ਨਵੀਂ ਦਿੱਲੀ, 1 ਫਰਵਰੀ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ ਸਰਕਾਰ ’ਤੇ ਯਮੁਨਾ ਨਦੀ ਅੰਦਰ ਅਮੋਨੀਆ ਵਧਾਉਣ ਦੇ ਲਾਏ ਗਏ ਦੋਸ਼ਾਂ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਜ਼ੀਰਾਬਾਦ ਪਹੁੰਚ ਕੇ ਦਿੱਲੀ ਅੰਦਰ ਯਮੁਨਾ ਨਦੀ ਦੇ ਗੰਦੇ ਪਾਣੀ ਦੀ ਜਾਂਚ ਕੀਤੀ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਤੇ ਹਰਿਆਣਾ ਦਾ ਪਾਣੀ ਦਿਖਾਇਆ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪੱਲਾ ਬਾਰਡਰ ਵਿੱਚ ਉਹ ਪਾਣੀ ਪੀ ਕੇ ਪਰਤੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਹਰਿਆਣਾ ਦੇ ਪੱਲਾ ਬਾਰਡਰ ਦਾ ਪਾਣੀ ਪੀ ਕੇ ਵਾਪਸ ਆਇਆ ਹਾਂ, ਪਰ ਕੇਜਰੀਵਾਲ ਨੇ ਦਿੱਲੀ ਵਿੱਚ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਕੀਤਾ ਹੈ।