ਕੈਨੇਡਾ ਵਿੱਚ ਟਿਕ-ਟੋਕ ਦਫ਼ਤਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ

ਕੈਨੇਡਾ ਨੇ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਚੀਨੀ ਟਿੱਕਟੌਕ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕੈਨੇਡਾ ਨੇ ਦੇਸ਼ ਵਿੱਚ ਸਾਰੇ ਟਿਕ-ਟੋਕ ਦਫਤਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਇਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕੈਨੇਡੀਅਨਾਂ ਦੀ ਸ਼ਾਰਟ-ਵੀਡੀਓ ਐਪ ਤੱਕ ਪਹੁੰਚ ਜਾਂ ਸਮੱਗਰੀ ਬਣਾਉਣ ਵਿੱਚ ਉਨ੍ਹਾਂ ਦੀ ਦਿਲਚਸਪੀ ਵਿੱਚ ਰੁਕਾਵਟ ਨਹੀਂ ਪਾ ਰਹੀ ਹੈ। ਮੰਤਰੀ ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਰਾਸ਼ਟਰੀ ਸੁਰੱਖਿਆ ਜੋਖਮਾਂ ਨੂੰ ਹੱਲ ਕਰਨ ਲਈ ਇਹ ਕਾਰਵਾਈ ਕਰ ਰਹੀ ਹੈ। ਸ਼ੈਂਪੇਨ ਨੇ ਕਿਹਾ, “ਇਹ ਫੈਸਲਾ ਸਮੀਖਿਆ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਅਤੇ ਸਬੂਤ ਅਤੇ ਕੈਨੇਡਾ ਦੇ ਸੁਰੱਖਿਆ, ਖੁਫੀਆ ਭਾਈਚਾਰੇ ਅਤੇ ਹੋਰ ਸਰਕਾਰੀ ਭਾਈਵਾਲਾਂ ਦੀ ਸਲਾਹ ‘ਤੇ ਆਧਾਰਿਤ ਹੈ।

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...