ਬਾਲ ਵਿਆਹ ਕਾਨੂੰਨੀ ਅਪਰਾਧ ਹੈ – ਸਿਵਿਲ ਸਰਜਨ

*ਸਮੇਂ ਸਮੇਂ ਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ – ਡੀ ਪੀ ਐਮ ਪਰਵੀਨ ਸ਼ਰਮਾ
ਮੋਗਾ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ਼) – ਸਿਵਲ ਸਰਜਨ,ਮੋਗਾ ਦਫਤਰ ਵੱਲੋ ਭਾਰਤ ਸਰਕਾਰ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਹੁਕਮਾ ਨੂੰ ਮੁੱਖ ਰਖਦੇ ਹੋਏ ਬਾਲ ਵਿਆਹ ਮੁਕਤ ਭਾਰਤ ਕੰਪੇਨ ਅਤੇ ਸਹੂੰ ਚੱਕ ਸਮਾਗਮ ਕਰਵਾਇਆ ਗਿਆ. ਜਿਸ ਵਿੱਚ ਸਿਵਲ ਸਰਜਨ,ਮੋਗਾ ਦੀ ਅਗਵਾਈ ਹੇਠ ਸਟਾਫ ਨੇ ਬਾਲ ਵਿਆਹ ਵਿਰੁਧ ਸਹੂੰ ਚੱਕੀ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਰੀਤੂ ਜੈਨ ਨੇ ਕਿਹਾ ਕਿ ਬਾਲ਼ ਵਿਆਹ ਕਾਨੂੰਨੀ ਅਪਰਾਧ ਹੈ। ਜਿਸ ਵਿੱਚ ਬਾਲ ਵਿਆਹ ਨੂੰ ਰੋਕਣ ਵਿੱਚ ਅਤੇ ਅਗਰ ਕੋਈ ਵੀ ਬਾਲ ਵਿਆਹ ਹੁੰਦਾ ਨਜਰ ਆਉਂਦਾ ਹੈ ਤਾ ਉਸ ਦੀ ਜਾਣਕਾਰੀ ਸਬੰਧਤ ਪੰਚਾਇਤ/ਸਰਕਾਰ ਨੂੰ ਸੁਚਨਾ ਦੇਣਗੇ ਅਤੇ ਇਸ ਮੌਕੇ ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਨੇ ਕਿਹਾ ਕਿ ਬਾਲ ਵਿਆਹ ਰੋਕਣ ਲਈ ਹਰ ਵੇਲੇ ਲੋਕਾ ਨੂੰ ਸਮੇ ਸਮੇ ਸਿਰ ਜਾਗਰੂਕ ਕਰਨਗੇ।

ਇਸ ਮੌਕੇ ਤੇ ਕਾਰਜਕਾਰੀ ਸਿਵਲ ਸਰਜਨ,ਮੋਗਾ ਡਾ. ਰਿਤੂ ਜੈਨ ਨੇ ਕਿਹਾ,” ਮੈ ਵਿਸ਼ਵਾਸ ਦਵਾਉਣੀ ਹਾਂ ਕਿ ਮੇਰੇ ਅਤੇ ਮੇਰੇ ਸਿਵਲ ਸਰਜਨ ਦਫਤਰ ਦੇ ਸਾਰੇ ਮੁਲਾਜਮ ਇਸ ਨੇਕ ਕੰਮ ਵਿੱਚ ਸਰਕਾਰ ਦੀ ਬਾਲ ਵਿਆਹ ਵਿਰੁਧ ਹਰ ਸੰਭਵ ਕੋਸ਼ਿਸ਼ ਕਰਾਗੇ ਤਾ ਜੋ ਬਾਲ ਵਿਆਹ ਵਰਗੀ ਸਮਾਜਿਕ ਬੁਰਾਈ ਨੂੰ ਜੜ ਤੋ ਖਤਮ ਕਰਕੇ ਲੜਕੀਆਂ ਦੀ ਸਿਖਿਆਂ ਸੁੱਰਖਿਆ ਅਤੇ ਸਿਹਤ ਅਤੇ ਵਿਕਾਸ ਵਿੱਚ ਕੋਈ ਵੀ ਰੁਕਾਵਟ ਨਾ ਆਵੇ।” ਇਸ ਮੋਕੇ ਤੇ ਓਮ ਅਰੋੜਾ ਜਿਲਾ ਕੋਆਰਡੀਨੇਟਰ ਪੀ.ਐਨ.ਡੀ.ਟੀ. ਜੀ ਨੇ ਸਾਰੇ ਦਫਤਰ ਨੂੰ ਸਹੂੰ ਚਕਾਈ। ਇਸ ਮੌਕੇ ਤੇ ਚਰਨ ਕੌਰ ਸੁਪਰਡੈਂਟ, ਡੀ.ਪੀ.ਐਮ. ਪਰਵੀਨ ਸ਼ਰਮਾ, ਅਮ੍ਰਿਤ ਸ਼ਰਮਾ (ਮਾਸ ਮੀਡੀਆਂ ਵਿੰਗ), ਸਾਜਨ ਸੁਨੇਜਾ (ਡੀਲਿੰਗ ਕਲਰਕ) ਸ਼ਾਲੂ ਮਰਵਾਹ, ਸ਼ਾਇਨਾ, ਅਤੇ ਹੋਰ ਸਾਰਾ ਦਫਤਰੀ ਸਟਾਫ.ਵੀ ਹਾਜ਼ਿਰ ਸਨ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...