ਚੰਡੀਗੜ੍ਹ, 8 ਨਵੰਬਰ – ਪੰਜਾਬ ਸਰਕਾਰ ਵੱਲੋਂ ਸੂਬੇ ਵਿਚ 12 ਨਵੰਬਰ ਨੂੰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਦਰਅਸਲ, 12 ਨਵੰਬਰ ਨੂੰ ਸੰਤ ਨਾਮਦੇਵ ਜੀ ਦਾ ਜਨਮ ਦਿਵਸ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਗਈਆਂ ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ ਇਹ ਛੁੱਟੀ ਵੀ ਸ਼ਾਮਲ ਹੈ। ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਸਰਕਾਰੀ ਮੁਲਾਜ਼ਮ ਸਾਲ ਵਿਚ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਹਾਲਾਂਕਿ ਇੱਥੇ ਸਾਫ਼ ਕਰ ਦਈਏ ਕਿ 12 ਨਵੰਬਰ ਨੂੰ ਸੂਬੇ ਵਿਚ ਗਜ਼ਟਿਡ ਛੁੱਟੀ ਨਹੀਂ, ਸਗੋਂ ਰਾਖਵੀਂ ਛੁੱਟੀ ਹੈ। ਇਸ ਕਾਰਨ ਸਕੂਲ, ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲ੍ਹਣਗੇ। ਇਨ੍ਹਾਂ ਅਦਾਰਿਆਂ ਵਿਚ ਛੁੱਟੀ ਨਹੀਂ ਹੋਵੇਗੀ।