ਚੰਡੀਗੜ੍ਹ ’ਚ ਹਰਿਆਣਾ ਨੂੰ ਨਹੀਂ ਦਿੱਤੀ ਕੋਈ ਜ਼ਮੀਨ, ਨਾ ਹਰਿਆਣਾ ਨੇ ਕੋਈ ਪੈਸਾ ਦਿੱਤਾ

ਚੰਡੀਗੜ੍ਹ, 15 ਨਵੰਬਰ – ਚੰਡੀਗੜ੍ਹ ’ਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਮੁੱਦੇ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕਿਹਾ ਕਿ ਚੰਡੀਗੜ੍ਹ ਦੇ ਗਵਰਨਰ ਪੰਜਾਬ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਅਜੇ ਤੱਕ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਨਹੀਂ ਦਿੱਤੀ ਗਈ ਅਤੇ ਨਾ ਹੀ ਹਰਿਆਣਾ ਨੇ ਅਜੇ ਤੱਕ ਕੋਈ ਪੈਸਾ ਦਿੱਤਾ ਹੈ। ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਬੀਜੇਪੀ ਦੇ ਜਨਰਲ ਸੈਕਟਰੀ ਰੂਪਾਨੀ ਸਾਹਿਬ ਦੇ ਉਤੋਂ ਤਾਂ ਕੋਈ ਨਹੀਂ ਹੈ। ਉਨ੍ਹਾਂ ਨੇ ਖੁਦ ਪੱਤਰਕਾਰਾਂ ਨੂੰ ਬਿਆਨ ਦਿੱਤਾ ਹੈ ਕਿ ਜਾਖੜ ਸਾਹਿਬ ਦੇ ਅਸਤੀਫਾ ਬਾਰੇ ਕੋਈ ਗੱਲ ਨਹੀਂ ਹੋਈ, ਉਹ ਸਾਡੇ ਮੌਜੂਦਾ ਪ੍ਰਧਾਨ ਹਨ।

ਕਿਸਾਨਾਂ ਦੇ ਪਰਾਲੀ ਦੇ ਮਸਲੇ ’ਤੇ ਦੋਵੋਂ ਸਰਕਾਰਾਂ ਨੂੰ ਬੈਠ ਕੇ ਹੱਲ ਕੱਢਣ ਲਈ ਕਿਹਾ 

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪਰਾਲੀ ਦਾ ਮਸਲਾ  ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਬਿਆਨਾਂ ’ਚ ਨਹੀਂ ਕਰਨ ਵਾਲੀ ਹੈ। ਇਸ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਸਰਕਾਰ ਅਤੇ ਕਿਸਾਨ ਲੀਡਰਸ਼ਿਪ ਇਨ੍ਹਾਂ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪੈਣਾ ਹੈ ਅਤੇ ਇਸ ਦਾ ਹੱਲ ਕੱਢਣਾ ਪੈਣਾ ਹੈ। ਇਹ ਹੱਲ ਉਦੋਂ ਹੀ ਨਿਕਲੇਗੀ ਜਦੋਂ ਕਿਸਾਨ ਦੀ ਜੇਬ ਵਿਚ ਕੁਝ ਪਵੇਗਾ। ਦੇਖਿਆ ਜਾਵੇ ਤਾਂ ਕਿਸਾਨ ਜੇ ਪਰਾਲੀ ਨੂੰ ਸਾੜੇ ਨਾ ਤਾਂ ਉਸਦਾ ਕੀ ਕਰੇ। ਜੇਕਰ ਦੋਵੇਂ ਸਰਕਾਰਾਂ ਉਸ ਦਾ ਹੱਲ ਲੱਭ ਕੇ ਉਨ੍ਹਾਂ ਨੂੰ ਖੇਤੀ ਦਾ ਬਦਲ ਦੇਣ ਜਾਂ ਫਿਰ ਕਿਸਾਨਾਂ ਨੂੰ ਪਰਾਲੀ ਦੇ ਪੈਸੇ ਦੇਣ। ਇਸ ਲਈ ਮੁੱਖ ਮੰਤਰੀ ਪੰਜਾਬ ਪਹਿਲ ਕਰਨ ਅਤੇ ਬੈਠ ਕੇ ਐਗਰੀਕਲਚਰ ਮੰਤਰੀ ਅਤੇ ਕੇਂਦਰ ਸਰਕਾਰ ਨਾਲ ਹੱਲ ਕੱਢਣ। ਇਹ ਨਹੀਂ ਹੈ ਕਿ ਹਰ ਵਾਰ ਅਸੀਂ ਹੀ ਬਦਨਾਮੀ ਕਰਵਾਈ ਜਾਈਏ। ਕਦੇ ਪਾਕਿਸਤਾਨ ਵਾਲੇ, ਕਦੇ ਚੰਡੀਗੜ੍ਹ ਵਾਲੇ ਬੋਲ ਪੈਂਦੇ ਹਨ। ਇਸ ਕਰਕੇ ਇਹ ਗੱਲ ਨਹੀਂ ਚੱਲਣੀ। ਪਰ ਇਸ ਮਸਲੇ ’ਤੇ ਸਾਂਝੀ ਰਾਏ ਬਣਾ ਕੇ ਕੰਮ ਕਰਨਾ ਪੈਣਾ ਹੈ।

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ

ਨਵੀਂ ਦਿੱਲੀ, 15 ਨਵੰਬਰ – ਸੁਪਰੀਮ ਕੋਰਟ ਨੇ ਉੜੀਸਾ ਦੇ...