ਅਕਾਲੀ, ‘ਆਪ’ ਤੇ ਭਾਜਪਾ ਸਮਰਥਕ ਕਾਂਗਰਸ ’ਚ ਹੋਏ ਸ਼ਾਮਲ

ਡੇਰਾ ਬਾਬਾ ਨਾਨਕ, 18 ਨਵੰਬਰ – ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਾਂਗਰਸ ਆਗੂਆਂ ਵੱਲੋਂ ਅੱਜ ਵੱਖ ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਅਕਾਲੀ ਦਲ, ‘ਆਪ’ ਅਤੇ ਭਾਜਪਾ ਸਮਰਥਕਾਂ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਜਿੰਦਰ ਰੰਧਾਵਾ ਨੇ ਆਖਿਆ ਕਿ ਲੋਕ ਹੁਣ ਅਕਾਲੀਆਂ ਵਾਂਗ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਗੋਲ ਕਰਕੇ ਰਹਿਣਗੇ। ਇਸੇ ਤਰ੍ਹਾਂ ਪੰਚਾਇਤੀ ਚੋਣਾ ਦੌਰਾਨ ਪਿੰਡ ਵਿੱਚ ਦੋ ਕਰੋੜ ਰੁਪਏ ਖ਼ਰਚਣ ਦੇ ਬਿਆਨ ਦੇਣ ’ਤੇ ਚਰਚਾ ਵਿੱਚ ਆਏ ਪਿੰਡ ਹਰਦੋਵਾਲ ਦੇ ਜਸਵਿੰਦਰ ਸਿੰਘ ਬਿੱਲਾ ਨੇ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਸਰਪੰਚੀ ਲਈ ਉਮੀਦਵਾਰ ਬਣਨ ’ਤੇ ਪਿੰਡ ਲਈ ਦੋ ਕਰੋੜ ਰੁਪਏ ਖ਼ਰਚਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਪਿੰਡ ਵਡਾਲਾ ਬਾਂਗਰ ਤੋਂ ਕੁਝ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ, ਜਦੋਂ ਕਿ ਪਿੰਡ ਅਮਰਗੜ੍ਹ ’ਚ ਕੁਝ ਪਰਿਵਾਰ ‘ਆਪ’ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ। ਪਿੰਡ ਖੋਦੇ ਬੇਟ, ਪਿੰਡ ਡੇਹਰੀਵਾਲ, ਪਿੰਡ ਸਾਹਰੀ, ਪਿੰਡ ਗੱਡੀਆਂ ਤੋਂ ਅਕਾਲੀ ਅਤੇ ‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ।

ਸਾਂਝਾ ਕਰੋ

ਪੜ੍ਹੋ

ਬੋਇੰਗ ਨੇ 400 ਤੋਂ ਵੱਧ ਮੁਲਾਜ਼ਮਾਂ ਨੂੰ

ਸਿਆਟਲ, 17 ਨਵੰਬਰ – ਬੋਇੰਗ ਨੇ ਆਪਣੇ ਪੇਸ਼ੇਵਰ ਐਰੋਸਪੇਸ਼ ਮਜ਼ਦੂਰ...