ਮਿਲੋ ਡੀਪਸੀਕ ਦੇ ਫਾਊਂਡਰ Liang Wenfeng ਨੂੰ, ਜਿਸ ਨੇ ਅਮਰੀਕਾ ਦੇ ਟੈੱਕ ਦਿੱਗਜਾਂ ਨੂੰ ਹਿਲਾ ਕੇ ਰੱਖ ਦਿੱਤਾ

ਨਵੀਂ ਦਿੱਲੀ, 29 ਜਨਵਰੀ – ਟਿਮ ਕੁੱਕ, ਐਲਨ ਮਸਕ, ਸੈਮ ਅਲਟਮੈਨ ਅਤੇ ਲਿਆਂਗ ਵੇਨਫੇਂਗ। ਸ਼ੁਰੂਆਦ ਦੇ ਤਿੰਨ ਨਾਂ ਤੁਸੀਂ ਸ਼ਾਇਦ ਜ਼ਰੂਰੀ ਜਾਣਦੇ ਹੋਵੋਗੇ। ਕਿਉਂਕਿ ਤਕਨਾਲੋਜੀ ਦੀ ਦੁਨੀਆ ਵਿਚ ਇਹ ਤਿੰਨੋਂ ਨਾਂ ਅਕਸਰ ਚਰਚਾ ਵਿਚ ਰਹਿੰਦੇ ਹਨ। ਪਰ ਚੌਥੇ ਤੇ ਆਖਰੀ ਨਾਂ ਬਾਰੇ ਇਸ ਵੇਲੇ ਪੂਰੀ ਦੁਨੀਆ ਚਰਚਾ ਕਰ ਰਹੀ ਹੈ। ਕਿਉਂਕਿ ਇਹੀ ਉਹ ਸ਼ਖਸ ਹੈ ਜਿਸ ਨੇ ਦੁਨੀਆ ਨੂੰ ਪਾਵਰਫੁੱਲ ਚੀਨੀ AI ਮਾਡਲ ਡੀਪਸੀਕ R1 ਦਿੱਤਾ ਹੈ।

ਇਸ ਨੇ ਇੰਡਸਟਡਰੀ ਇਨਸਾਈਡਰਜ਼ ਤੇ ਐਨਾਲਿਸਟ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਤੇ ਵਾਲ ਸਟ੍ਰੀਟ ‘ਤੇ ਖਲਬਲੀ ਮਚਾ ਦਿੱਤੀ ਹੈ।ਪਿਛਲੇ ਸੋਮਵਾਰ ਯਾਨੀ 20 ਜਨਵਰੀ ਨੂੰ ਲਾਂਚ ਹੋਣ ਦੇ ਇਕ ਹਫ਼ਤੇ ਦੇ ਅੰਦਰ ਹੀ ਇਹ ਦੁਨੀਆਭਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਡੀਪਸੀਕ ਐੱਪਲ ਐਪ ਸਟੋਰ ਦੇ ਡਾਊਨਲੋਡ ਚਾਰਟ ਵਿਚ ਟਾਪ ‘ਤੇ ਵੀ ਪਹੁੰਚ ਗਿਆ ਹੈ। ਸੋਮਵਾਰ (27 ਜਨਵਰੀ) ਨੂੰ, ਇਸ ਚੀਨੀ ਜਨਰੇਟਿਵ ਏਆਈ ਮਾਡਲ ਕਾਰਨ ਅਮਰੀਕੀ ਟੈੱਕ ਸ਼ੇਅਰਾਂ ਵਿਚ ਗਿਰਾਵਟ ਦੇਖੀ ਗਈ।

ਸੋਮਵਾਰ ਦੀ ਸਵੇਰ ਤਕ Nvidia ਦੇ ਸ਼ੇਅਰਾਂ ਵਿਚ 13 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਗਿਰਾਵਟ ਆਈ। ਜਦਕਿ Arm ਤੇ Broadcom ਸਮੇਤ ਮੁਕਾਬਲੇਬਾਜ਼ ਚਿੱਪ ਕੰਪਨੀਆਂ ਦੇ ਸ਼ੇਅਰ ਡਿੱਗ ਗਏ। ਟੈੱਕ-ਹੈਵੀ Nasdaq ਕ੍ਰੈਸ਼ ਹੋ ਗਿਆ। ਪਰ ਡੀਪਸੀਕ ਦੇ ਪਿੱਛੇ ਦਿਮਾਗ਼ ਯਾਨੀ ਲਿਆਂਗ ਵੇਨਫੇਂਗ ਬਾਰੇ ਘੱਟ ਲੋਕਾਂ ਨੂੰ ਹੀ ਪਤਾ ਹੈ। ਅਜਿਹੇ ਵਿਚ ਅਸੀਂ ਇੱਥੇ ਤੁਹਾਨੂੰ ਉਸ ਸ਼ਖ਼ਸ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ।

