ਨਵੀਂ ਦਿੱਲੀ, 7 ਨਵੰਬਰ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਸੀਬੀਐਸਈ ਨੇ ਡਮੀ ਸਕੂਲਾਂ ਦੇ ਤੌਰ ‘ਤੇ ਪਛਾਣੇ ਗਏ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਇਨ੍ਹਾਂ ਸਕੂਲਾਂ ਵਿੱਚ ਦਿੱਲੀ ਦੇ 16 ਸਕੂਲ, ਜਦੋਂ ਕਿ ਰਾਜਸਥਾਨ ਦੇ 5 ਸਕੂਲ ਸ਼ਾਮਲ ਹਨ। ਸਾਰੇ ਸਕੂਲ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਐਡਰੈਸ ‘ਤੇ ਚੱਲ ਰਹੇ ਸਨ ਸੀਬੀਐਸਈ ਨੇ ਇਨ੍ਹਾਂ ਸਾਰੇ ਸਕੂਲਾਂ ਦੀ ਮਾਨਤਾ ਖ਼ਤਮ ਕਰ ਦਿੱਤੀ ਹੈ ਕਿਉਂਕਿ ਇਹ ਸਾਰੇ ਸਕੂਲ ਕਾਗਜ਼ਾਂ ‘ਤੇ ਚੱਲ ਰਹੇ ਸਨ।
ਆਓ ਜਾਣਦੇ ਹਾਂ ਕਿਹੜੇ-ਕਿਹੜੇ ਸਕੂਲ ਹਨ ਜਿਨ੍ਹਾਂ ਦੀ ਮਾਨਤਾ ਰੱਦ ਹੋ ਚੁੱਕੀ ਹੈ…
ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚ ਖੇਮਾ ਦੇਵੀ ਪਬਲਿਕ ਸਕੂਲ, ਦਿੱਲੀ ਦੇ ਨਰੇਲਾ ਵਿੱਚ ਸਥਿਤ ਵਿਵੇਕਾਨੰਦ ਸਕੂਲ, ਸੰਤ ਗਿਆਨੇਸ਼ਵਰ ਮਾਡਲ ਸਕੂਲ, ਅਲੀਪੁਰ, ਪੀਡੀ ਮਾਡਲ ਸੈਕੰਡਰੀ ਸਕੂਲ, ਸੁਲਤਾਨਪੁਰੀ ਰੋਡ, ਸਿਧਾਰਥ ਪਬਲਿਕ ਸਕੂਲ, ਰਾਜੀਵ ਨਗਰ ਐਕਸਟੈਨਸ਼ਨ, ਖੰਜਵਾਲ, ਇਨ੍ਹਾਂ ਵਿੱਚ ਪੱਛਮੀ ਦਿੱਲੀ ਵਿੱਚ ਸਥਿਤ ਰਾਹੁਲ ਪਬਲਿਕ ਸਕੂਲ, ਪੱਛਮੀ ਦਿੱਲੀ ਦੇ ਚੰਦਰ ਵਿਹਾਰ ਵਿੱਚ ਸਥਿਤ ਭਾਰਤੀ ਵਿਦਿਆ ਨਿਕੇਤਨ ਪਬਲਿਕ ਸਕੂਲ, ਨੰਗਲੋਈ ਵਿੱਚ ਸਥਿਤ ਯੂਐਸਐਮ ਪਬਲਿਕ ਸੈਕੰਡਰੀ ਸਕੂਲ, ਐਸਜੀਐਨ ਪਬਲਿਕ ਸਕੂਲ ਅਤੇ ਐਮਡੀ ਮੈਮੋਰੀਅਲ ਪਬਲਿਕ ਸਕੂਲ ਸ਼ਾਮਲ ਹਨ।
