
11, ਫਰਵਰੀ – ਐਲੋਨ ਮਸਕ ਦੇ ਆਪਣੇ ਏਆਈ ਸਟਾਰਟਅੱਪ ਐਕਸਏਆਈ ਅਤੇ ਨਿਵੇਸ਼ ਫਰਮਾਂ ਦੇ ਇਕ ਸਮੂਹ ਨੇ ਸਾਂਝੇ ਤੌਰ ’ਤੇ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨਏਆਈ ਨੂੰ ਹਾਸਲ ਕਰਨ ਵਿਚ ਦਿਲਚਸਪੀ ਦਿਖਾਈ ਹੈ। ਐਲੋਨ ਮਸਕ ਦੇ ਵਕੀਲ, ਮਾਰਕ ਟੋਬਰੋਫ ਨੇ ਕਿਹਾ ਕਿ ਮਸਕ ਓਪਨਏਆਈ ਨੂੰ ਇਕ ਗੈਰ-ਮੁਨਾਫ਼ਾ ਖੋਜ ਪ੍ਰਯੋਗਸ਼ਾਲਾ ਵਿਚ ਬਦਲਣਾ ਚਾਹੁੰਦਾ ਹੈ।
ਐਲੋਨ ਮਸਕ ਦੀ ਅਗਵਾਈ ਵਾਲੇ ਸਮੂਹ ਨੇ 97 ਬਿਲੀਅਨ ਡਾਲਰ ਵਿਚ ਓਪਨਏਆਈ ਖਰੀਦਣ ਦਾ ਪ੍ਰਸਤਾਵ ਰਖਿਆ ਹੈ, ਸੀਈਓ ਸੈਮ ਅਲਟਮੈਨ ਨੇ ਕਿਹਾ ਨਹੀਂ ਧਨਵਾਦ। ਐਲੋਨ ਮਸਕ ਦੀ ਅਗਵਾਈ ਵਾਲੇ ਇੱਕ ਨਿਵੇਸ਼ਕ ਸਮੂਹ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਟਾਰਟਅੱਪ ਓਪਨਏਆਈ ਨੂੰ 97 ਬਿਲੀਅਨ ਡਾਲਰ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਓਪਨਏਆਈ ਦੇ ਸੀਈਓ ਸੈਮ ਆਲਟਮੈਨ ਨੇ ਮਸਕ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ ਹੈ।
ਆਲਟਮੈਨ ਨੇ ਇਹ ਵੀ ਕਿਹਾ, ’ਜੇ ਤੁਸੀਂ ਚਾਹੋ, ਤਾਂ ਅਸੀਂ ਟਵਿੱਟਰ ਨੂੰ 9.7 ਬਿਲੀਅਨ ਡਾਲਰ ਵਿਚ ਜ਼ਰੂਰ ਖਰੀਦ ਸਕਦੇ ਹਾਂ।’ ਧਿਆਨ ਦੇਣ ਯੋਗ ਹੈ ਕਿ ਐਲੋਨ ਮਸਕ ਨੇ ਸਾਲ 2022 ਵਿਚ ਹੀ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿਚ ਖਰੀਦਿਆ ਸੀ ਅਤੇ ਬਾਅਦ ਵਿੱਚ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿਤਾ ਸੀ। ਐਲੋਨ ਮਸਕ ਦੇ ਆਪਣੇ ਏਆਈ ਸਟਾਰਟਅੱਪ ਐਕਸਏਆਈ ਅਤੇ ਨਿਵੇਸ਼ ਫਰਮਾਂ ਦੇ ਇਕ ਸਮੂਹ ਨੇ ਮਿਲ ਕੇ ਚੈਟਜੀਪੀਟੀ ਨਿਰਮਾਤਾ ਓਪਨਏਆਈ ਨੂੰ 97 ਬਿਲੀਅਨ ਡਾਲਰ ਵਿਚ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ।