ਗੈਲੀਲਿਉ ਦੇ ਸ਼ਹੀਦੀ ਦਿਹਾੜੇ ਤੇ /ਯਸ਼ ਪਾਲ

ਭੀੜ ਮਰ ਗਈ!
ਗੈਲੀਲਿਉ ਨਹੀਂ ਮਰਿਆ!

ਮਹਾਨ ਤਾਰਾ-ਵਿਗਿਆਨੀ ਗੈਲੀਲਿਉ ਨੂੰ ਯਾਦ ਕਰਦਿਆਂ!

ਸੰਦਰਭ:

(ਮੁਲਕ ਦੇ ਚੱਲ ਰਹੇ ਗੰਭੀਰ ਆਰਥਿਕ-ਸਮਾਜਿਕ, ਧਾਰਮਿਕ-ਸਭਿਆਚਾਰਕ ਹਾਲਾਤ!)

ਸਾਨੂੰ ਸਭ ਨੂੰ ਬਹੁਤ ਗੁੱਸਾ ਆਉਂਦਾ ਹੈ, ਜਦ ਅਸੀਂ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਜਾਲਮ ਈਸਾਈ ਅੰਧ-ਧਰਮੀਆਂ ਨੇ ਗੈਲੀਲਿਉ ਨੂੰ ਉਮਰ ਕੈਦ ਕਰ ਦਿੱਤੀ ਸੀ!

ਗੈਲੀਲਿਉ ਦਾ ਗੁਨਾਹ ਕੀ ਸੀ?

ਉਸਨੇ ਸੱਚ ਬੋਲਿਆ ਸੀ! ਉਸ ਨੇ ਕਿਹਾ ਸੀ ਕਿ ਸੂਰਜ ਨਹੀਂ ਘੁੰਮਦਾ ਧਰਤੀ ਦੇ ਦੁਆਲੇ… ਸਗੋਂ ਧਰਤੀ ਘੁੰਮਦੀ ਹੈ ਸੂਰਜ ਦੇ ਆਲੇ-ਦੁਆਲੇ!

ਜਦਕਿ ਧਰਮ-ਗ੍ਰੰਥ ‘ਚ ਲਿਖਿਆ ਹੋਇਆ ਸੀ ਕਿ… ਧਰਤੀ ਕੇਂਦਰ ‘ਚ ਹੈ ਤੇ ਸੂਰਜ ਅਤੇ ਹੋਰ ਗ੍ਰਹਿ ਉਸਦੇ ਆਲੇ-ਦੁਆਲੇ ਘੁੰਮਦੇ ਹਨ!

ਗੈਲੀਲਿਉ ਨੇ ਜੋ ਕਿਹਾ ਉਹ ਸੱਚ ਸੀ! ਧਰਮ-ਗ੍ਰੰਥ ‘ਚ ਝੂਠ ਲਿਖਿਆ ਸੀ! ਇਸ ਲਈ… ਧਰਮ-ਗ੍ਰੰਥ ਨੂੰ ਹੀ ਸੱਚ ਮੰਨਣ ਵਾਲੇ ਸਾਰੇ ਅੰਧ-ਧਰਮੀ ਗੈਲੀਲਿਉ ਦੇ ਵਿਰੁੱਧ ਹੋ ਗਏ!

ਗੈਲੀਲਿਉ ਨੂੰ ਗ੍ਰਿਫਤਾਰ ਕਰ ਲਿਆ ਗਿਆ…!

ਗੈਲੀਲਿਉ ‘ਤੇ ਮੁਕੱਦਮਾ ਚਲਾਇਆ ਗਿਆ! ਅਦਾਲਤ ਨੇ ਸੱਚ ਨੂੰ, ਆਪਣੇ ਫੈਸਲੇ ਦਾ ਆਧਾਰ ਨਹੀਂ ਬਣਾਇਆ!ਸਗੋਂ… ਅਦਾਲਤ ਭੀੜ ਤੋਂ ਡਰ ਗਈ!ਅਦਾਲਤ ਚਰਚ ਤੋਂ ਡਰ ਗਈ!

ਅਦਾਲਤ ਨੇ ਫੈਸਲਾ ਸੁਣਾਇਆ… ਇਸ ਨੂੰ ਤਾ-ਉਮਰ ਕੈਦੀ ਬਣਾਕੇ ਰੱਖਿਆ ਜਾਵੇ!ਕਿਉਂਕਿ… ਇਸਨੇ ਲੋਕਾਂ ਦੀ ਧਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ!

