ਸਰੀਰ ਲਈ ਵਧੇਰੇ ਲਾਹੇਵੰਦ ਹੈ ਰੋਜ਼ਾਨਾ ਦੀ ਸੈਰ, ਕਈ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ

ਨਵੀਂ ਦਿੱਲੀ, 18 ਦਸੰਬਰ – ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਡਿਪਰੈਸ਼ਨ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਲੋਕ ਤਣਾਅ, ਚਿੰਤਾ ਤੇ ਉਦਾਸੀਨਤਾ ਨਾਲ ਜੂਝ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਅਧਿਐਨ ਨੇ ਡਿਪਰੈਸ਼ਨ ਦੇ ਲੱਛਣਾਂ ਨੂੰ ਘੱਟ ਕਰਨ ਦਾ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਦੱਸਿਆ ਹੈ। ਅਸੀਂ ਗੱਲ ਕਰ ਰਹੇ ਹਾਂ ਸੈਰ ਕਰਨ ਦੀ। ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰੋਜ਼ਾਨਾ ਸੈਰ ਕਰਨ ਨਾਲ ਡਿਪਰੈਸ਼ਨ (Walking Health Benefits) ਨੂੰ ਘੱਟ ਕਰਨ ਵਿਚ ਕਾਫੀ ਮਦਦ ਮਿਲ ਸਕਦੀ ਹੈ।

ਕੀ ਕਹਿੰਦਾ ਹੈ ਅਧਿਐਨ?

ਜਾਮਾ ਨੈੱਟਵਰਕ ਜਰਨਲ ਵਿਚ ਪ੍ਰਕਾਸ਼ਿਤ ਇਸ ਅਧਿਐਨ ਅਨੁਸਾਰ ਹਰ ਰੋਜ਼ ਛੋਟੀ ਜਿਹੀ ਗਿਣਤੀ ’ਚ ਆਪਣੇ ਕਦਮਾਂ ਦੀ ਗਿਣਤੀ ਵਧਾਉਣਾ ਡਿਪਰੈਸ਼ਨ ਦੇ ਲੱਛਣਾਂ ਨੂੰ ਘੱਟ ਕਰਨ ’ਚ ਕਾਫ਼ੀ ਮਦਦ ਮਿਲਦੀ ਹੈ। ਰੋਜ਼ਾਨਾ ਸੈਰ ਕਰਨ ਨਾਲ ਤੁਹਾਡੀ ਮਾਨਸਿਕ ਸਿਹਤ ਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਹਾਲਾਂਕਿ ਇਸ ਅਧਿਐਨ ’ਚ ਇਹ ਵੀ ਪਾਇਆ ਗਿਆ ਕਿ 10 ਹਜ਼ਾਰ ਕਦਮਾਂ ‘ਤੇ ਪਹੁੰਚਣ ਤੋਂ ਬਾਅਦ ਕਦਮਾਂ ਦੀ ਗਿਣਤੀ ਵਧਾਉਣ ਦਾ ਕੋਈ ਖਾਸ ਲਾਭ ਨਜ਼ਰ ਨਹੀਂ ਆਇਆ। ਇਸ ਤੋਂ ਇਲਾਵਾ ਯੋਗਾ, ਵੇਟ ਟਰੇਨਿੰਗ, ਐਰੋਬਿਕਸ ਤੇ ਤਾਈ ਚੀ ਵੀ ਮਾਨਸਿਕ ਸਿਹਤ ਨੂੰ ਬਣਾਈ ਰੱਖਣ ’ਚ ਕਾਫੀ ਮਦਦ ਕਰ ਸਕਦੇ ਹਨ।

ਪੈਦਲ ਚੱਲਣ ਦੇ ਹੋਰ ਫਾਇਦੇ

ਸੈਰ ਕਰਨਾ ਸਿਰਫ਼ ਇਕ ਕਸਰਤ ਹੀ ਨਹੀਂ ਸਗੋਂ ਇਹ ਤੁਹਾਡੇ ਸਰੀਰ ਅਤੇ ਦਿਮਾਗ਼ ਦੋਵਾਂ ਲਈ ਫ਼ਾਇਦੇਮੰਦ ਹੈ। ਨਿਯਮਤ ਤੌਰ ‘ਤੇ ਸੈਰ ਕਰਨ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ-

