨਾਲ ਟਕਰਾਉਣ ਤੋਂ ਬਾਅਦ ਸੇਮ ਨਾਲੇ ਵਿੱਚ ਡਿੱਗੀ। ਹਾਦਸੇ ਸਮੇਂ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਫ਼ਰੀਦਕੋਟ ਐਸਐਸਪੀ ਨੇ ਦੱਸਿਆ ਕਿ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੌਰਾਨ 20 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਹੈ, ਜਦਕਿ 2 ਗੰਭੀਰ ਜਖ਼ਮੀ ਹਨ।

ਜ਼ਖ਼ਮੀਆਂ ਦੀ ਲਿਸਟ ਜਾਰੀ

ਫ਼ਰੀਦਕੋਟ ਹਸਪਤਾਲ ਵਿਚ ਦਾਖਲ ਹੋਏ 21 ਬੱਸ ਸਵਾਰਾਂ ਦੀ ਲਿਸਟ ਜਾਰੀ ਹੋਈ ਹੈ। ਇਨ੍ਹਾਂ ਜ਼ਖ਼ਮੀਆਂ ਵਿੱਚ ਕੋਟਕਪੂਰਾ, ਅਬੋਹਰ, ਸ੍ਰੀ ਮੁਕਤਸਰ ਸਾਹਿਬ, ਨਾਈਵਾਲਾ ਗੰਗਾਨਗਰ, ਫ਼ਾਜ਼ਿਲਕਾ ਅਤੇ ਫ਼ਰੀਦਕੋਟ ਦੇ ਲੋਕ ਸ਼ਾਮਲ ਹਨ।

ਫ਼ਰੀਦਕੋਟ ਕੋਟਕਪੂਰਾ ਰੋਡ ਬੰਦ

ਇਸ ਦੇ ਨਾਲ ਹੀ, ਫ਼ਰੀਦਕੋਟ ਕੋਟਕਪੂਰਾ ਰੋਡ ਅਗਲੇ 5 ਘੰਟਿਆਂ ਲਈ ਬੰਦ ਬੰਦ ਕੀਤੇ ਗਏ ਅਤੇ ਟ੍ਰੈਫਿਕ ਪੁਲਿਸ ਵਲੋਂ ਬਦਲਵੇਂ ਰੂਟ ਜਾਰੀ ਕੀਤੇ ਗਏ ਹਨ।ਫਰੀਦਕੋਟ ਪ੍ਰਸ਼ਾਸਨ ਨੇ ਬੱਸ ਹਾਦਸੇ ਨੂੰ ਲੈ ਕੇ ਜਾਰੀ ਕੀਤਾ ਹੈਲਪ ਲਾਈਨ ਨੰਬਰ, ਹਾਦਸੇ ਸਬੰਧੀ ਜ਼ਖ਼ਮੀਆਂ ਦੀ ਜਾਣਕਾਰੀ ਲਈ 9872300138 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਵਿਧਾਇਕ ਨੇ ਜਾਣਿਆ ਜ਼ਖ਼ਮੀਆਂ ਦਾ ਹਾਲ

ਇਸ ਮੌਕੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਕੇ ਉੱਤੇ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ-ਚਾਲ ਜਾਨਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਾਰਾ ਕੁੱਝ ਮਾਮਲਾ ਭੇਜਿਆ ਗਿਆ ਹੈ, ਤਾਂ ਜ਼ਖ਼ਮੀਆਂ ਨੂੰ ਜਲਦ ਤੋਂ ਜਲਦ ਆਰਥਿਕ ਮਦਦ ਮਿਲ ਸਕੇ। ਉੱਥੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਐਸਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਘਟਨਾ ਵਾਲੀ ਥਾਂ ਉੱਤੇ ਟੀਮ ਵਲੋਂ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਪਰਚਾ ਦਰਜ ਕੀਤਾ ਜਾਵੇਗਾ। ਇੱਕ ਬੱਚਾ ਜੋ, ਲਾਪਤਾ ਸੀ, ਉਹ ਮਿਲ ਗਿਆ ਹੈ, ਉਸ ਨੂੰ ਹਸਪਤਾਲ ਲਿਆਂਦਾ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਪ੍ਰਦੂਸ਼ਣ ਦੀ ਮਾਰ

ਭਾਰਤ ਦੇ ਸ਼ਹਿਰਾਂ ਦਾ ਦਮ ਲਗਾਤਾਰ ਘੁਟ ਰਿਹਾ ਹੈ। ਹਾਲੀਆ...