ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਧਾਉਣਗੇ ਸੋਨੇ ’ਤੇ ਆਯਾਤ ਡਿਊਟੀ

ਨਵੀਂ ਦਿੱਲੀ, 31 ਜਨਵਰੀ – ਕੇਂਦਰੀ ਬਜਟ ਤੋਂ ਬਾਅਦ ਸੋਨਾ ਮਹਿੰਗਾ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਨੇ ’ਤੇ ਆਯਾਤ ਡਿਊਟੀ ਵਧਾਉਣ ਜਾ ਰਹੀ ਹੈ। ਉਹ 1 ਫ਼ਰਵਰੀ ਨੂੰ ਬਜਟ ਵਿਚ ਇਸ ਦਾ ਐਲਾਨ ਕਰਨਗੇ। ਇਸ ਨਾਲ ਸੋਨਾ ਮਹਿੰਗਾ ਹੋ ਜਾਵੇਗਾ। ਪਿਛਲੇ ਸਾਲ ਜੁਲਾਈ ਵਿਚ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿਚ, ਵਿੱਤ ਮੰਤਰੀ ਨੇ ਸੋਨੇ ਅਤੇ ਚਾਂਦੀ ਦੀ ਡਿਊਟੀ ਵਿਚ ਕਟੌਤੀ ਕੀਤੀ ਸੀ। 23 ਜੁਲਾਈ, 2024 ਨੂੰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਨੇ ਅਤੇ ਚਾਂਦੀ ‘ਤੇ ਆਯਾਤ ਡਿਊਟੀ 15 ਪ੍ਰਤੀਸ਼ਤ ਤੋਂ ਘਟਾ ਕੇ 6 ਪ੍ਰਤੀਸ਼ਤ ਕਰ ਦਿਤੀ ਸੀ। ਇਸ ਤੋਂ ਪਹਿਲਾਂ ਕਦੇ ਵੀ ਸੋਨੇ ‘ਤੇ ਇੰਪੋਰਟ ਡਿਊਟੀ ਨੂੰ ਇਕ ਵਾਰ ਵਿਚ ਇੰਨਾ ਘੱਟ ਨਹੀਂ ਕੀਤਾ ਗਿਆ ਸੀ। ਇਸ ਕਾਰਨ, ਅਗਸਤ 2024 ਵਿਚ, ਸੋਨੇ ਦੀ ਦਰਾਮਦ ਵਿਚ ਸਾਲ-ਦਰ-ਸਾਲ 104 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

ਇਸ ਦੌਰਾਨ, ਸੋਨੇ ਦੀਆਂ ਕੀਮਤਾਂ ਫਿਰ ਤੋਂ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਇਸ ਦਾ ਮੁੱਖ ਕਾਰਨ ਡਾਲਰ ਦੀ ਕਮਜ਼ੋਰੀ ਹੈ। ਚੌਥੀ ਤਿਮਾਹੀ ਵਿਚ ਅਮਰੀਕਾ ਵਿਚ ਜੀਡੀਪੀ ਵਾਧਾ ਉਮੀਦ ਤੋਂ ਘੱਟ ਰਿਹਾ। ਇਸ ਦਾ ਅਸਰ ਡਾਲਰ ‘ਤੇ ਪਿਆ ਹੈ। ਡਾਲਰ ਵਿਚ ਕਮਜ਼ੋਰੀ ਕਾਰਨ, ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1.1 ਪ੍ਰਤੀਸ਼ਤ ਵਧ ਕੇ 2,790 ਡਾਲਰ ਪ੍ਰਤੀ ਔਂਸ ਤਕ ਪਹੁੰਚ ਗਈ ਹੈ। ਇਹ ਸੋਨੇ ਦੀ ਸੱਭ ਤੋਂ ਵੱਧ ਕੀਮਤ ਹੈ। ਡਾਲਰ ਵਿਚ ਕਮਜ਼ੋਰੀ ਕਾਰਨ ਸੋਨੇ ਦੀਆਂ ਦਰਾਂ ’ਚ ਵਾਧਾ ਹੁੰਦਾ ਹੈ। ਜਿਸ ਕਾਰਨ ਪਹਿਲੀ ਵਾਰ ਸੋਨੇ ਦੀ ਕੀਮਤ 81,000 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਗਈ ਹੈ।

ਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫ਼ਰਵਰੀ ਨੂੰ ਸੋਨੇ ‘ਤੇ ਦਰਾਮਦ ਡਿਊਟੀ ਵਧਾਉਂਦੀ ਹੈ, ਤਾਂ ਸੋਨਾ ਮਹਿੰਗਾ ਹੋ ਜਾਵੇਗਾ। ਸੋਨੇ ਦੀਆਂ ਕੀਮਤਾਂ ਕਿੰਨੀਆਂ ਵਧਣਗੀਆਂ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਰਕਾਰ ਬਜਟ ਵਿੱਚ ਸੋਨੇ ‘ਤੇ ਦਰਾਮਦ ਡਿਊਟੀ ਕਿੰਨੀ ਵਧਾਉਂਦੀ ਹੈ। ਹਾਲਾਂਕਿ, ਜਿਊਲਰਜ਼ ਇੰਡਸਟਰੀ ਨੇ ਸਰਕਾਰ ਨੂੰ ਸੋਨੇ ‘ਤੇ ਆਯਾਤ ਡਿਊਟੀ ਨਾ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ 1-2 ਸਾਲਾਂ ਵਿਚ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਸੋਨੇ ਦੇ ਗਹਿਣਿਆਂ ਦਾ ਨਿਰਯਾਤ ਘਟਿਆ ਹੈ।

ਸਾਂਝਾ ਕਰੋ

ਪੜ੍ਹੋ

ਹਕੀਮਪੁਰ ਪੁਰੇਵਾਲ ਖੇਡ ਮੇਲੇ ਦੀਆਂ ਰੌਣਕਾਂ ਫੋਟੋਆਂ

ਹਕੀਮਪੁਰ ਪੁਰੇਵਾਲ ਖੇਡ ਮੇਲੇ ਵਿੱਚ ਸ਼ਾਮਲ ਹੋਏ ਸਾਹਿਤਕਾਰ ਪ੍ਰਿੰਸੀਪਲ ਸਰਵਣ...