ਹੇਜ ਫੰਡ ਮੈਨੇਜਰ ਤੋਂ ਲੈ ਕੇ ਏਆਈ ਸਟਾਰਟ-ਅਪ ਤਕ ਅਜਿਹੀ ਹੈ ਲਿਆਂਗ ਵੇਨਫੇਂਗ ਦੀ ਜਰਨੀ

ਲਿਆਂਗ ਵੇਨਫੇਂਗ ਇੰਡਸਟਰੀ ‘ਚ ਇਕ ਡਾਰਕ ਹੌਰਸ ਦੇ ਰੂਪ ‘ਚ ਉਭਰੇ ਹਨ, ਕੁਝ ਲੋਕ ਉਨ੍ਹਾਂ ਨੂੰ ਚੀਨ ਦਾ ਸੈਮ ਆਲਟਮੈਨ ਵੀ ਕਹਿੰਦੇ ਹਨ। ਹਾਲਾਂਕਿ, ਇੱਥੇ ਤਕ ਪਹੁੰਚਣ ਲਈ ਉਨ੍ਹਾਂ ਦਾ ਸਫ਼ਰ ਦਿਲਚਸਪ ਰਿਹਾ ਹੈ। ਉਹ 1980 ਦੇ ਦਹਾਕੇ ‘ਚ ਚੀਨ ਦੇ ਪੰਜਵੇਂ ਦਰਜੇ ਦੇ ਸ਼ਹਿਰ ਗਵਾਂਗਡੋਂਗ ‘ਚ ਪਲੇ। ਜਿਵੇਂ ਕਿ ਉਨ੍ਹਾਂ ਨੇ 2024 ਦੇ ਇਕ ਇੰਟਰਵਿਊ ‘ਚ ਦੱਸਿਆ ਸੀ। ਉਨ੍ਹਾਂ ਦੇ ਪਿਤਾ ਇਕ ਪ੍ਰਾਇਮਰੀ ਸਕੂਲ ਦੇ ਟੀਚਰ ਸਨ। ਲਿਆਂਗ ਨੇ ਚੀਨ ਦੇ ਸਭ ਤੋਂ ਪੁਰਾਣੇ ਤੇ ਬੈਸਟ ਰੈਂਕ ਵਾਲੀਆਂ ਯੂਨੀਵਰਸਿਟੀਜ਼ ‘ਚੋਂ ਇਕ, ਝੇਜਿਆਂਗ ਯੂਨੀਵਰਸਿਟੀ ਤੋਂ ਅੰਡਰਗ੍ਰੈਜੂਏਟ ਤੇ ਪੋਸਟਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ।

2025 ਵਿਚ, ਲਿਆਂਗ ਤੇ ਝੇਜਿਆਂਗ ਯੂਨੀਵਰਸਿਟੀ ਦੇ ਉਨ੍ਹਾਂ ਦੇ ਦੋ ਕਲਾਸਮੇਟਸ ਨੇ ਇਕ ਕਵਾਂਟੀਟੇਟਿਵ ਹੇਜ ਫੰਡ, ਹਾਈ ਫਲਾਇਰ ਬਣਾਇਆ, ਜਿਸ ਦੀ ਵੈੱਬਸਾਈਟ ‘ਤੇ ਕਿਹਾ ਗਿਆ ਹੈ ਕਿ ਇਹ ‘ਕਵਾਂਟੀਟੇਟਿਵ ਇਨਵੈਸਟਮੈਂਟ ਲਈ ਮੈਥਮੈਟਿਕਸ ਤੇ AI ‘ਤੇ ਨਿਰਭਰ ਕਰਦਾ ਹੈ।’ ਬਾਅਦ ਦੇ ਸਾਲਾਂ ‘ਚ ਹੇਜ ਫੰਡ ਚੀਨ ਵਿਚ ਤੇਜ਼ੀ ਨਾਲ ਵਧਿਆ ਤੇ 100 ਬਿਲੀਅਨ RMB (ਯਾਨੀ 1.19 ਲੱਖ ਕਰੋੜ ਰੁਪਏ) ਤੋਂ ਜ਼ਿਆਦਾ ਜੁਟਾਉਣ ਵਾਲਾ ਪਹਿਲਾ ਕਵਾਂਟ ਹੇਜ ਫੰਡ ਬਣ ਗਿਆ।