ਕੈਦੀ ਬਣਾ ਲਿਆ ਗਿਆ ਗੈਲੀਲਿਉ!ਸੱਚ ਬੋਲਣ ਕਰਕੇ!

ਸੱਚ ਹਾਰ ਗਿਆ… ਅੰਧ-ਵਿਸ਼ਵਾਸੀ ਆਸਥਾ ਜਿੱਤ ਗਈ!

ਅੱਜ ਵੀ,ਜਦ ਅਸੀਂ ਇਹ ਪੜ੍ਹਦੇ ਹਾਂ ਤਾਂ… ਸੋਚਦੇ ਹਾਂ ਕਿ ਕਾਸ਼,ਉਦੋਂ ਸਾਡੇ ਵਰਗੇ ਸਮਝਦਾਰ ਲੋਕ ਹੁੰਦੇ ਤਾਂ ਅਜਿਹਾ ਗਲ੍ਹਤ ਕੰਮ ਨਾ ਹੋਣ ਦਿੰਦੇ!

ਪਰੰਤੂ,ਜੇ ਮੈਂ ਤੁਹਾਨੂੰ ਦੱਸਾਂ ਕਿ ਅਜਿਹਾ ਅੱਜ ਵੀ ਹੋ ਰਿਹਾ ਹੈ ਤੇ ਤੁਸੀਂ ਇਸ ਨੂੰ ਹੁੰਦੇ-ਹੋਏ ਚੁੱਪਚਾਪ ਦੇਖ ਰਹੇ ਹੋ, ਤਾਂ ਵੀ ਕੀ ਇਸ ਦਾ ਵਿਰੋਧ ਕਰਨ ਦਾ ਤੁਹਾਡੇ ਅੰਦਰ ਹੌਸਲਾ ਹੈ?

ਤੁਸੀਂ ਆਪਣੀ ਤਾਂ ਗੱਲ ਛੱਡੋ…
ਇਸ ਮੁਲਕ ਦੀ ਸਰਵਉੱਚ ਅਦਾਲਤ ਅੰਦਰ ਵੀ ਇਹ ਹੌਸਲਾ ਨਹੀਂ ਹੈ!ਅਦਾਲਤ ਦੇ,ਇੱਕ ਨਹੀਂ ਅਨੇਕਾਂ ਫੈਸਲੇ ਅਜਿਹੇ ਹਨ ਜੋ ਸੱਚ ਦੀ ਬਿਨਾ ‘ਤੇ ਨਹੀਂ,ਅੰਧ-ਧਰਮੀ ਭੀੜ ਨੂੰ ਖ਼ੁਸ਼ ਕਰਨ ਲਈ ਕੀਤੇ ਗਏ ਹਨ!

ਹਾਲਾਤ ਭਿਆਨਕ ਹਨ!

ਸੱਚ ਨਹੀਂ ਬੋਲਿਆ ਜਾ ਸਕਦਾ!
ਵਿਗਿਆਨ ਦੀ ਵਰਤੋਂ ਹਥਿਆਰ ਬਣਾਉਣ ਲਈ ਹੋ ਰਹੀ ਹੈ!
ਵਿਗਿਆਨ ਦੀ ਖੋਜ ਟੀਵੀ ਹੈ, ਸੋਸ਼ਿਲ ਮੀਡੀਆ ਹੈ, ਮੋਬਾਈਲ ਹੈ, ਕੰਪਿਊਟਰ ਹੈ! ਟੀਵੀ ਤੇ ਸੋਸ਼ਿਲ ਮੀਡੀਆ ਨੂੰ ਲੋਕਾਂ ਦੇ ਦਿਮਾਗ਼ ਨੂੰ ਬੰਦ ਕਰਨ ਲਈ ਵਰਤਿਆ ਜਾ ਰਿਹਾ ਹੈ!

ਇੰਨਾ ਹੀ ਨਹੀਂ…
ਲੋਕਾਂ ਨੂੰ ਭੀੜ ‘ਚ ਢਾਲਿਆ ਜਾ ਰਿਹਾ ਹੈ!ਭੀੜ ਦੀ ਮਾਨਸਿਕਤਾ ‘ਤੇ ਇੱਕੋ ਪਾਣ ਚੜ੍ਹਾਈ ਜਾ ਰਹੀ ਹੈ!

ਜਿਹੜਾ ਵੱਖਰੀ-ਬੋਲੀ ਬੋਲੇ, ਉਸ ਨੂੰ ਮਾਰ ਦਿਉ ਜਾਂ ਜੇਲ੍ਹ ‘ਚ ਤਾੜ ਦਿਉ!

ਵੱਖਰੀ-ਬੋਲੀ ਬੋਲਣ ਵਾਲਾ ਅਪਰਾਧੀ ਹੈ!ਸੱਚ ਬੋਲਣ ਵਾਲਾ ਅਪਰਾਧੀ ਹੈ!
ਇਹ ਭੀੜ ਹਿੰਦੁਸਤਾਨ ਤੋਂ ਲੈਕੇ ਅਮਰੀਕਾ ਤੱਕ ਫ਼ੈਲੀ ਹੈਈ ਹੈ!

ਇਹੋ ਭੀੜ ਸੰਸਦ-ਭਵਨਾਂ ਤੇ ਵਿਧਾਨ ਸਭਾਵਾਂ ਅੰਦਰ ਵੀ ਵੜ ਗਈ ਹੈ!ਉਹ ਕੁਰਸੀਆਂ ‘ਤੇ ਬਿਰਾਜ਼ਮਾਨ ਹੋ ਗਈ ਹੈ! ਉਹ ਤਰਕ ਨੂੰ ਨਹੀਂ ਮੰਨੇਗੀ! ਉਹ ਇਤਿਹਾਸ ਨੂੰ ਨਹੀਂ ਮੰਨੇਗੀ!ਇਹ ਭੀੜ ਰਾਜਨੀਤੀ ਨੂੰ ਚਲਾਏਗੀ! ਵਿਗਿਆਨ ਨੂੰ ਜੁੱਤੀ-ਥੱਲੇ ਮਸਲ ਦੇਵੇਗੀ!ਕਮਜ਼ੋਰ ਨੂੰ, ਕਿਸਾਨ ਨੂੰ,ਮਜ਼ਦੂਰ ਨੂੰ ਮਾਰ ਸੁੱਟੇਗੀ!

‘ਤੇ ਫਿਰ…ਢੌਂਗ ਰਚਾਕੇ ਖ਼ੁਦ ਧਾਰਮਿਕ, ਰਾਸ਼ਟਰ-ਭਗਤ ਤੇ ਮੁੱਖ-ਧਾਰਾ ਕਹਾਏਗੀ!

ਪਰ…
ਮੈਂ ਖੁਦ ਨੂੰ,ਇਸ ਭੀੜ ਦੇ ਰਾਸ਼ਟਰਵਾਦ,ਧਰਮ ਤੇ ਰਾਜਨੀਤੀ ਤੋਂ ਅਲੱਗ ਕਰਦਾ ਹਾਂ!ਮੈਨੂੰ ਇਸਦੇ ਖ਼ਤਰਿਆਂ ਦਾ ਪਤਾ ਹੈ!

ਪਰ, ਮੈਂ ਗੈਲੀਲਿਉ ਦੇ ਨਾਲ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ!

ਮੈਨੂੰ ਪਤਾ ਹੈ…
ਮੇਰਾ ਅੰਤ ਉਸਤੋਂ ਜਿਆਦਾ ਬੁਰਾ ਹੋ ਸਕਦਾ ਹੈ!

ਪਰ ਦੇਖੋ ਨਾ…

ਭੀੜ ਮਰ ਗਈ… ਗੈਲੀਲਿਉ ਨਹੀਂ ਮਰਿਆ!

(ਗੈਲੀਲਿਉ ਨੂੰ ਅਕਤੂਬਰ,1633’ਚ ਤਾ-ਉਮਰ ਘਰ ‘ਚ ਜੇਲ੍ਹ ਦੀ ਸਜਾ ਸੁਣਾਈ ਗਈ।ਇਸ ਜੇਲ੍ਹ ਦੌਰਾਨ ਹੀ 8ਜਨਵਰੀ, 1642 ਨੂੰ ਗੈਲੀਲਿਉ ਦੀ ਹੋਈ ਮੌਤ ਤੋਂ 350 ਸਾਲ ਬਾਅਦ ਜਾ ਕੇ,31 ਅਕਤੂਬਰ,1992 ਨੂੰ ਚਰਚ ਵੱਲੋਂ ਮੁਆਫ਼ੀ ਮੰਗ ਕੇ ਇਹ ਸਵੀਕਾਰ ਕੀਤਾ ਗਿਆ ਕਿ ਗੈਲੀਲਿਉ ਠੀਕ ਸੀ।)

ਹਿੰਦੀ ਤੋਂ ਪੰਜਾਬੀ
ਅਨੁਵਾਦ ਤੇ ਪੇਸ਼ਕਸ਼:
ਯਸ਼ ਪਾਲ ਵਰਗ ਚੇਤਨਾ
(98145 35005)

ਸਾਂਝਾ ਕਰੋ

ਪੜ੍ਹੋ