ਸਵੀਡਨ ‘ਚ ਕੁਰਾਨ ਨੂੰ ਸਾੜਨ ਵਾਲੇ ਸਲਵਾਨ ਮੋਮਿਕਾ ਦਾ ਕਤਲ

ਸਵੀਡਨ, 30 ਜਨਵਰੀ – ਸਵੀਡਨ ਵਿੱਚ ਇੱਕ ਮਸਜਿਦ ਦੇ ਸਾਹਮਣੇ ਕੁਰਾਨ ਨੂੰ ਸਾੜਨ ਵਾਲੇ ਪ੍ਰਦਰਸ਼ਨਕਾਰੀ ਸਲਵਾਨ ਮੋਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, 38 ਸਾਲਾ ਸਲਵਾਨ ਮੋਮਿਕਾ ਦੀ ਬੁੱਧਵਾਰ ਸ਼ਾਮ ਸਟਾਕਹੋਮ ਦੇ ਸੋਡੇਰਟੇਲਜੇ ਵਿੱਚ ਇੱਕ ਅਪਾਰਟਮੈਂਟ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਉਸ ਦੀ ਹੱਤਿਆ ਕੀਤੀ ਗਈ ਤਾਂ ਉਹ ਟਿੱਕਟਾਕ ‘ਤੇ ਲਾਈਵ ਸੀ। ਸਲਵਾਨ ਨੇ 2023 ਵਿੱਚ ਕਈ ਵਾਰ ਕੁਰਾਨ ਨੂੰ ਸਾੜਿਆ ਸੀ ਅਤੇ ਪੈਗੰਬਰ ਦੀ ਆਲੋਚਨਾ ਕੀਤੀ ਸੀ। ਇਸ ਕਾਰਨ ਦੁਨੀਆਂ ਭਰ ਵਿੱਚ ਸਵੀਡਨ ਖ਼ਿਲਾਫ਼ ਪ੍ਰਦਰਸ਼ਨ ਹੋਏ। ਸਲਵਾਨ ਈਸਾਈ ਨਾਗਰਿਕ ਸਨ। ਬਾਅਦ ਵਿੱਚ ਉਸ ਨੇ ਆਪਣੇ ਆਪ ਨੂੰ ਨਾਸਤਿਕ ਘੋਸ਼ਿਤ ਕਰ ਦਿੱਤਾ। ਉਹ ਇਸਲਾਮ ਦੇ ਕੱਟੜ ਆਲੋਚਕਾਂ ਵਿੱਚ ਗਿਣਿਆ ਜਾਂਦਾ ਸੀ।

ਸਾਂਝਾ ਕਰੋ

ਪੜ੍ਹੋ

ਪੰਜਾਬ ਚ ਅਵਾਰਾ ਕੁੱਤਿਆਂ ਦੀਆਂ ਹਮਲਾ ਕਰਨ

ਚੰਡੀਗੜ੍ਹ- 25 ਫਰਵਰੀ – ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ...