ਸੋਨੇ ਦੀ ਕੀਮਤਾਂ ‘ਚ ਆਇਆ ਭਾਰੀ ਉਛਾਲ, 85 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 4 ਫਰਵਰੀ – ਦੇਸ਼ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਸੋਮਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 84,770 ਰੁਪਏ ਸੀ, ਪਰ ਮੰਗਲਵਾਰ ਨੂੰ ਇਹ 1,085 ਰੁਪਏ ਵਧ ਕੇ 85,855 ਰੁਪਏ ਹੋ ਗਈ। ਸੋਮਵਾਰ ਨੂੰ ਇਕ ਕਿਲੋ ਚਾਂਦੀ ਦੀ ਕੀਮਤ 95,124 ਰੁਪਏ ਸੀ ਪਰ ਮੰਗਲਵਾਰ ਨੂੰ ਇਹ 1,326 ਰੁਪਏ ਵਧ ਕੇ 96,450 ਰੁਪਏ ਹੋ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਪੀਟੀਆਈ ਨੇ ਦੱਸਿਆ ਕਿ ਦਿੱਲੀ ਵਿੱਚ ਸੋਨੇ ਦੀ ਕੀਮਤ 400 ਰੁਪਏ ਵਧ ਕੇ 85,300 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ। ਵਪਾਰੀਆਂ ਦੇ ਹਵਾਲੇ ਨਾਲ ਰਿਪੋਰਟ ‘ਚ ਕਿਹਾ ਗਿਆ ਹੈ ਕਿ ਰੁਪਏ ‘ਚ ਭਾਰੀ ਗਿਰਾਵਟ ਅਤੇ ਕੌਮਾਂਤਰੀ ਬਾਜ਼ਾਰ ‘ਚ ਮਜ਼ਬੂਤੀ ਦੇ ਰੁਖ ਕਾਰਨ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਆਈ ਹੈ।

22 ਕੈਰੇਟ ਸੋਨੇ ਦੀ ਅੱਜ ਦੀ ਕੀਮਤ

ਪੰਜਾਬ ਵਿੱਚ ਅੱਜ ਸੋਨੇ ਦੀ ਕੀਮਤ 77,400 ਰੁਪਏ ਹੈ। ਜੈਪੁਰ, ਲਖਨਊ, ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 77,190 ਰੁਪਏ ਹੈ। ਜੈਪੁਰ, ਲਖਨਊ, ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 77,190 ਰੁਪਏ ਹੈ। ਭੋਪਾਲ ਅਤੇ ਇੰਦੌਰ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 77,090 ਰੁਪਏ ਹੈ। ਹੈਦਰਾਬਾਦ, ਕੇਰਲ, ਕੋਲਕਾਤਾ, ਮੁੰਬਈ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 77,040 ਰੁਪਏ ਹੈ।

24 ਕੈਰੇਟ ਸੋਨੇ ਦੀ ਅੱਜ ਦੀ ਕੀਮਤ

ਪੰਜਾਬ ਵਿੱਚ ਅੱਜ ਸੋਨੇ ਦੀ ਕੀਮਤ 85,220 ਰੁਪਏ ਹੈ।

ਅੱਜ ਦਿੱਲੀ, ਜੈਪੁਰ, ਲਖਨਊ ਅਤੇ ਚੰਡੀਗੜ੍ਹ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 85,300 ਰੁਪਏ ਹੈ।

ਅੱਜ ਭੋਪਾਲ ਅਤੇ ਇੰਦੌਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 84,090 ਰੁਪਏ ਹੈ।

ਹੈਦਰਾਬਾਦ, ਕੇਰਲ, ਬੰਗਲੌਰ ਅਤੇ ਮੁੰਬਈ ਸਰਾਫਾ ਬਾਜ਼ਾਰ ਵਿੱਚ 84,040 ਰੁਪਏ।

ਚੇਨਈ ਸਰਾਫਾ ਬਾਜ਼ਾਰ ‘ਚ ਕੀਮਤ 84,040 ਰੁਪਏ ‘ਤੇ ਚੱਲ ਰਹੀ ਹੈ।

ਸਾਂਝਾ ਕਰੋ

ਪੜ੍ਹੋ