2021 ਵਿਚ ਇਹ ਗਿਣਤੀ ਲਗਪਗ 8 ਬਿਲੀਅਨ ਡਾਲਰ ਤਕ ਡਿੱਗ ਗਈ ਪਰ ਹਾਈ ਫਲਾਇਰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਕਵਾਂਟ ਹੇਜ ਫੰਡਾਂ ‘ਚੋਂ ਇਕ ਬਣਿਆ ਹੋਇਆ ਹੈ। ਅਕਤੂਬਰ 2023 ਤਕ, ਹਾਈ ਫਲਾਇਰ ਦੀ ਕੀਮਤ 550 ਕਰੋੜ ਅਮਰੀਕੀ ਡਾਲਰ ਸੀ। ਡੀਪਸੀਕ ਹਾਈ ਫਲਾਇਰ ਦੀ ਮਦਦਗਾਰ ਕੰਪਨੀ ਹੈ। ਲਿਆਂਗ ਵੇਨਫੇਂਗ ਦੀ ਨੈੱਟਵਰਥ ਤੇ ਡੀਪਸੀਕ ਦੀ ਨੈੱਟਵਰਥ ਫਿਲਹਾਲ ਉਪਲਬਧ ਨਹੀਂ ਹੈ। ਫਾਇਨਾਂਸ਼ੀਅਲ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ, ਲਗਭਗ ਉਸੇ ਸਮੇਂ, ਬਾਇਡਨ ਪ੍ਰਸ਼ਾਸਨ ਵੱਲੋਂ ਚੀਨ ਨੂੰ AI ਚਿਪਸ ਦੇ ਅਮਰੀਕੀ ਬਰਾਮਦ ਨੂੰ ਲਿਮਟ ਕਰਨ ਤੋਂ ਪਹਿਲਾਂ ਇਕ ਸਾਈਡ ਪ੍ਰੋਜੈਕਟ ਲਈ ਲਿਆਂਗ ਨੇ Nvidia ਰਾਹੀੰ ਹਜ਼ਾਰਾਂ ਗ੍ਰਾਫਿਕ ਪ੍ਰੋਸੈੱਸਰ ਖਰੀਦਣਾ ਵੀ ਸ਼ੁਰੂ ਕਰ ਦਿੱਤਾ ਸੀ। ਲਿਆਂਗ ਦੇ ਕਰੀਬੀ ਲੋਕਾਂ ਦੇ ਮੁਤਾਬਕ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਕੁਝ ਖਾਸ ਹੋਵੇਗਾ ਤੇ ਲੋਕਾਂ ਨੇ ਇਸ ਨੂੰ ਸਿਰਫ਼ ਇਕ ਸ਼ੌਕ ਮੰਨਿਆ ਸੀ।