ਇਸੇ ਤਰ੍ਹਾਂ ਬਪਰੋਲਾ ਸਥਿਤ ਆਰਡੀ ਇੰਟਰਨੈਸ਼ਨਲ ਸਕੂਲ, ਉੱਤਰੀ ਪੱਛਮੀ ਦਿੱਲੀ ਦੇ ਮਦਨਪੁਰ ਡਬਾਸ ਸਥਿਤ ਹੀਰਾਲਾਲ ਪਬਲਿਕ ਸਕੂਲ, ਮੁੰਗੇਸ਼ਪੁਰ ਸਥਿਤ ਬੀਆਰ ਇੰਟਰਨੈਸ਼ਨਲ ਸਕੂਲ, ਰੋਹਿਣੀ ਸੈਕਟਰ 21 ਸਥਿਤ ਹੰਸਰਾਜ ਮਾਡਲ ਸਕੂਲ, ਧਨਸਾ ਰੋਡ ਸਥਿਤ ਕੇਆਰਡੀ ਇੰਟਰਨੈਸ਼ਨਲ ਸਕੂਲ ਅਤੇ ਐਮਆਰ ਭਾਰਤੀ ਸੀਨੀਅਰ ਸੈਕੰਡਰੀ ਸਕੂਲ। ਮੁੰਡਕਾ ਵਿਖੇ ਸਥਿਤ ਹਨ। ਦਿੱਲੀ ਦੇ 16 ਸਕੂਲਾਂ ਤੋਂ ਇਲਾਵਾ CBSE ਨੇ ਰਾਜਸਥਾਨ ਦੇ 5 ਸਕੂਲਾਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਹੈ। ਇਨ੍ਹਾਂ ਵਿੱਚ ਸੀਕਰ ਸਥਿਤ ਵਿਦਿਆ ਭਾਰਤੀ ਪਬਲਿਕ ਸਕੂਲ, ਕੋਟਾ ਸਥਿਤ ਸ਼ਿਵ ਜਯੋਤੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਐਲਬੀਐਸ ਪਬਲਿਕ ਸਕੂਲ ਅਤੇ ਲਾਰਡ ਬੁੱਧਾ ਪਬਲਿਕ ਸਕੂਲ ਸ਼ਾਮਲ ਹਨ। ਇਸੇ ਤਰ੍ਹਾਂ ਸੀਕਰ ਸਥਿਤ ਪ੍ਰਿੰਸ ਹਾਇਰ ਸੈਕੰਡਰੀ ਸਕੂਲ ਵੀ ਸ਼ਾਮਲ ਹੈ।
CBSE ਨੇ ਚੁੱਕਿਆ ਆਹ ਕਦਮ
ਸੀਬੀਐਸਈ ਵੱਲੋਂ ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਬਹੁਤੇ ਸਿਰਫ਼ ਕਾਗਜ਼ਾਂ ‘ਤੇ ਹੀ ਚੱਲ ਰਹੇ ਸਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਤਾਂ ਲਏ ਜਾ ਰਹੇ ਸਨ ਪਰ ਇਨ੍ਹਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਸਨ। ਨਾ ਹੀ ਸਕੂਲਾਂ ਵਿੱਚ ਲਾਇਬ੍ਰੇਰੀਆਂ, ਸਾਇੰਸ ਅਤੇ ਕੰਪਿਊਟਰ ਲੈਬ ਆਦਿ ਸਨ। ਕੁਝ ਸਕੂਲ ਅਜਿਹੇ ਹਨ ਜਿਨ੍ਹਾਂ ਨੇ ਮਿਆਰ ਦੀਆਂ ਕਈ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਇਸ ਤੋਂ ਬਾਅਦ ਵੀ, ਇਹ ਸੀਬੀਐਸਈ ਮਾਨਤਾ ਪ੍ਰਾਪਤ ਸਕੂਲ ਵਜੋਂ ਚਲਾਏ ਜਾ ਰਹੇ ਸੀ। ਹੁਣ ਜਾਂਚ ਤੋਂ ਬਾਅਦ ਇਨ੍ਹਾਂ ਸਾਰੇ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ।