ਨਵੀਂ ਦਿੱਲੀ, 27 ਨਵੰਬਰ – ਆਰਟੀਫਿਸ਼ੀਅਲ ਇੰਟੈਲੀਜੈਂਸ ਉਦਯੋਗਿਕ, ਮੈਡੀਕਲ ਤੇ ਹੋਰ ਕਈ ਖੇਤਰਾਂ ’ਚ ਤਾਂ ਪ੍ਰਚੱਲਿਤ ਹੋ ਹੀ ਰਿਹਾ ਹੈ, ਸਿੱਖਿਆ ਦਾ ਖੇਤਰ ਵੀ ਇਸ ਤੋਂ ਬਚਿਆ ਨਹੀਂ ਰਿਹਾ। ਜਿਵੇਂ-ਜਿਵੇਂ ਸਿੱਖਿਆ ਦੇ ਖੇਤਰ ’ਚ ਵਿਕਾਸ ਹੋ ਰਿਹਾ ਹੈ, ਏਆਈ ਸਿੱਖਿਆ ਨੂੰ ਨਵੇਂ ਤਰੀਕਿਆਂ ਨਾਲ ਸਿੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਸਿੱਖਿਆ ਨਾਲ ਜੁੜੇ ਕੁਝ ਅਜਿਹੇ ਏਆਈ ਟੂਲਜ਼ ਹਨ, ਜੋ ਨਾ ਸਿਰਫ਼ ਸਿੱਖਣ ਦੇ ਅਨੁਭਵ ਨੂੰ ਵਧਾਉਂਦੇ ਹਨ ਸਗੋਂ ਸੌਖੇ ਸੰਕਲਪ ਦੀ ਚੰਗੀ ਸਮਝ ਦੇ ਨਾਲ ਤੁਹਾਨੂੰ ਵਿਅਕਤੀਗਤ ਸਹਾਇਤਾ ਵੀ ਪ੍ਰਦਾਨ ਕਰਦੇ ਹਨ। ਵਿਦਿਆਰਥੀ ਹੋਣ ਨਾਤੇ ਤੁਹਾਨੂੰ ਅਜਿਹੇ ਏਆਈ ਉਪਕਰਨਾਂ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੈ, ਜੋ ਤੁਹਾਡੀ ਪੜ੍ਹਾਈ ਜਾਂ ਕੰਮਕਾਜ ਵਿਚ ਮਦਦ ਕਰਨ ਤੋਂ ਇਲਾਵਾ ਤੁਹਾਡੀ ਉਤਪਾਦਕਤਾ ਵੀ ਵਧਾ ਸਕਣ।
ਗਣਿਤ ਲਈ ਮੈਥਲੀ ਏਆਈ
ਗਣਿਤ ਦੀਆਂ ਜਟਿਲ ਗਣਨਾਵਾਂ ਤੇ ਫਾਰਮੂਲਿਆਂ ਕਰਕੇ ਜ਼ਿਆਦਾਤਰ ਵਿਦਿਆਰਥੀ ਇਸ ਤੋਂ ਦੂਰੀ ਬਣਾਈ ਰੱਖਣਾ ਚਾਹੁੰਦੇ ਹਨ। ਜੇ ਤੁਸੀਂ ਵੀ ਗਣਿਤ ਦੀ ਸਮੱਸਿਆ ਦਾ ਹੱਲ ਲੱਭਦੇ-ਲੱਭਦੇ ਜ਼ਿੰਦਗੀ ’ਚ ਅੱਕ ਹੋ ਜਾਂਦੇ ਹੋ, ਤਾਂ ਇਹ ਏਆਈ ਟੂਲਜ਼ ਤੁਹਾਡੇ ਲਈ ਹੈ। ਔਖੀ ਤੋਂ ਔਖੀ ਸਮੱਸਿਆ ਦੀ ਫੋਟੋ ਲੈ ਕੇ ਇਸ ਟੂਲ ’ਚ ਅਪਲੋਡ ਕਰਨੀ ਹੋਵੇਗੀ। ਇਸ ਤੋਂ ਬਾਅਦ ਇਹ ਟੂਲ ਤੁਹਾਨੂੰ ਬਹੁਤ ਹੀ ਆਸਾਨ ਹੱਲ ਕਰ ਕੇ ਦੇਵੇਗਾ।
ਭਾਸ਼ਾ ਸੁਧਾਰਨ ਲਈ ਜੀਪੀਟੀ-ਓਨਰੀ
ਜੇ ਤੁਸੀਂ ਅਜਿਹੇ ਵਿਦਿਆਰਥੀ ਹੋ, ਜੋ ਕਿਸੇ ਵਿਦੇਸ਼ੀ ਭਾਸ਼ਾ ਵਿਚ ਖ਼ੁਦ ਨੂੰ ਪ੍ਰਗਟ ਕਰਨ ਲਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ। ਜੀਪੀਟੀ-ਓਨਰੀ ਆਧੁਨਿਕ ਯੁੱਗ ਦਾ ਥਿਸੋਰਸ ਹੈ, ਜੋ ਪ੍ਰਾਕਿਰਤਿਕ ਭਾਸ਼ਾ ਪ੍ਰੋਸੈਸਿੰਗ (ਐੱਨਐੱਲਪੀ) ਦੁਆਰਾ ਸੰਚਾਲਿਤ ਹੈ ਤੇ ਔਖੇ ਪ੍ਰਸ਼ਨਾਂ ਤੇ ਵਾਕਾਂ ਨੂੰ ਸਹੀ ਅਤੇ ਸੌਖੇ ਤਰੀਕੇ ਨਾਲ ਪੇਸ਼ ਕਰਦਾ ਹੈ। ਇਹ ਏਆਈ ਸੰਚਾਲਿਤ ਟੂਲ ਹੈ, ਜੋ ਸ਼ਬਦਾਂ ਤੇ ਵਾਕਾਂਸ਼ਾਂ ਲਈ ਪਰਿਭਾਸ਼ਾਵਾਂ, ਉਦਾਹਰਨਾਂ, ਸਮਾਨਾਰਥੀ ਤੇ ਸਬੰਧਿਤ ਸ਼ਬਦ ਪ੍ਰਦਾਨ ਕਰ ਕੇ ਇਕ ਥੀਸੌਰਸ ਨੂੰ ਸਵੈ-ਚਲਿਤ ਕਰਦਾ ਹੈ।
ਵੀਡੀਓ ਨਾਲ ਸਿੱਖਣ ਲਈ ਕੀਵੀ-ਏਆਈ
ਤੁਸੀਂ ਆਪਣੀ ਪੜ੍ਹਾਈ ਜਾਂ ਵਿਸ਼ੇ ਨਾਲ ਸਬੰਧਿਤ ਵੀਡੀਓ ਜ਼ਰੂਰ ਦੇਖਦੇ ਹੋਵੋਗੇ ਪਰ ਕਦੇ-ਕਦੇ ਉਸ ਨੂੰ ਸੰਖੇਪ ਬਣਾਉਣ ਤੇ ਸਮੀਖਿਆ ਕਰਨ ’ਚ ਔਖੇ ਹੁੰਦੀ ਹੈ। ਅਜਿਹੇ ’ਚ ਕੀਵੀ ਟੂਲ ਤੁਹਾਡੀ ਮਦਦ ਕਰ ਸਕਦਾ ਹੈ। ਨਾਲ ਹੀ ਵੀਡੀਓ ਨਾਲ ਜੁੜੇ ਪ੍ਰਸ਼ਨਾਂ ਦੇ ਉੱਤਰ ਵੀ ਸੌਖੀ ਭਾਸ਼ਾ ਵਿਚ ਮਿਲਦੇ ਹਨ। ਇਸ ਐਪ ਦੀ ਸਮੁੱਚੀ ਵਰਤੋਂ ਸ਼ਾਨਦਾਰ ਹੈ ਅਤੇ ਅਧਿਐਨ ਨੂੰ ਬਹੁਤ ਜ਼ਿਆਦਾ ਕੁਸ਼ਲ ਬਣਾਉਂਦਾ ਹੈ।
ਰਾਈਟਿੰਗ ਟੂਲ ਕੁਇਲਬੋਟ
ਇਹ ਸਭ ਤੋਂ ਵਧੀਆ ਏਆਈ ਲਿਖਣ ਵਾਲਾ ਟੂਲ ਹੈ। ਇਹ ਟੂਲ ਲਿਖਤੀ ਤੇ ਖੋਜ ਦੇ ਹੁਨਰਾਂ ਵਿਚ ਮਦਦ ਕਰਦਾ ਹੈ, ਜਿਸ ਵਿਚ ਪਰਿਭਾਸ਼ਾ, ਸੰਖੇਪ, ਵਿਆਕਰਨ ਜਾਂਚ ਅਤੇ ਸਾਹਿਤਕ ਚੋਰੀ ਦੀ ਜਾਂਚ ਸ਼ਾਮਿਲ ਹੈ। QuillBot ਦੇ ਏਆਈ ਸੰਚਾਲਿਤ ਉਤਪਾਦਕਤਾ ਸਾਧਨਾਂ ਨਾਲ ਆਪਣੀ ਲਿਖਤ ਨੂੰ ਉੱਚਾ ਚੁੱਕਣਾ, ਵਿਆਕਰਨ ਜਾਂਚਕਰਤਾ, ਪੈਰੇਫ੍ਰੇਸਿੰਗ ਟੂਲ, ਏਆਈ ਲੇਖਕ ਅਤੇ ਹੋਰ ਅਨੇਕਾਂ ਵਿਸ਼ੇਸ਼ਤਾਵਾਂ ਨਾਲ ਇਹ ਕੁਇਲਬੋਟ ਤੁਹਾਡੀਆਂ ਸਾਰੀਆਂ ਮਨਪਸੰਦ ਵੈੱਬਸਾਈਟਾਂ ’ਤੇ ਆਪਣਾ ਸਭ ਤੋਂ ਵਧੀਆ ਲਿਖਣ ਵਿਚ ਤੁਹਾਡੀ ਮਦਦ ਕਰਦਾ ਹੈ। ਵਿਆਕਰਨ ਦੀ ਜਾਂਚ, ਵਾਕਾਂਸ਼, ਤੁਰੰਤ ਈਮੇਲਾਂ ਲਿਖਣ ਅਤੇ ਹੋਰ ਬਹੁਤ ਜ਼ਰੂਰੀ AI ਲਿਖਣ ਲਈ ਸਹਾਇਕ ਹੈ। ਨਾਲ ਹੀ ਇਹ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ 4 ਭਾਸ਼ਾਵਾਂ (ਡੱਚ, ਅੰਗਰੇਜ਼ੀ, ਫ੍ਰੈਂਚ ਅਤੇ ਸਪੈਨਿਸ਼) ਵਿਚ ਵਿਆਕਰਨ ਦੀ ਜਾਂਚ ਤੇ ਵਿਆਖਿਆ ਵੀ ਕਰਦਾ ਹੈ।
ਲੇਖ ਸੁਧਾਰ ਲਈ ਗ੍ਰਾਮਰਲੀ-ਏਆਈ
ਗ੍ਰਾਮਰਲੀ ਵੈੱਬ ਇੰਟਰਫੇਸ ਤੁਹਾਡੇ ਲੇਖ ਨੂੰ ਵਧੇਰੇ ਸਪਸ਼ਟ ਰੂਪ ਵਿਚ ਲਿਖਣ ਅਤੇ ਪੜ੍ਹਨ ’ਚ ਮਦਦ ਕਰਨ ਲਈ ਸੁਝਾਅ ਦਿੰਦਾ ਹੈ। ਇਸ ਤੋਂ ਇਲਾਵਾ ਇਹ ਵਿਆਕਰਨ, ਸ਼ਬਦਾਂ, ਵਿਰਾਮ ਚਿੰਨ੍ਹ ਅਤੇ ਸ਼ੈਲੀ ਦੀਆਂ ਗ਼ਲਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਠੀਕ ਕਰਦਾ ਹੈ। ਇਸ ਤੋਂ ਇਲਾਵਾ ਇਹ ਟਰਮ ਪੇਪਰ ਤੇ ਹੋਰ ਕਈ ਹੋਮ ਅਸਾਈਨਮੈਂਟਸ ਲਿਖਣ ਸਮੇਂ ਵਿਦਿਆਰਥੀਆਂ ਲਈ ਵਿਸ਼ੇਸ਼ ਰੂਪ ’ਚ ਲਾਹੇਵੰਦ ਹੁੰਦਾ ਹੈ।
ਅਧਿਐਨ ਲਈ ਐਗਜ਼ਾਮਕ੍ਰੈਮ
ਇਹ ਏਆਈ ਸੰਚਾਲਿਤ ਅਧਿਐਨ ਟੂਲ ਹੈ, ਜੋ ਚੁਸਤ ਤੇ ਵਧੇਰੇ ਪ੍ਰਭਾਵਸ਼ਾਲੀ ਅਧਿਐਨ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ। ਇਹ ਐਪ ਸਿੱਖਣ ਦੇ ਅਨੁਭਵ ਲਈ ਨਵੀਨਕਾਰੀ ਵਿਸ਼ੇਸ਼ਤਾਵਾਂ ਲਿਆਉਂਦਾ ਹੈ। ਇਸ ਦੀ ਤੱਤਕਾਲ ਕੁਇਜ਼ ਵਿਸ਼ੇਸ਼ਤਾ ਉੱਨਤ ਏਆਈ ਤਕਨਾਲੋਜੀ ਦੁਆਰਾ ਸੰਚਾਲਿਤ ਅਧਿਐਨ ਸਮੱਗਰੀ ਨੂੰ ਇੰਟਰਐਕਟਿਵ ਕੁਇਜ਼ਾਂ ਵਿਚ ਬਦਲਦੀ ਹੈ ਤੇ ਗਲੋਬਲ ਪਹੁੰਚਯੋਗਤਾ ਲਈ ਭਾਸ਼ਾਵਾਂ ਦੀ ਬਹੁਮੁਖੀ ਸ਼੍ਰੇਣੀ ਦਾ ਸਮਰਥਨ ਕਰਦੀ ਹੈ। ਕੀ ਅਤੇ ਤੇ ਕਿਵੇਂ ਅਧਿਐਨ ਕਰਨਾ ਹੈ, ਇਹ ਜਾਣਨਾ ਥੋੜ੍ਹਾ ਔਖਾ ਹੋ ਸਕਦਾ ਹੈ। ਇਹ ਆਮ ਤੌਰ ’ਤੇ ਆਖ਼ਰੀ ਸਮੇਂ ’ਚ ਸਮੀਖਿਆ ਤੇ ਸੰਕਲਪ ਨੂੰ ਸਮਝਣ ’ਚ ਸਹਾਇਤਾ ਲਈ ਅਭਿਆਸ ਪ੍ਰੀਖਿਆ, ਫਲੈਸ਼ ਕਾਰਡ ਤੇ ਹੋਰ ਸਰੋਤ ਪ੍ਰਦਾਨ ਕਰਦਾ ਹੈ।
ਬਹੁਤ ਸਾਰੇ ਪ੍ਰਦਾਨ ਕਰ ਸਕਦਾ ਲਾਭ
ਏਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਸਿੱਖਣ ਦੀਆਂ ਸ਼ੈਲੀਆਂ ਅਤੇ ਅਨੁਕੂਲਿਤ ਸਿੱਖਣ ਦੇ ਮਾਰਗ ਬਣਾਉਣ ਲਈ ਤਰਜੀਹਾਂ ’ਤੇ ਡੇਟਾ ਦਾ ਵਿਸ਼ਲੇਸ਼ਣ ਕਰਦਾ ਹੈ। ਸਿਖਿਆਰਥੀ ਦੀਆਂ ਲੋੜਾਂ ਮੁਤਾਬਿਕ ਸਿਖਲਾਈ ਪ੍ਰਦਾਨ ਕਰ ਸਕਦਾ ਹੈ, ਜੋ ਪ੍ਰਦਰਸ਼ਨ ਨੂੰ ਵਧਾ ਸਕਦਾ ਹੈ, ਡੇਟਾ ਜਾਂ ਪੂਰਵ ਅਨੁਮਾਨਾਂ ਦੇ ਆਧਾਰ ’ਤੇ ਸੂਝ ਪ੍ਰਦਾਨ ਕਰ ਕੇ ਮਨੁੱਖੀ ਦਿਮਾਗ਼ ਨੂੰ ਵਧਾ ਸਕਦਾ ਹੈ। ਥੋੜ੍ਹੇ ਸਮੇਂ ’ਚ ਸੈਂਕੜੇ ਸਾਲਾਂ ਦੀਆਂ ਮਨੁੱਖੀ ਕਲਾਤਮਿਕ ਪ੍ਰਾਪਤੀਆਂ ਨੂੰ ਸਿੱਖ ਸਕਦਾ ਹੈ, ਮਹੱਤਵਪੂਰਨ ਤੌਰ ’ਤੇ ਗ਼ਲਤੀਆਂ ਨੂੰ ਘਟਾ ਸਕਦਾ ਹੈ ਅਤੇ ਸ਼ੁੱਧਤਾ ਨੂੰ ਵਧਾ ਸਕਦਾ ਹੈ।