ਤਣਾਅ ਨੂੰ ਘੱਟ ਕਰਨਾ- ਸੈਰ ਕਰਨ ਨਾਲ ਸਰੀਰ ਵਿਚ ਐਂਡੋਰਫਿਨ ਨਾਮਕ ਹਾਰਮੋਨ ਦਾ ਪੱਧਰ ਵਧਦਾ ਹੈ, ਜੋ ਕੁਦਰਤੀ ਦਰਦ ਨਿਵਾਰਕ ਅਤੇ ਮੂਡ ਲਿਫਟਰ ਹੈ। ਇਹ ਤਣਾਅ ਤੇ ਚਿੰਤਾ ਨੂੰ ਘਟਾਉਣ ’ਚ ਮਦਦ ਕਰਦੀ ਹੈ।

ਨੀਂਦ ਦੀ ਗੁਣਵੱਤਾ ਵਿਚ ਸੁਧਾਰ – ਸੈਰ ਕਰਨ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ, ਜਿਸ ਨਾਲ ਤੁਸੀਂ ਦਿਨ ਭਰ ਤਾਜ਼ਗੀ ਮਹਿਸੂਸ ਕਰਦੇ ਹੋ।

ਆਤਮ-ਵਿਸ਼ਵਾਸ ਵਧਾਉਣਾ- ਨਿਯਮਿਤ ਕਸਰਤ ਕਰਨ ਨਾਲ ਤੁਹਾਡਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਤੁਸੀਂ ਵਧੇਰੇ ਸਮਰੱਥ ਮਹਿਸੂਸ ਕਰਦੇ ਹੋ।

ਦਿਲ ਦੀ ਸਿਹਤ ਵਿਚ ਸੁਧਾਰ – ਸੈਰ ਕਰਨ ਨਾਲ ਦਿਲ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ।

ਭਾਰ ਘਟਾਉਣਾ- ਰੋਜ਼ਾਨਾ ਸੈਰ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ, ਪਾਚਨ ਕਿਰਿਆ ਵਿਚ ਸੁਧਾਰ ਹੁੰਦਾ ਹੈ ਤੇ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।

ਕਿਵੇਂ ਕਰੀਏ ਸੈਰ?

ਸੈਰ ਸ਼ੁਰੂ ਕਰਨ ਲਈ ਤੁਹਾਨੂੰ ਕਿਸੇ ਵਿਸ਼ੇਸ਼ ਉਪਕਰਣ ਜਾਂ ਜਿਮ ਮੈਂਬਰਸ਼ਿਪ ਦੀ ਲੋੜ ਨਹੀਂ ਹੈ। ਤੁਸੀਂ ਕਿਤੇ ਵੀ, ਕਦੇ ਵੀ ਸੈਰ ਕਰ ਸਕਦੇ ਹੋ। ਬਸ ਕੁਝ ਗੱਲਾਂ ਦਾ ਧਿਆਨ ਰੱਖੋ, ਜਿਵੇਂ-

– ਸ਼ੁਰੂ ਵਿੱਚ 15-20 ਮਿੰਟਾਂ ਨਾਲ ਸ਼ੁਰੂ ਕਰੋ ਅਤੇ ਹੌਲੀ-ਹੌਲੀ ਸਮਾਂ ਵਧਾਓ।

– ਹੌਲੀ-ਹੌਲੀ ਚੱਲਣ ਨਾਲ ਜ਼ਿਆਦਾ ਫਾਇਦੇ ਹੁੰਦੇ ਹਨ।

– ਕੁਦਰਤ ਵਿਚਕਾਰ ਸੈਰ ਕਰਨ ਨਾਲ ਮਨ ਸ਼ਾਂਤ ਹੁੰਦਾ ਹੈ ਤੇ ਤਣਾਅ ਘੱਟ ਹੁੰਦਾ ਹੈ।

– ਸਹੀ ਜੁੱਤੇ ਤੇ ਆਰਾਮਦਾਇਕ ਕੱਪੜੇ ਪਾ ਕੇ ਸੈਰ ਕਰੋ, ਤਾਂ ਜੋ ਸੱਟ ਲੱਗਣ ਜਾਂ ਘਬਰਾਹਟ ਦੀ ਸਮੱਸਿਆ ਨਾ ਹੋਵੇ।

– ਜੇ ਤੁਸੀਂ ਹਾਈ ਬੀਪੀ ਜਾਂ ਦਿਲ ਦੇ ਮਰੀਜ਼ ਹੋ, ਤਾਂ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਗੱਲ ਜ਼ਰੂਰ ਕਰੋ।

ਸਾਂਝਾ ਕਰੋ

ਪੜ੍ਹੋ