ਨਵੀਂ ਦਿੱਲੀ, 16 ਨਵੰਬਰ – ਈ ਲੀਗ ਮੁਲਕ ਦੀ ਇੱਕ ਬਿਹਤਰੀਨ ਫੁੱਟਬਾਲ ਲੀਗ ਹੈ। ਜਿਸ ਵਿਚ ਦੇਸ਼ ਦੇ ਚੋਟੀ ਦੇ ਫੁੱਟਬਾਲ ਕਲੱਬ ਖੇਡਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਦੇ ਮੈਚ ਹੁੰਦੇ ਹਨ। ਪਿਛਲੇ ਸਾਲ ਇਸ ਲੀਗ ਵਿਚ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਵੱਧ ਗਈ ਸੀ। ਇਸ ਲੀਗ ਵਿਚ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨੇ ਖੇਡਣਾ ਸ਼ੁਰੂ ਕੀਤਾ ਸੀ । ਇਸ ਵਾਰ ਮੁੜ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਇਸ ਲੀਗ ਵਿਚ ਖੇਡ ਰਿਹਾ ਹੈ। ਇਸ ਵਾਰ ਮੁੜ ਪੰਜਾਬ ਵਿਚ ਆਈ ਲੀਗ ਦੇ ਮੈਚ ਹੋ ਰਹੇ ਹਨ। ਇਸ ਲੀਗ ਦੀ ਸ਼ੂਰੂਆਤ 22 ਨਵੰਬਰ ਤੋਂ ਰਹੀ ਹੈ। ਪੰਜਾਬ ਵਿਚ ਹੋਣ ਵਾਲੇ ਮੁਕਾਬਲੇ 23 ਨਵੰਬਰ ਤੋਂ ਸ਼ੁਰੂ ਹੋ ਰਹੇ ਹਨ। 23 ਨਵੰਬਰ ਨੂੰ ਪਹਿਲਾਂ ਮੁਕਾਬਲਾ ਨਾਮਧਾਰੀ ਫੁੱਟਬਾਲ ਕਲੱਬ ਅਤੇ ਦਿੱਲੀ ਫੁੱਟਬਾਲ ਕਲੱਬ ਵਿਚਕਾਰ ਹੋਵੇਗਾ। 30 ਨਵੰਬਰ ਨੂੰ ਰਾਜਸਥਾਨ ਯੂਨਾਈਟਿਡ ਫੁੱਟਬਾਲ ਕਲੱਬ ਅਤੇ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਖੇਡਣਗੇ।
3 ਦਸੰਬਰ ਨੂੰ ਡੈਪੋ ਸਪੋਰਟਸ ਕਲੱਬ ਗੋਆ ਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਆਹਮੋ-ਸਾਹਮਣੇ ਹੋਣਗੇ । 8 ਦਸੰਬਰ ਨੂੰ ਆਈਜੋਲ ਫੁੱਟਬਾਲ ਕਲੱਬ ਅਤੇ ਨਾਮਧਾਰੀ ਫੁੱਟਬਾਲ ਕਲੱਬ ਦਾ ਫ਼ਸਵਾਂ ਮੁਕਾਬਲਾ ਹੋਵੇਗਾ । 15 ਦਸੰਬਰ ਨੂੰ ਰੀਅਲ ਕਸ਼ਮੀਰ ਅਤੇ ਨਾਮਧਾਰੀ ਫੁੱਟਬਾਲ ਕਲੱਬ ਦਾ ਮੈਚ ਹੋਵੇਗਾ। 13 ਜਨਵਰੀ ਨੂੰ ਇੰਟਰ ਕਾਂਸ਼ੀ ਤੇ ਭੈਣੀ ਸਾਹਿਬ ਖੇਡਣਗੇ।25 ਜਨਵਰੀ ਨੂੰ ਸਿ਼ਲੌਂਗ ਲਜੌਗ ਐਫ਼ਸੀ ਅਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਦਾ ਮੁਕਾਬਲਾ ਹੋਵੇਗਾ। 28 ਜਨਵਰੀ ਨੂੰ ਸ੍ਰਿਨਦੀ ਡੈਕਨ ਐਫ਼ ਸੀ ਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਖੇਡਣਗੇ। 24 ਫਰਵਰੀ ਨੂੰ ਨਾਮਧਾਰੀ ਕਲੱਬ ਤੇ ਚਰਚਿਲ ਬ੍ਰਦਰਜ਼ ਵਿਚਕਾਰ ਮੁਕਾਬਲਾ ਹੋਵੇਗਾ। 17 ਮਾਰਚ ਨੂੰ ਗੋਕੂਲਮ ਕੇਰਲਾ ਐਫ਼ਸੀ ਤੇ ਨਾਮਧਾਰੀ ਕਲੱਬ ਦਾ ਆਈ ਲੀਗ ਫੁੱਟਬਾਲ ਦੇ ਮੈਚ ਹੋਵੇਗਾ। ਇਸ ਤੋਂ ਬਾਅਦ ਐਸਸੀ ਬੈਂਗਲੁਰੂ ਦਾ ਮੁਕਾਬਲਾ ਨਾਮਧਾਰੀ ਕਲੱਬ ਨਾਲ ਹੋਵੇਗਾ