ਲਿਆਂਗ ਦੇ ਇਕ ਬਿਜ਼ਨੈੱਸ ਪਾਰਟਨਰ ਨੇ ਫਾਇਨਾਂਸ਼ੀਅਲ ਟਾਈਮਜ਼ ਨੂੰ ਦੱਸਿਆ, ਜਦੋਂ ਅਸੀਂ ਪਹਿਲੀ ਵਾਰ ਉਨ੍ਹਾਂ ਨੂੰ ਮਿਲੇ ਤਾਂ ਉਹ ਇਕ ਬਹੁਤ ਹੀ ਨਰਡ ਵਰਗ ਇਨਸਾਨ ਸੀ ਜਿਸ ਦਾ ਹੇਅਰਸਟਾਈਲ ਬਹੁਤ ਖਰਾਬ ਸੀ ਤੇ ਉਹ ਆਪਣੇ ਖ਼ੁਦ ਦੇ ਮਾਡਲ ਨੂੰ ਟ੍ਰੇਨ ਕਰਨ ਲਈ 10,000-ਚਿਪ ਕਲੱਸਟਰ ਬਣਾਉਣ ਦੀ ਗੱਲ ਕਰ ਰਿਹਾ ਸੀ। ਉਸ ਵਿਅਕਤੀ ਨੇ ਅੱਗੇ ਦੱਸਿਆ, ‘ਅਸੀਂ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ‘ਉਹ ਆਪਣੇ ਵਿਜ਼ਨ ਨੂੰ ਸਿਰਫ਼ ਇੰਨਾ ਹੀ ਕਹਿ ਸਕੇ : ਮੈਂ ਇਸ ਨੂੰ ਬਣਾਉਣਾ ਚਾਹੁੰਦਾ ਹਾਂ ਤੇ ਇਹ ਗੇਮ ਚੇਂਜਰ ਹੋਵੇਗਾ। ਸਾਨੂੰ ਲੱਗਾ ਕਿ ਇਹ ਸਿਰਫ਼ ByteDance ਤੇ Alibaba ਵਰਗੀਆਂ ਦਿੱਗਜ ਕੰਪਨੀਆਂ ਨਾਲ ਹੀ ਸੰਭਵ ਹੈ। ਹਾਲਾਂਕਿ 2023 ‘ਚ ਉਨ੍ਹਾਂ ਹਾਈ ਫਲਾਇਰ ਦੇ ਇਕ ਹਿੱਸੇ ਦੇ ਤੌਰ ‘ਤੇ ਡੀਪਸੀਕ ਨੂੰ ਲਾਂਚ ਕੀਤਾ ਜਿਸ ਦਾ ਉਦੇਸ਼ ਆਰਟੀਫਿਸ਼ੀਅਲ ਜਨਰਲ ਇੰਟੈਲੀਜੈਂਸ, ਜਾਂ AI ਦਾ ਇਕ ਅਜਿਹਾ ਲੈਵਲ ਡਿਵੈੱਲਪ ਕਰਨਾ ਸੀ ਜੋ ਹਿਊਮਨ ਇੰਟੈਲੀਜੈਂਸ ਨਾਲ ਮੇਲ ਖਾਂਦਾ ਹੋਵੇ।

ਡੀਪਸੀਕ ਦਾ ਆਗਾਜ਼

ਚਾਲੀ ਸਾਲਾ ਲਿਆਂਗ ਨਿੱਜੀ ਰੂਪ ‘ਚ ਡੀਪਸੀਕ ਤੇ ਇਸ ਦੀ ਰਿਸਰਚ ਵਿਚ ਸ਼ਾਮਲ ਹਨ। ਚੀਨੀ ਟੈੱਕ ਪਬਲੀਕੇਸ਼ਨ QBitAI ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੀ ਟੀਮ ਬਣਾਉਂਦੇ ਸਮੇਂ, ਉਨ੍ਹਾਂ ਤਜਰਬੇਕਾਰ ਇੰਜੀਨੀਅਰਾਂ ਦੀ ਤਲਾਸ਼ ਨਹੀਂ ਕੀਤੀ। ਇਸ ਦੀ ਬਜਾਏ, ਉਨ੍ਹਾਂ ਚੀਨ ਦੇ ਟਾਪ ਯੂਨੀਵਰਸਿਟੀਜ਼ ਵਰਗੇ- ਪੈਕਿੰਗ ਯੂਨੀਵਰਸਿਟੀ ਤੇ Tsinghua ਦੇ ਪੀਐੱਚਡੀ ਸਟੂਡੈਂਟਸ ਨਾਲ ਸੰਪਰਕ ਕੀਤਾ। ਇਨ੍ਹਾਂ ਵਿਚੋਂ ਕਈ ਟਾਪ ਜਨਰਲਸ ‘ਚ ਪਬਲਿਸ਼ ਕੀਤਾ ਗਿਆ ਸੀ ਤੇ ਇੰਟਰਨੈਸ਼ਲ ਅਕੈਡਮਿਕ ਕਾਨਫਰੈਂਸ ‘ਚ ਅਵਾਰਡ ਮਿਲਿਆ ਸੀ, ਪਰ ਇਨ੍ਹਾਂ ਨੂੰ ਇੰਡਸਟਰੀ ਐਕਸਪੀਰੀਅੰਸ ਦੀ ਘਾਟ ਸੀ।

ਸਾਂਝਾ ਕਰੋ

ਪੜ੍ਹੋ

ਅਲ ਕਾਇਦਾ ਦੇ ਸਾਬਕਾ ਮੈਂਬਰ ਨੂੰ ਸੀਰੀਆ

ਨਵੀਂ ਦਿੱਲੀ, 30 ਜਨਵਰੀ – ਅਲਕਾਇਦਾ ਦੇ ਸਾਬਕਾ ਮੈਂਬਰ ਅਹਿਮਦ...