ਉਤਰ ਪ੍ਰਦੇਸ਼, 25 ਨਵੰਬਰ – ਬੀਤੇ ਦਿਨ ਯੂਪੀ ਦੇ ਸੰਭਲ ਵਿੱਚ ਹੰਗਾਮੇ, ਪਥਰਾਅ, ਅੱਗਜ਼ਨੀ ਅਤੇ ਗੋਲੀਬਾਰੀ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਤੋਂ ਬਾਅਦ ਸ਼ਹਿਰ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਅਦਾਲਤ ਦੇ ਹੁਕਮਾਂ ‘ਤੇ ਜਦੋਂ ਕੋਰਟ ਕਮਿਸ਼ਨਰ ਦੀ ਟੀਮ ਦੂਜੀ ਵਾਰ ਸਰਵੇ ਲਈ ਸ਼ਾਹੀ ਜਾਮਾ ਮਸਜਿਦ ਪਹੁੰਚੀ ਤਾਂ ਉਥੇ ਹੰਗਾਮਾ ਹੋ ਗਿਆ। ਬਦਮਾਸ਼ਾਂ ਨੇ ਪਹਿਲਾਂ ਜਾਮਾ ਮਸਜਿਦ ਦੇ ਬਾਹਰ ਅਤੇ ਫਿਰ ਨਖਾਸਾ ਇਲਾਕੇ ‘ਚ ਪੁਲਸ ‘ਤੇ ਭਾਰੀ ਪਥਰਾਅ ਕੀਤਾ। ਉਨ੍ਹਾਂ ਦੋਵਾਂ ਥਾਵਾਂ ‘ਤੇ ਘੱਟੋ-ਘੱਟ ਇਕ ਦਰਜਨ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਦਰਜਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।