ਗੁਰਦਾਸਪੁਰ, 1 ਫਰਵਰੀ – ਇਨਰ ਵੀਲ੍ਹ ਡਿਸਟ੍ਰਿਕ 307 ਕਲੱਬ ਵੱਲੋਂ 3 ਫਰਵਰੀ ਨੂੰ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਕਾਰ ਰੈਲੀ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਕਾਰ ਰੈਲੀ ਦਾ ਮੰਤਵ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ, ਅਮਨ-ਸ਼ਾਂਤੀ ਨੂੰ ਪ੍ਰੋਤਸਾਹਨ ਕਰਨਾ ਅਤੇ ਔਰਤਾਂ ਦੇ ਖਿਲਾਫ ਹਿੰਸਾ ਨੂੰ ਰੋਕਣਾ ਹੈ। ਇਸ ਕਾਰ ਰੈਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਬੰਧੀ ਇਨਰ ਵੀਲ੍ਹ ਡਿਸਟ੍ਰਿਕ 307 ਕਲੱਬ ਦੀ ਚੇਅਰਪਰਸਨ ਸ੍ਰੀਮਤੀ ਮਨਮੋਹਨ ਸੂਰੀ ਅਤੇ ਪਾਸਟ ਐਸੋਸੀਏਸ਼ਨ ਸੈਕਟਰੀ ਸ੍ਰੀਮਤੀ ਅਰਚਨਾ ਬਹਿਲ ਨੇ ਦੱਸਿਆ ਕਿ 3 ਫਰਵਰੀ ਨੂੰ ਇਹ ਕਾਰ ਰੈਲੀ ਦਿਨੇ 11:30 ਵਜੇ ਦਾਣਾ ਮੰਡੀ ਗੁਰਦਾਸਪੁਰ ਤੋਂ ਸ਼ੁਰੂ ਹੋਵੇਗੀ, ਜਿਸਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਕਾਰ ਰੈਲੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਰੇਲਵੇ ਕਰਾਸਿੰਗ, ਮੰਡੀ, ਜਹਾਜ ਚੌਂਕ, ਹਨੂਮਾਨ ਚੌਂਕ, ਲਾਇਬ੍ਰੇਰੀ ਚੌਂਕ, ਡਾਕਖਾਨ ਚੌਂਕ, ਪੁਰਾਣੀ ਸਬਜ਼ੀ ਮੰਡੀ, ਕਾਲਜ ਰੋਡ, ਬਹਿਰਾਮਪੁਰ ਰੋਡ ਤੋਂ ਹੁੰਦੀ ਹੋਈ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਸਮਾਪਤ ਹੋਵੇਗੀ। ਇਨਰ ਵੀਲ੍ਹ ਡਿਸਟ੍ਰਿਕ 307 ਕਲੱਬ ਦੀ ਚੇਅਰਪਰਸਨ ਸ੍ਰੀਮਤੀ ਮਨਮੋਹਨ ਸੂਰੀ ਨੇ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 3 ਫਰਵਰੀ ਨੂੰ ਗੁਰਦਾਸਪੁਰ ਸ਼ਹਿਰ ਵਿੱਚ ਨਿਕਲਣ ਵਾਲੀ ਇਸ ਕਾਰ ਰੈਲੀ ਵਿੱਚ ਸ਼ਾਮਲ ਹੋ ਕੇ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ, ਅਮਨ-ਸ਼ਾਂਤੀ ਨੂੰ ਪ੍ਰੋਤਸਾਹਨ ਕਰਨ ਅਤੇ ਔਰਤਾਂ ਦੇ ਖਿਲਾਫ ਹਿੰਸਾ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ।