ਨਵੀਂ ਦਿੱਲੀ, 25 ਨਵੰਬਰ – Xiaomi ਸਬ-ਬ੍ਰਾਂਡ Redmi 27 ਨਵੰਬਰ ਨੂੰ ਚੀਨ ਵਿੱਚ K80 ਸੀਰੀਜ਼ ਦੇ ਸਮਾਰਟਫੋਨ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਇਸਨੂੰ K70 ਸੀਰੀਜ਼ ਦੇ ਸਕਸੈਸਰ ਦੇ ਤੌਰ ‘ਤੇ ਲਿਆ ਰਹੀ ਹੈ। Xiaomi ਦੇ K ਲਾਈਨਅੱਪ ‘ਚ ਲਿਆਂਦੇ ਜਾ ਰਹੇ ਇਹ ਫੋਨ ਪ੍ਰੀਮੀਅਮ ਸੈਗਮੈਂਟ ‘ਚ ਦਾਖਲ ਹੋਣਗੇ। ਇਸ ‘ਚ K80 ਤੇ K80 Pro ਫੋਨ ਲਾਂਚ ਕੀਤੇ ਜਾਣਗੇ।
ਪ੍ਰੀਮੀਅਮ ਡਿਸਪਲੇਅ
K80 ਤੇ K80 Pro ਦੋਵਾਂ ਵਿੱਚ TCL Huaxing ਦੁਆਰਾ ਵਿਕਸਤ 2K ਰੈਜ਼ੋਲਿਊਸ਼ਨ ਦੇ ਨਾਲ ਇੱਕ AMOLED ਡਿਸਪਲੇਅ ਹੋਵੇਗੀ। ਸਕਰੀਨ ਕਸਟਮਾਈਜ਼ਡ M9 luminescent ਮਟੇਰੀਅਲ ਦੀ ਵਰਤੋਂ ਕੀਤੀ ਗਈ ਹੈ।
ਫਲੈਗਸ਼ਿਪ ਪ੍ਰੋਸੈਸਰ
Redmi K80 Pro ਵਿੱਚ Qualcomm ਦਾ ਨਵਾਂ Snapdragon 8 Elite ਪ੍ਰੋਸੈਸਰ ਹੋਵੇਗਾ। ਇਸ ਨੂੰ ਇਨ-ਹਾਊਸ D1 ਗ੍ਰਾਫਿਕਸ ਚਿੱਪ ਨਾਲ ਜੋੜਿਆ ਗਿਆ ਹੈ, ਜਦੋਂ ਕਿ Redmi K80 ਵਿੱਚ Snapdragon 8 Gen 3 ਪ੍ਰੋਸੈਸਰ ਹੋਣ ਦੀ ਉਮੀਦ ਹੈ।
ਕੈਮਰਾ
Redmi K80 ਵਿੱਚ ਇੱਕ 50MP OmniVision OV50 ਮੁੱਖ ਸੈਂਸਰ, ਇੱਕ 8MP ਅਲਟਰਾਵਾਈਡ ਲੈਂਸ ਤੇ ਇੱਕ 2MP ਮੈਕਰੋ ਲੈਂਸ ਹੋਣ ਦੀ ਉਮੀਦ ਹੈ। ਸੈਲਫੀ ਲਈ ਇਹ 20MP OmniVision OV20B ਫਰੰਟ-ਫੇਸਿੰਗ ਕੈਮਰਾ ਹੋਵੇਗਾ।
ਪ੍ਰੋ ਮਾਡਲ ਵਿੱਚ ਇੱਕ 50MP ਮੁੱਖ ਸੈਂਸਰ ਹੈ, ਜੋ ਇੱਕ ਹਾਈ-ਰੈਜ਼ੋਲਿਊਸ਼ਨ 32MP ਅਲਟਰਾਵਾਈਡ ਸੈਂਸਰ ਤੇ 2.6x ਆਪਟੀਕਲ ਜ਼ੂਮ ਦੇ ਨਾਲ ਇੱਕ 50MP ISCOELL JN5 ਟੈਲੀਫੋਟੋ ਲੈਂਸ ਹੋਵੇਗਾ ਇਸ ਦੇ ਨਾਲ ਹੀ ਸੈਲਫੀ ਲਈ 20MP ਕੈਮਰਾ ਸੈਂਸਰ ਵੀ ਹੈ।
ਬੈਟਰੀ ਤੇ ਫੀਚਰਜ਼
K80 ਵਿੱਚ ਇੱਕ ਵੱਡੀ 6500mAh ਬੈਟਰੀ ਹੋਵੇਗੀ, ਜੋ 90W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਉਥੇ ਹੀ K80 Pro ‘ਚ 6000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ 120W ਵਾਇਰਡ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਦੇ ਨਾਲ ਆਵੇਗਾ। ਦੋਵਾਂ ਮਾਡਲਾਂ ਵਿੱਚ ਡਿਸਪਲੇਅ ਦੇ ਹੇਠਾਂ ਇੱਕ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ, ਅੱਗੇ ਤੇ ਪਿੱਛੇ ਡਰੈਗਨ ਕ੍ਰਿਸਟਲ ਗਲਾਸ, ਅਤੇ ਪਾਣੀ ਅਤੇ ਧੂੜ ਦੀ ਸੁਰੱਖਿਆ ਲਈ IP68/IP69 ਸਰਟੀਫਿਕੇਸ਼ਨ ਹੋਵੇਗਾ।